ਭੈਰਉਮਹਲਾ੫॥
Bhairao, Fifth Mahalaa:
भैरउ महला ५ ॥
ਮਨੁਤਨੁਰਾਤਾਰਾਮਰੰਗਿਚਰਣੇ॥
ਉਸ ਮਨੁੱਖ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿਚ ਮਸਤ ਰਹਿੰਦਾ ਹੈ,
My mind and body are imbued with the Love of the Lord's Feet.
मनु तनु राता राम रंगि चरणे ॥
ਸਰਬਮਨੋਰਥਪੂਰਨਕਰਣੇ॥
ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ,
All the desires of my mind have been perfectly fulfilled.
सरब मनोरथ पूरन करणे ॥
ਆਠਪਹਰਗਾਵਤਭਗਵੰਤੁ॥
(ਉਸ ਦੀ ਉਮਰ) ਅੱਠੇ ਪਹਰ ਭਗਵਾਨ ਦੇ ਗੁਣ ਗਾਂਦਿਆਂ (ਬੀਤਦੀ ਹੈ),
Twenty-four hours a day, I sing of the Lord God.
आठ पहर गावत भगवंतु ॥
ਸਤਿਗੁਰਿਦੀਨੋਪੂਰਾਮੰਤੁ॥੧॥
ਜਿਸ ਮਨੁੱਖ ਨੂੰ ਗੁਰੂ ਨੇ (ਸਾਰੇ ਗੁਣਾਂ ਨਾਲ) ਭਰਪੂਰ ਨਾਮ-ਮੰਤ੍ਰ ਦੇ ਦਿੱਤਾ ॥੧॥
The True Guru has imparted this perfect wisdom. ||1||
सतिगुरि दीनो पूरा मंतु ॥१॥
ਸੋਵਡਭਾਗੀਜਿਸੁਨਾਮਿਪਿਆਰੁ॥
ਜਿਸ ਮਨੁੱਖ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਬਣ ਗਿਆ ਹੈ, ਉਹ ਵੱਡੇ ਭਾਗਾਂ ਵਾਲਾ ਹੈ।
Very fortunate are those who love the Naam, the Name of the Lord.
सो वडभागी जिसु नामि पिआरु ॥
ਤਿਸਕੈਸੰਗਿਤਰੈਸੰਸਾਰੁ॥੧॥ਰਹਾਉ॥
ਉਸ (ਮਨੁੱਖ) ਦੀ ਸੰਗਤ ਵਿਚ ਸਾਰਾ ਜਗਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
Associating with them, we cross over the world-ocean. ||1||Pause||
तिस कै संगि तरै संसारु ॥१॥ रहाउ ॥
ਸੋਈਗਿਆਨੀਜਿਸਿਮਰੈਏਕ॥
ਜਿਹੜਾ ਮਨੁੱਖ ਇਕ ਪ੍ਰਭੂ ਦਾ ਨਾਮ ਸਿਮਰਦਾ ਰਹਿੰਦਾ ਹੈ, ਉਹੀ ਆਤਮਕ ਜੀਵਨ ਦੀ ਸੂਝ ਵਾਲਾ ਹੁੰਦਾ ਹੈ।
They are spiritual teachers, who meditate in remembrance on the One Lord.
सोई गिआनी जि सिमरै एक ॥
ਸੋਧਨਵੰਤਾਜਿਸੁਬੁਧਿਬਿਬੇਕ॥
ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ।
Wealthy are those who have a discriminating intellect.
सो धनवंता जिसु बुधि बिबेक ॥
ਸੋਕੁਲਵੰਤਾਜਿਸਿਮਰੈਸੁਆਮੀ॥
ਜਿਹੜਾ ਮਨੁੱਖ ਮਾਲਕ-ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ (ਸਭ ਤੋਂ ਉੱਚੇ ਪ੍ਰਭੂ ਨਾਲ ਛੁਹ ਕੇ) ਉੱਚੀ ਕੁਲ ਵਾਲਾ ਬਣ ਗਿਆ।
Noble are those who remember their Lord and Master in meditation.
सो कुलवंता जि सिमरै सुआमी ॥
ਸੋਪਤਿਵੰਤਾਜਿਆਪੁਪਛਾਨੀ॥੨॥
ਜਿਹੜਾ ਮਨੁੱਖ ਆਪਣੇ ਆਚਰਨ ਨੂੰ ਪੜਤਾਲਦਾ ਰਹਿੰਦਾ ਹੈ ਉਹ (ਲੋਕ ਪਰਲੋਕ ਵਿਚ) ਇੱਜ਼ਤ ਵਾਲਾ ਹੋ ਜਾਂਦਾ ਹੈ ॥੨॥
Honorable are those who understand their own selves. ||2||
सो पतिवंता जि आपु पछानी ॥२॥
ਗੁਰਪਰਸਾਦਿਪਰਮਪਦੁਪਾਇਆ॥
ਉਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਮਿਲ ਗਿਆ,
By Guru's Grace, I have obtained the supreme status.
गुर परसादि परम पदु पाइआ ॥
ਗੁਣਗੋੁਪਾਲਦਿਨੁਰੈਨਿਧਿਆਇਆ॥
ਜਿਸ ਮਨੁੱਖ ਨੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ।
Day and night I meditate on the Glories of God.
गुण गुोपाल दिनु रैनि धिआइआ ॥
ਤੂਟੇਬੰਧਨਪੂਰਨਆਸਾ॥
ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਹੀਆਂ ਟੁੱਟ ਗਈਆਂ, ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ,
My bonds are broken, and my hopes are fulfilled.
तूटे बंधन पूरन आसा ॥
ਹਰਿਕੇਚਰਣਰਿਦਮਾਹਿਨਿਵਾਸਾ॥੩॥
ਪਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿਚ (ਸਦਾ ਲਈ) ਟਿਕ ਗਏ ॥੩॥
The Feet of the Lord now abide in my heart. ||3||
हरि के चरण रिद माहि निवासा ॥३॥
ਕਹੁਨਾਨਕਜਾਕੇਪੂਰਨਕਰਮਾ॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,
Says Nanak, one whose karma is perfect
कहु नानक जा के पूरन करमा ॥
ਸੋਜਨੁਆਇਆਪ੍ਰਭਕੀਸਰਨਾ॥
ਉਹ ਮਨੁੱਖ ਪਰਮਾਤਮਾ ਦੀ ਸਰਨ ਵਿਚ ਆ ਪੈਂਦਾ ਹੈ।
that humble being enters the Sanctuary of God.
सो जनु आइआ प्रभ की सरना ॥
ਆਪਿਪਵਿਤੁਪਾਵਨਸਭਿਕੀਨੇ॥
ਉਹ ਮਨੁੱਖ ਆਪ ਸੁੱਚੇ ਆਚਰਨ ਵਾਲਾ ਬਣ ਜਾਂਦਾ ਹੈ (ਜਿਹੜੇ ਉਸ ਦੀ ਸੰਗਤ ਕਰਦੇ ਹਨ ਉਹਨਾਂ) ਸਾਰਿਆਂ ਨੂੰ ਭੀ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ।
He himself is pure, and he sanctifies all.
आपि पवितु पावन सभि कीने ॥
ਰਾਮਰਸਾਇਣੁਰਸਨਾਚੀਨੑੇ॥੪॥੩੫॥੪੮॥
ਉਹ ਮਨੁੱਖ ਆਪਣੀ ਜੀਭ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਨੂੰ ਚੱਖਦਾ ਰਹਿੰਦਾ ਹੈ ॥੪॥੩੫॥੪੮॥
His tongue chants the Name of the Lord, the Source of Nectar. ||4||35||48||
राम रसाइणु रसना चीने ॥४॥३५॥४८॥
WWW.GURBANI.WORLD