ਸਿਰੀਰਾਗੁਮਹਲੁ੧॥
Siree Raag, First Mahalaa:
सिरीरागु महलु १ ॥
ਜਾਲਿਮੋਹੁਘਸਿਮਸੁਕਰਿਮਤਿਕਾਗਦੁਕਰਿਸਾਰੁ॥
(ਹੇ ਭਾਈ! ਮਾਇਆ ਦਾ) ਮੋਹ ਸਾੜ ਕੇ (ਉਸ ਨੂੰ) ਘਸਾ ਕੇ ਸਿਆਹੀ ਬਣਾ ਤੇ (ਆਪਣੀ) ਅਕਲ ਨੂੰ ਸੋਹਣਾ ਕਾਗ਼ਜ਼ ਬਣਾ।
Burn emotional attachment, and grind it into ink. Transform your intelligence into the purest of paper.
जालि मोहु घसि मसु करि मति कागदु करि सारु ॥
ਭਾਉਕਲਮਕਰਿਚਿਤੁਲੇਖਾਰੀਗੁਰਪੁਛਿਲਿਖੁਬੀਚਾਰੁ॥
ਪ੍ਰੇਮ ਨੂੰ ਕਲਮ, ਤੇ ਆਪਣੇ ਮਨ ਨੂੰ ਲਿਖਾਰੀ ਬਣਾ। ਗੁਰੂ ਦੀ ਸਿਖਿਆ ਲੈ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਨੀ ਲਿਖ।
Make the love of the Lord your pen, and let your consciousness be the scribe. Then, seek the Guru's Instructions, and record these deliberations.
भाउ कलम करि चितु लेखारी गुर पुछि लिखु बीचारु ॥
ਲਿਖੁਨਾਮੁਸਾਲਾਹਲਿਖੁਲਿਖੁਅੰਤੁਨਪਾਰਾਵਾਰੁ॥੧॥
ਪ੍ਰਭੂ ਦਾ ਨਾਮ ਲਿਖ, ਪ੍ਰਭੂ ਦੀ ਸਿਫ਼ਤ-ਸਾਲਾਹ ਲਿਖ, ਇਹ ਲਿਖ ਕਿ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ-ਉਰਲਾ ਬੰਨਾ ਨਹੀਂ ਲੱਭ ਸਕਦਾ ॥੧॥
Write the Praises of the Naam, the Name of the Lord; write over and over again that He has no end or limitation. ||1||
लिखु नामु सालाह लिखु लिखु अंतु न पारावारु ॥१॥
ਬਾਬਾਏਹੁਲੇਖਾਲਿਖਿਜਾਣੁ॥
ਹੇ ਭਾਈ! ਇਹ ਲੇਖਾ ਲਿਖਣ ਦੀ ਜਾਚ ਸਿੱਖ।
O Baba, write such an account,
बाबा एहु लेखा लिखि जाणु ॥
ਜਿਥੈਲੇਖਾਮੰਗੀਐਤਿਥੈਹੋਇਸਚਾਨੀਸਾਣੁ॥੧॥ਰਹਾਉ॥
ਜਿਸ ਥਾਂ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਇਹ ਲੇਖਾ ਸੱਚੀ ਰਾਹਦਾਰੀ ਬਣਦਾ ਹੈ ॥੧॥ ਰਹਾਉ ॥
that when it is asked for, it will bring the Mark of Truth. ||1||Pause||
जिथै लेखा मंगीऐ तिथै होइ सचा नीसाणु ॥१॥ रहाउ ॥
ਜਿਥੈਮਿਲਹਿਵਡਿਆਈਆਸਦਖੁਸੀਆਸਦਚਾਉ॥
ਜਿੱਥੇ ਉਹਨਾਂ ਨੂੰ ਵਡਿਆਈਆਂ ਮਿਲਦੀਆਂ ਹਨ, ਉਹਨਾਂ ਨੂੰ ਸਦਾ ਦੀਆਂ ਖੁਸ਼ੀਆਂ ਤੇ ਆਤਮ ਹੁਲਾਰੇ ਮਿਲਦੇ ਹਨ।
There, where greatness, eternal peace and everlasting joy are bestowed,
जिथै मिलहि वडिआईआ सद खुसीआ सद चाउ ॥
ਤਿਨਮੁਖਿਟਿਕੇਨਿਕਲਹਿਜਿਨਮਨਿਸਚਾਨਾਉ॥
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦਾ) ਸਦਾ-ਥਿਰ ਨਾਮ ਵੱਸਦਾ ਹੈ (ਲੇਖਾ ਮੰਗਣ ਵਾਲੇ ਥਾਂ) ਉਹਨਾਂ ਦੇ ਮੂੰਹ ਉਤੇ ਟਿੱਕੇ ਲੱਗਦੇ ਹਨ,
the faces of those whose minds are attuned to the True Name are anointed with the Mark of Grace.
तिन मुखि टिके निकलहि जिन मनि सचा नाउ ॥
ਕਰਮਿਮਿਲੈਤਾਪਾਈਐਨਾਹੀਗਲੀਵਾਉਦੁਆਉ॥੨॥
ਪਰ ਪ੍ਰਭੂ ਦਾ ਨਾਮ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ, ਹਵਾਈ ਫ਼ਜ਼ੂਲ ਗੱਲਾਂ ਨਾਲ ਨਹੀਂ ਮਿਲਦਾ ॥੨॥
If one receives God's Grace, then such honors are received, and not by mere words. ||2||
करमि मिलै ता पाईऐ नाही गली वाउ दुआउ ॥२॥
ਇਕਿਆਵਹਿਇਕਿਜਾਹਿਉਠਿਰਖੀਅਹਿਨਾਵਸਲਾਰ॥
(ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ।
Some come, and some arise and depart. They give themselves lofty names.
इकि आवहि इकि जाहि उठि रखीअहि नाव सलार ॥
ਇਕਿਉਪਾਏਮੰਗਤੇਇਕਨਾਵਡੇਦਰਵਾਰ॥
ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ।
Some are born beggars, and some hold vast courts.
इकि उपाए मंगते इकना वडे दरवार ॥
ਅਗੈਗਇਆਜਾਣੀਐਵਿਣੁਨਾਵੈਵੇਕਾਰ॥੩॥
(ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ) ॥੩॥
Going to the world hereafter, everyone shall realize that without the Name, it is all useless. ||3||
अगै गइआ जाणीऐ विणु नावै वेकार ॥३॥
ਭੈਤੇਰੈਡਰੁਅਗਲਾਖਪਿਖਪਿਛਿਜੈਦੇਹ॥
(ਹੇ ਪ੍ਰਭੂ!) ਤੈਥੋਂ ਦੂਰ ਦੂਰ ਰਿਹਾਂ ਸੰਸਾਰ ਦਾ ਤੌਖ਼ਲਾ ਬਹੁਤ ਵਿਆਪਦਾ ਹੈ, (ਇਸ ਤੌਖ਼ਲੇ ਵਿਚ) ਖਿੱਝ ਖਿੱਝ ਕੇ ਸਰੀਰ ਭੀ ਢਹਿੰਦਾ ਜਾਂਦਾ ਹੈ,
I am terrified by the Fear of You, God. Bothered and bewildered, my body is wasting away.
भै तेरै डरु अगला खपि खपि छिजै देह ॥
ਨਾਵਜਿਨਾਸੁਲਤਾਨਖਾਨਹੋਦੇਡਿਠੇਖੇਹ॥
(ਤੇਰੀ ਯਾਦ ਤੋਂ ਬਿਨਾ ਮਾਇਆ ਦਾ ਭੀ ਕੀਹ ਮਾਣ?) ਜਿਨ੍ਹਾਂ ਦੇ ਨਾਮ ਖ਼ਾਨ ਸੁਲਤਾਨ ਕਰ ਕੇ ਵੱਜਦੇ ਹਨ ਸਭ (ਇਥੇ ਹੀ) ਮਿੱਟੀ ਵਿਚ ਮਿਲ ਜਾਂਦੇ ਹਨ।
Those who are known as sultans and emperors shall be reduced to dust in the end.
नाव जिना सुलतान खान होदे डिठे खेह ॥
ਨਾਨਕਉਠੀਚਲਿਆਸਭਿਕੂੜੇਤੁਟੇਨੇਹ॥੪॥੬॥
ਹੇ ਨਾਨਕ! (ਆਖਜਗਤ ਤੋਂ ਤੁਰਨ ਵੇਲੇ ਸਾਰੇ ਝੂਠੇ ਮੋਹ-ਪਿਆਰ ਮੁੱਕ ਜਾਂਦੇ ਹਨ) ॥੪॥੬॥
O Nanak, arising and departing, all false attachments are cut away. ||4||6||
नानक उठी चलिआ सभि कूड़े तुटे नेह ॥४॥६॥
WWW.GURBANI.WORLD