ਸਿਰੀਰਾਗੁਮਹਲਾ੧॥
Siree Raag, First Mahalaa:
सिरीरागु महला १ ॥
ਸਭਿਰਸਮਿਠੇਮੰਨਿਐਸੁਣਿਐਸਾਲੋਣੇ॥
ਜੇ ਮਨ ਪ੍ਰਭੂ ਦੀ ਯਾਦ ਵਿਚ ਪਰਚ ਜਾਏ, ਤਾਂ ਇਸ ਨੂੰ (ਦੁਨੀਆ ਦੇ) ਸਾਰੇ ਮਿੱਠੇ ਸੁਆਦ ਵਾਲੇ ਪਦਾਰਥ ਸਮਝੋ। ਜੇ ਸੁਰਤ ਹਰੀ ਦੇ ਨਾਮ ਵਿਚ ਜੁੜਨ ਲੱਗ ਪਏ, ਤਾਂ ਇਸ ਨੂੰ ਲੂਣ ਵਾਲੇ ਪਦਾਰਥ ਜਾਣੋ।
Believing, all tastes are sweet. Hearing, the salty flavors are tasted;
सभि रस मिठे मंनिऐ सुणिऐ सालोणे ॥
ਖਟਤੁਰਸੀਮੁਖਿਬੋਲਣਾਮਾਰਣਨਾਦਕੀਏ॥
ਮੂੰਹ ਨਾਲ ਪ੍ਰਭੂ ਦਾ ਨਾਮ ਉਚਾਰਨਾ ਖੱਟੇ ਸੁਆਦ ਵਾਲੇ ਪਦਾਰਥ ਸਮਝੋ। ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਕੀਰਤਨ ਮਸਾਲੇ ਜਾਣੋ।
chanting with one's mouth, the spicy flavors are savored. All these spices have been made from the Sound-current of the Naad.
खट तुरसी मुखि बोलणा मारण नाद कीए ॥
ਛਤੀਹਅੰਮ੍ਰਿਤਭਾਉਏਕੁਜਾਕਉਨਦਰਿਕਰੇਇ॥੧॥
ਪਰਮਾਤਮਾ ਨਾਲ ਇਕ-ਰਸ ਪ੍ਰੇਮ ਛੱਤੀ ਕਿਸਮਾਂ ਦੇ ਸੁਆਦਲੇ ਭੋਜਨ ਹਨ। (ਪਰ ਇਹ ਉੱਚੀ ਦਾਤ ਉਸੇ ਨੂੰ ਮਿਲਦੀ ਹੈ) ਜਿਸ ਉਤੇ (ਪ੍ਰਭੂ ਮਿਹਰ ਦੀ) ਨਜ਼ਰ ਕਰਦਾ ਹੈ ॥੧॥
The thirty-six flavors of ambrosial nectar are in the Love of the One Lord; they are tasted only by one who is blessed by His Glance of Grace. ||1||
छतीह अंम्रित भाउ एकु जा कउ नदरि करेइ ॥१॥
ਬਾਬਾਹੋਰੁਖਾਣਾਖੁਸੀਖੁਆਰੁ॥
ਹੇ ਭਾਈ! ਉਹਨਾਂ ਪਦਾਰਥਾਂ ਨੂੰ ਖਾਣ ਨਾਲ ਖ਼ੁਆਰ ਹੋਈਦਾ ਹੈ,
O Baba, the pleasures of other foods are false.
बाबा होरु खाणा खुसी खुआरु ॥
ਜਿਤੁਖਾਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਜਿਨ੍ਹਾਂ ਪਦਾਰਥਾਂ ਦੇ ਖਾਣ ਨਾਲ ਸਰੀਰ ਰੋਗੀ ਹੋ ਜਾਂਦਾ ਹੈ, ਅਤੇ ਮਨ ਵਿਚ (ਭੀ ਕਈ) ਮੰਦੇ ਖ਼ਿਆਲ ਤੁਰ ਪੈਂਦੇ ਹਨ ॥੧॥ ਰਹਾਉ ॥
Eating them, the body is ruined, and wickedness and corruption enter into the mind. ||1||Pause||
जितु खाधै तनु पीड़ीऐ मन महि चलहि विकार ॥१॥ रहाउ ॥
ਰਤਾਪੈਨਣੁਮਨੁਰਤਾਸੁਪੇਦੀਸਤੁਦਾਨੁ॥
ਪ੍ਰਭੂ-ਪ੍ਰੀਤ ਵਿਚ ਮਨ ਰੰਗਿਆ ਜਾਏ, ਇਹ ਲਾਲ ਪੁਸ਼ਾਕ (ਸਮਾਨ) ਹੈ, ਦਾਨ ਪੁੰਨ ਕਰਨਾ (ਲੋੜਵੰਦਿਆਂ ਦੀ ਸੇਵਾ ਕਰਨੀ) ਇਹ ਚਿੱਟੀ ਪੁਸ਼ਾਕ ਸਮਝੋ।
My mind is imbued with the Lord's Love; it is dyed a deep crimson. Truth and charity are my white clothes.
रता पैनणु मनु रता सुपेदी सतु दानु ॥
ਨੀਲੀਸਿਆਹੀਕਦਾਕਰਣੀਪਹਿਰਣੁਪੈਰਧਿਆਨੁ॥
ਆਪਣੇ ਮਨ ਵਿਚੋਂ ਕਾਲਖ਼ ਕੱਟ ਦੇਣੀ ਨੀਲੇ ਰੰਗ ਦੀ ਪੁਸ਼ਾਕ ਜਾਣੋ। ਪ੍ਰਭੂ-ਚਰਨਾਂ ਦਾ ਧਿਆਨ ਚੋਗਾ ਹੈ।
The blackness of sin is erased by my wearing of blue clothes, and meditation on the Lord's Lotus Feet is my robe of honor.
नीली सिआही कदा करणी पहिरणु पैर धिआनु ॥
ਕਮਰਬੰਦੁਸੰਤੋਖਕਾਧਨੁਜੋਬਨੁਤੇਰਾਨਾਮੁ॥੨॥
ਹੇ ਪ੍ਰਭੂ! ਸੰਤੋਖ ਨੂੰ ਮੈਂ ਆਪਣੇ ਲੱਕ ਦਾ ਪਟਕਾ ਬਣਾਇਆ ਹੈ, ਤੇਰਾ ਨਾਮ ਹੀ ਮੇਰਾ ਧਨ ਹੈ ਮੇਰੀ ਜੁਆਨੀ ਹੈ ॥੨॥
Contentment is my cummerbund, Your Name is my wealth and youth. ||2||
कमरबंदु संतोख का धनु जोबनु तेरा नामु ॥२॥
ਬਾਬਾਹੋਰੁਪੈਨਣੁਖੁਸੀਖੁਆਰੁ॥
ਹੇ ਭਾਈ! ਇਹੋ ਜਿਹਾ ਪਹਿਨਣ ਦਾ ਸ਼ੌਂਕ ਤੇ ਚਾਉ ਖ਼ੁਆਰ ਕਰਦਾ ਹੈ,
O Baba, the pleasures of other clothes are false.
बाबा होरु पैनणु खुसी खुआरु ॥
ਜਿਤੁਪੈਧੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਜਿਸ ਪਹਿਨਣ ਨਾਲ ਸਰੀਰ ਦੁਖੀ ਹੋਵੇ, ਤੇ ਮਨ ਵਿਚ ਭੀ ਭੈੜੇ ਖ਼ਿਆਲ ਤੁਰ ਪੈਣ ॥੧॥ ਰਹਾਉ ॥
Wearing them, the body is ruined, and wickedness and corruption enter into the mind. ||1||Pause||
जितु पैधै तनु पीड़ीऐ मन महि चलहि विकार ॥१॥ रहाउ ॥
ਘੋੜੇਪਾਖਰਸੁਇਨੇਸਾਖਤਿਬੂਝਣੁਤੇਰੀਵਾਟ॥
ਹੇ ਪ੍ਰਭੂ! ਤੇਰੇ ਚਰਨਾਂ ਵਿਚ ਜੁੜਨ ਦਾ ਜੀਵਨ-ਰਾਹ ਸਮਝਣਾ (ਮੇਰੇ ਵਾਸਤੇ) ਸੋਨੇ ਦੀ ਦੁਮਚੀ ਵਾਲੇ ਤੇ (ਸੋਹਣੀ) ਕਾਠੀ ਵਾਲੇ ਘੋੜਿਆਂ ਦੀ ਸਵਾਰੀ ਹੈ।
The understanding of Your Way, Lord, is horses, saddles and bags of gold for me.
घोड़े पाखर सुइने साखति बूझणु तेरी वाट ॥
ਤਰਕਸਤੀਰਕਮਾਣਸਾਂਗਤੇਗਬੰਦਗੁਣਧਾਤੁ॥
ਤੇਰੀ ਸਿਫ਼ਤ-ਸਾਲਾਹ ਦਾ ਉੱਦਮ ਕਰਨਾ (ਮੇਰੇ ਵਾਸਤੇ) ਭੱਥੇ ਤੀਰ ਕਮਾਨ ਬਰਛੀ ਤੇ ਤਲਵਾਰ ਦਾ ਗਾਤ੍ਰਾ ਹਨ।
The pursuit of virtue is my bow and arrow, my quiver, sword and scabbard.
तरकस तीर कमाण सांग तेगबंद गुण धातु ॥
ਵਾਜਾਨੇਜਾਪਤਿਸਿਉਪਰਗਟੁਕਰਮੁਤੇਰਾਮੇਰੀਜਾਤਿ॥੩॥
(ਤੇਰੇ ਦਰ ਤੇ) ਇੱਜ਼ਤ ਨਾਲ ਸੁਰਖ਼ਰੂ ਹੋਣਾ (ਮੇਰੇ ਵਾਸਤੇ) ਵਾਜਾ ਤੇ ਨੇਜਾ ਹਨ, ਤੇਰੀ ਮਿਹਰ (ਦੀ ਨਜ਼ਰ) ਮੇਰੇ ਲਈ ਉੱਚੀ ਕੁਲ ਹੈ ॥੩॥
To be distinguished with honor is my drum and banner. Your Mercy is my social status. ||3||
वाजा नेजा पति सिउ परगटु करमु तेरा मेरी जाति ॥३॥
ਬਾਬਾਹੋਰੁਚੜਣਾਖੁਸੀਖੁਆਰੁ॥
ਹੇ ਭਾਈ! ਉਹ ਘੋੜ-ਸਵਾਰੀ ਤੇ ਉਸ ਦਾ ਚਾਉ ਖ਼ੁਆਰ ਕਰਦਾ ਹੈ,
O Baba, the pleasures of other rides are false.
बाबा होरु चड़णा खुसी खुआरु ॥
ਜਿਤੁਚੜਿਐਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥
ਜਿਸ ਘੋੜ-ਸਵਾਰੀ ਕਰਨ ਨਾਲ ਸਰੀਰ ਔਖਾ ਹੋਵੇ, ਮਨ ਵਿਚ ਭੀ (ਅਹੰਕਾਰ ਆਦਿਕ ਦੇ) ਕਈ ਵਿਕਾਰ ਪੈਦਾ ਹੋ ਜਾਣ ॥੧॥ ਰਹਾਉ ॥
By such rides, the body is ruined, and wickedness and corruption enter into the mind. ||1||Pause||
जितु चड़िऐ तनु पीड़ीऐ मन महि चलहि विकार ॥१॥ रहाउ ॥
ਘਰਮੰਦਰਖੁਸੀਨਾਮਕੀਨਦਰਿਤੇਰੀਪਰਵਾਰੁ॥
(ਦੂਜਿਆਂ ਮਹਲ-ਮਾੜੀਆਂ ਦਾ ਵਸੇਬਾ (ਮੇਰੇ ਵਾਸਤੇ) ਤੇਰਾ ਨਾਮ ਜਪਣ ਤੋਂ ਪੈਦਾ ਹੋਈ ਖ਼ੁਸ਼ੀ ਹੀ ਹੈ। ਤੇਰੀ ਮਿਹਰ ਦੀ ਨਜ਼ਰ ਮੇਰਾ ਕੁਟੰਬ ਹੈ (ਜੋ ਖ਼ੁਸ਼ੀ ਮੈਨੂੰ ਆਪਣਾ ਪਰਵਾਰ ਦੇਖ ਕੇ ਹੁੰਦੀ ਹੈ, ਉਹੀ ਤੇਰੀ ਮਿਹਰ ਦੀ ਨਜ਼ਰ ਵਿਚੋਂ ਮਿਲੇਗੀ)।
The Naam, the Name of the Lord, is the pleasure of houses and mansions. Your Glance of Grace is my family, Lord.
घर मंदर खुसी नाम की नदरि तेरी परवारु ॥
ਹੁਕਮੁਸੋਈਤੁਧੁਭਾਵਸੀਹੋਰੁਆਖਣੁਬਹੁਤੁਅਪਾਰੁ॥
ਪਾਸੋਂ ਆਪਣਾ) ਹੁਕਮ (ਮਨਾਣਾ) ਤੇ (ਹੁਕਮ ਦੇ) ਹੋਰ ਹੋਰ ਬੋਲ ਬੋਲਣੇ (ਤੇ ਇਸ ਵਿਚ ਖ਼ੁਸ਼ੀ ਮਹਿਸੂਸ ਕਰਨੀ ਮੇਰੇ ਵਾਸਤੇ) ਤੇਰੀ ਰਜ਼ਾ ਵਿਚ ਰਾਜ਼ੀ ਰਹਿਣਾ ਹੈ।
The Hukam of Your Command is the pleasure of Your Will, Lord. To say anything else is far beyond anyone's reach.
हुकमु सोई तुधु भावसी होरु आखणु बहुतु अपारु ॥
ਨਾਨਕਸਚਾਪਾਤਿਸਾਹੁਪੂਛਿਨਕਰੇਬੀਚਾਰੁ॥੪॥
ਹੇ ਨਾਨਕ! ਸਦਾ-ਥਿਰ ਪ੍ਰਭੂ ਪਾਤਿਸ਼ਾਹ ਐਸੇ ਜੀਵਨ ਵਾਲੇ ਦੀ ਹੋਰ ਪੁੱਛ-ਵਿਚਾਰ ਨਹੀਂ ਕਰਦਾ (ਭਾਵ, ਉਸ ਦਾ ਜੀਵਨ ਉਸ ਦੀਆਂ ਨਜ਼ਰਾਂ ਬਿਵ ਪਰਵਾਨ ਹੈ) ॥੪॥
O Nanak, the True King does not seek advice from anyone else in His decisions. ||4||
नानक सचा पातिसाहु पूछि न करे बीचारु ॥४॥
ਬਾਬਾਹੋਰੁਸਉਣਾਖੁਸੀਖੁਆਰੁ॥
ਹੇ ਭਾਈ! (ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਖ਼ੁਸ਼ੀ ਛੱਡ ਕੇ) ਹੋਰ ਐਸ਼-ਇਸ਼ਰਤ ਦੀ ਖ਼ੁਸ਼ੀ ਖ਼ੁਆਰ ਕਰਦੀ ਹੈ,
O Baba, the pleasure of other sleep is false.
बाबा होरु सउणा खुसी खुआरु ॥
ਜਿਤੁਸੁਤੈਤਨੁਪੀੜੀਐਮਨਮਹਿਚਲਹਿਵਿਕਾਰ॥੧॥ਰਹਾਉ॥੪॥੭॥
ਕਿਉਂ ਕਿ ਹੋਰ ਹੋਰ ਐਸ਼-ਇਸ਼ਰਤ ਸਰੀਰ ਨੂੰ ਰੋਗੀ ਕਰਦੀ ਹੈ ਤੇ ਮਨ ਵਿਚ ਭੀ ਵਿਕਾਰ ਚੱਲ ਪੈਂਦੇ ਹਨ ॥੧॥ ਰਹਾਉ ॥੪॥੭॥{16-17}
By such sleep, the body is ruined, and wickedness and corruption enter into the mind. ||1||Pause||4||7||
जितु सुतै तनु पीड़ीऐ मन महि चलहि विकार ॥१॥ रहाउ ॥४॥७॥
WWW.GURBANI.WORLD