ਸਿਰੀਰਾਗੁਮਹਲਾ੧॥
Siree Raag, First Mahalaa:
सिरीरागु महला १ ॥
ਅਮਲੁਗਲੋਲਾਕੂੜਕਾਦਿਤਾਦੇਵਣਹਾਰਿ॥
ਦੇਣਹਾਰ ਪ੍ਰਭੂ ਨੇ ਆਪ ਹੀ ਜਗਤ ਦਾ ਮੋਹ-ਰੂਪ ਅਫੀਮ ਦਾ ਗੋਲਾ ਜੀਵ ਨੂੰ ਦਿੱਤਾ ਹੋਇਆ ਹੈ।
The Great Giver has given the intoxicating drug of falsehood.
अमलु गलोला कूड़ का दिता देवणहारि ॥
ਮਤੀਮਰਣੁਵਿਸਾਰਿਆਖੁਸੀਕੀਤੀਦਿਨਚਾਰਿ॥
(ਇਸ ਮੋਹ-ਅਫੀਮ ਨੂੰ ਖਾ ਕੇ) ਮਸਤ ਹੋਈ ਜਿੰਦ ਨੇ ਮੌਤ ਭੁਲਾ ਦਿੱਤੀ ਹੈ, ਚਾਰ ਦਿਨ ਜ਼ਿੰਦਗੀ ਵਿਚ ਰੰਗ-ਰਲੀਆਂ ਮਾਣ ਰਹੀ ਹੈ।
The people are intoxicated; they have forgotten death, and they have fun for a few days.
मती मरणु विसारिआ खुसी कीती दिन चारि ॥
ਸਚੁਮਿਲਿਆਤਿਨਸੋਫੀਆਰਾਖਣਕਉਦਰਵਾਰੁ॥੧॥
ਜਿਨ੍ਹਾਂ ਨੇ ਮੋਹ-ਨਸ਼ਾ ਛੱਡ ਕੇ ਪਰਮਾਤਮਾ ਦਾ ਦਰ ਮੱਲਣ ਦਾ ਆਹਰ ਕੀਤਾ, ਉਹਨਾਂ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਮਿਲ ਪਿਆ ॥੧॥
Those who do not use intoxicants are true; they dwell in the Court of the Lord. ||1||
सचु मिलिआ तिन सोफीआ राखण कउ दरवारु ॥१॥
ਨਾਨਕਸਾਚੇਕਉਸਚੁਜਾਣੁ॥
ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨਾਲ ਸੱਚੀ ਸਾਂਝ ਬਣਾ,
O Nanak, know the True Lord as True.
नानक साचे कउ सचु जाणु ॥
ਜਿਤੁਸੇਵਿਐਸੁਖੁਪਾਈਐਤੇਰੀਦਰਗਹਚਲੈਮਾਣੁ॥੧॥ਰਹਾਉ॥
ਜਿਸ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ (ਤੇ ਅਰਦਾਸ ਕਰ ਕਿ ਹੇ ਪ੍ਰਭੂ! ਆਪਣਾ ਨਾਮ ਦੇਹ ਜਿਸ ਕਰਕੇ) ਤੇਰੀ ਹਜ਼ੂਰੀ ਵਿਚ ਆਦਰ ਮਿਲ ਸਕੇ ॥੧॥ ਰਹਾਉ ॥
Serving Him, peace is obtained; you shall go to His Court with honor. ||1||Pause||
जितु सेविऐ सुखु पाईऐ तेरी दरगह चलै माणु ॥१॥ रहाउ ॥
ਸਚੁਸਰਾਗੁੜਬਾਹਰਾਜਿਸੁਵਿਚਿਸਚਾਨਾਉ॥
ਸਦਾ ਦੀ ਮਸਤੀ ਕਾਇਮ ਰੱਖਣ ਵਾਲਾ ਸ਼ਰਾਬ ਗੁੜ ਤੋਂ ਬਿਨਾ ਹੀ ਤਿਆਰ ਕਰੀਦਾ ਹੈ, ਉਸ (ਸ਼ਰਾਬ) ਵਿਚ ਪ੍ਰਭੂ ਦਾ ਨਾਮ ਹੁੰਦਾ ਹੈ (ਪ੍ਰਭੂ ਦਾ ਨਾਮ ਹੀ ਸ਼ਰਾਬ ਹੈ ਜੋ ਦੁਨੀਆ ਵਲੋਂ ਬੇ-ਪਰਵਾਹ ਕਰ ਦੇਂਦਾ ਹੈ)।
The Wine of Truth is not fermented from molasses. The True Name is contained within it.
सचु सरा गुड़ बाहरा जिसु विचि सचा नाउ ॥
ਸੁਣਹਿਵਖਾਣਹਿਜੇਤੜੇਹਉਤਿਨਬਲਿਹਾਰੈਜਾਉ॥
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜੋ ਪ੍ਰਭੂ ਦਾ ਨਾਮ ਸੁਣਦੇ ਤੇ ਉਚਾਰਦੇ ਹਨ।
I am a sacrifice to those who hear and chant the True Name.
सुणहि वखाणहि जेतड़े हउ तिन बलिहारै जाउ ॥
ਤਾਮਨੁਖੀਵਾਜਾਣੀਐਜਾਮਹਲੀਪਾਏਥਾਉ॥੨॥
ਮਨ ਨੂੰ ਤਦੋਂ ਹੀ ਮਸਤ ਹੋਇਆ ਜਾਣੋ, ਜਦੋਂ ਇਹ ਪ੍ਰਭੂ ਦੀ ਯਾਦ ਵਿਚ ਟਿਕ ਜਾਏ (ਤੇ, ਮਨ ਟਿਕਦਾ ਹੈ ਸਿਮਰਨ ਦੀ ਬਰਕਤਿ ਨਾਲ) ॥੨॥
Only one who obtains a room in the Mansion of the Lord's Presence is deemed to be truly intoxicated. ||2||
ता मनु खीवा जाणीऐ जा महली पाए थाउ ॥२॥
ਨਾਉਨੀਰੁਚੰਗਿਆਈਆਸਤੁਪਰਮਲੁਤਨਿਵਾਸੁ॥
ਪ੍ਰਭੂ ਦਾ ਨਾਮ ਤੇ ਸਿਫ਼ਤ-ਸਾਲਾਹ ਹੀ (ਮੂੰਹ ਉਜਲਾ ਕਰਨ ਲਈ) ਪਾਣੀ ਹੈ, ਤੇ (ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਬਣਿਆ ਹੋਇਆ) ਸੁੱਚਾ ਆਚਰਨ ਸਰੀਰ ਉਤੇ ਲਾਣ ਲਈ ਸੁਗੰਧੀ ਹੈ।
Bathe in the waters of Goodness and apply the scented oil of Truth to your body,
नाउ नीरु चंगिआईआ सतु परमलु तनि वासु ॥
ਤਾਮੁਖੁਹੋਵੈਉਜਲਾਲਖਦਾਤੀਇਕਦਾਤਿ॥
ਪਰਮਾਤਮਾ ਦਾ ਨਾਮ ਤੇ ਸਿਫ਼ਤ-ਸਾਲਾਹ ਹੋਰ ਸਭ ਦਾਤਾਂ ਨਾਲੋਂ ਵਧੀਆ ਦਾਤ ਹੈ, ਸਿਫ਼ਤ-ਸਾਲਾਹ ਨਾਲ ਹੀ ਮਨੁੱਖ ਦਾ ਮੂੰਹ ਸੋਹਣਾ ਲੱਗਦਾ ਹੈ।
and your face shall become radiant. This is the gift of 100,000 gifts.
ता मुखु होवै उजला लख दाती इक दाति ॥
ਦੂਖਤਿਸੈਪਹਿਆਖੀਅਹਿਸੂਖਜਿਸੈਹੀਪਾਸਿ॥੩॥
ਦੁੱਖਾਂ ਦੀ (ਨਿਵਿਰਤੀ) ਤੇ ਸੁੱਖਾਂ ਦੀ (ਪ੍ਰਾਪਤੀ) ਦੀ ਅਰਜ਼ੋਈ ਪਰਮਾਤਮਾ ਅੱਗੇ ਹੀ ਕਰਨੀ ਚਾਹੀਦੀ ਹੈ ॥੩॥
Tell your troubles to the One who is the Source of all comfort. ||3||
दूख तिसै पहि आखीअहि सूख जिसै ही पासि ॥३॥
ਸੋਕਿਉਮਨਹੁਵਿਸਾਰੀਐਜਾਕੇਜੀਅਪਰਾਣ॥
ਜਿਸ ਪ੍ਰਭੂ ਦੀ ਬਖ਼ਸ਼ੀ ਹੋਈ ਇਹ ਜਿੰਦ-ਜਾਨ ਹੈ, ਉਸ ਨੂੰ ਕਦੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।
How can you forget the One who created your soul, and the praanaa, the breath of life?
सो किउ मनहु विसारीऐ जा के जीअ पराण ॥
ਤਿਸੁਵਿਣੁਸਭੁਅਪਵਿਤ੍ਰੁਹੈਜੇਤਾਪੈਨਣੁਖਾਣੁ॥
ਪ੍ਰਭੂ ਨੂੰ ਵਿਸਾਰਿਆਂ ਖਾਣ ਪਹਿਨਣ ਦਾ ਸਾਰਾ ਹੀ ਉੱਦਮ ਮਨ ਨੂੰ ਹੋਰ ਹੋਰ ਮਲੀਨ ਕਰਦਾ ਹੈ,
Without Him, all that we wear and eat is impure.
तिसु विणु सभु अपवित्रु है जेता पैनणु खाणु ॥
ਹੋਰਿਗਲਾਂਸਭਿਕੂੜੀਆਤੁਧੁਭਾਵੈਪਰਵਾਣੁ॥੪॥੫॥
(ਕਿਉਂਕਿ) ਹੋਰ ਸਾਰੀਆਂ ਗੱਲਾਂ (ਮਨ ਨੂੰ) ਨਾਸਵੰਤ ਸੰਸਾਰ ਦੇ ਮੋਹ ਵਿਚ ਫਸਾਂਦੀਆਂ ਹਨ। (ਹੇ ਪ੍ਰਭੂ!) ਉਹੀ ਉੱਦਮ ਸੁਚੱਜਾ ਹੈ ਜੋ ਤੇਰੇ ਨਾਲ ਪ੍ਰੀਤ ਬਣਾਂਦਾ ਹੈ ॥੪॥੫॥{15-16}
Everything else is false. Whatever pleases Your Will is acceptable. ||4||5||
होरि गलां सभि कूड़ीआ तुधु भावै परवाणु ॥४॥५॥
WWW.GURBANI.WORLD