GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਅਰਜਨ ਦੇਵ ਜੀ
ਅੰਗ 1183
Display Settings
Translations
ਬਸੰਤੁਮਹਲਾ
Basant, Fifth Mahalaa:
बसंतु महला ५ ॥
ਸਚੁਪਰਮੇਸਰੁਨਿਤਨਵਾ
ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, (ਫਿਰ ਉਹ ਪਿਆਰਾ ਲੱਗਦਾ ਹੈ ਕਿਉਂਕਿ ਉਹ) ਸਦਾ ਹੀ ਨਵਾਂ ਹੈ।
The True Transcendent Lord is always new, forever fresh.
सचु परमेसरु नित नवा ॥
ਗੁਰਕਿਰਪਾਤੇਨਿਤਚਵਾ
ਗੁਰੂ ਦੀ ਮਿਹਰ ਨਾਲ ਮੈਂ ਸਦਾ (ਉਸ ਦਾ ਨਾਮ) ਉਚਾਰਦਾ ਹਾਂ।
By Guru's Grace, I continually chant His Name.
गुर किरपा ते नित चवा ॥
ਪ੍ਰਭਰਖਵਾਲੇਮਾਈਬਾਪ
(ਜਿਵੇਂ) ਮਾਪੇ (ਆਪਣੇ ਬੱਚੇ ਦਾ ਸਦਾ ਧਿਆਨ ਰੱਖਦੇ ਹਨ, ਤਿਵੇਂ) ਪ੍ਰਭੂ ਜੀ ਸਦਾ (ਮੇਰੇ) ਰਾਖੇ ਹਨ,
God is my Protector, my Mother and Father.
प्रभ रखवाले माई बाप ॥
ਜਾਕੈਸਿਮਰਣਿਨਹੀਸੰਤਾਪ॥੧॥
(ਉਹ ਪ੍ਰਭੂ ਐਸਾ ਹੈ) ਕਿ ਉਸ ਦੇ ਸਿਮਰਨ ਨਾਲ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦੇ ॥੧॥
Meditating in remembrance on Him, I do not suffer in sorrow. ||1||
जा कै सिमरणि नही संताप ॥१॥
ਖਸਮੁਧਿਆਈਇਕਮਨਿਇਕਭਾਇ
(ਹੁਣ) ਮੈਂ ਇਕਾਗ੍ਰ ਮਨ ਨਾਲ ਉਸੇ ਦੇ ਪਿਆਰ ਵਿਚ ਟਿਕ ਕੇ ਉਸ ਖਸਮ-ਪ੍ਰਭੂ ਨੂੰ ਸਿਮਰਦਾ ਰਹਿੰਦਾ ਹਾ,
I meditate on my Lord and Master, single-mindedly, with love.
खसमु धिआई इक मनि इक भाइ ॥
ਗੁਰਪੂਰੇਕੀਸਦਾਸਰਣਾਈਸਾਚੈਸਾਹਿਬਿਰਖਿਆਕੰਠਿਲਾਇ॥੧॥ਰਹਾਉ
ਪੂਰੇ ਗੁਰੂ ਦੀ ਸਦਾ ਸਰਨ ਪਿਆ ਰਹਿੰਦਾ ਹਾਂ (ਉਸ ਦੀ ਮਿਹਰ ਨਾਲ) ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨੇ (ਮੈਨੂੰ) ਆਪਣੇ ਗਲ ਨਾਲ ਲਾ ਕੇ ਰੱਖਿਆ ਕੀਤੀ ਹੋਈ ਹੈ ॥੧॥ ਰਹਾਉ ॥
I seek the Sanctuary of the Perfect Guru forever. My True Lord and Master hugs me close in His Embrace. ||1||Pause||
गुर पूरे की सदा सरणाई साचै साहिबि रखिआ कंठि लाइ ॥१॥ रहाउ ॥
ਅਪਣੇਜਨਪ੍ਰਭਿਆਪਿਰਖੇ
ਪ੍ਰਭੂ ਨੇ ਆਪਣੇ ਸੇਵਕਾਂ ਦੀ ਸਦਾ ਆਪ ਰੱਖਿਆ ਕੀਤੀ ਹੈ।
God Himself protects His humble servants.
अपणे जन प्रभि आपि रखे ॥
ਦੁਸਟਦੂਤਸਭਿਭ੍ਰਮਿਥਕੇ
(ਸੇਵਕਾਂ ਦੇ) ਭੈੜੇ ਵੈਰੀ ਸਾਰੇ ਭਟਕ ਭਟਕ ਕੇ ਹਾਰ ਜਾਂਦੇ ਹਨ।
The demons and wicked enemies have grown weary of struggling against Him.
दुसट दूत सभि भ्रमि थके ॥
ਬਿਨੁਗੁਰਸਾਚੇਨਹੀਜਾਇ
(ਸੇਵਕਾਂ ਨੂੰ) ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਤੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੁੰਦਾ।
Without the True Guru, there is no place to go.
बिनु गुर साचे नही जाइ ॥
ਦੁਖੁਦੇਸਦਿਸੰਤਰਿਰਹੇਧਾਇ॥੨॥
(ਜਿਹੜੇ ਮਨੁੱਖ ਗੁਰੂ ਨੂੰ ਛੱਡ ਕੇ) ਹੋਰ ਹੋਰ ਥਾਂ ਭਟਕਦੇ ਫਿਰਦੇ ਹਨ, ਉਹਨਾਂ ਨੂੰ ਦੁੱਖ (ਵਾਪਰਦਾ ਹੈ) ॥੨॥
Wandering through the lands and foreign countries, people only grow tired and suffer in pain. ||2||
दुखु देस दिसंतरि रहे धाइ ॥२॥
ਕਿਰਤੁਓਨੑਾਕਾਮਿਟਸਿਨਾਹਿ
(ਗੁਰੂ ਨੂੰ ਛੱਡ ਕੇ ਹੋਰ ਹੋਰ ਥਾਂ ਭਟਕਣ ਵਾਲੇ) ਉਹਨਾਂ ਮਨੁੱਖਾਂ ਦਾ (ਇਹ) ਕੀਤਾ ਹੋਇਆ ਕੰਮ (ਕੀਤੇ ਇਹਨਾਂ ਕੰਮਾਂ ਦਾ ਸੰਸਕਾਰ-ਸਮੂਹ ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ।
The record of their past actions cannot be erased.
किरतु ओना का मिटसि नाहि ॥
ਓਇਅਪਣਾਬੀਜਿਆਆਪਿਖਾਹਿ
ਆਪਣੇ ਕੀਤੇ ਕਰਮਾਂ ਦਾ ਫਲ ਉਹ ਆਪ ਹੀ ਖਾਂਦੇ ਹਨ।
They harvest and eat what they have planted.
ओइ अपणा बीजिआ आपि खाहि ॥
ਜਨਕਾਰਖਵਾਲਾਆਪਿਸੋਇ
ਆਪਣੇ ਸੇਵਕ ਦਾ ਰਾਖਾ ਪ੍ਰਭੂ ਆਪ ਬਣਦਾ ਹੈ।
The Lord Himself is the Protector of His humble servants.
जन का रखवाला आपि सोइ ॥
ਜਨਕਉਪਹੁਚਿਸਕਸਿਕੋਇ॥੩॥
ਕੋਈ ਹੋਰ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ ॥੩॥
No one can rival the humble servant of the Lord. ||3||
जन कउ पहुचि न सकसि कोइ ॥३॥
ਪ੍ਰਭਿਦਾਸਰਖੇਕਰਿਜਤਨੁਆਪਿ
ਉਸ ਪ੍ਰਭੂ ਨੇ (ਉਚੇਚਾ) ਜਤਨ ਕਰ ਕੇ ਆਪਣੇ ਸੇਵਕਾਂ ਦੀ ਸਦਾ ਆਪ ਰਾਖੀ ਕੀਤੀ ਹੈ,
By His own efforts, God protects His slave.
प्रभि दास रखे करि जतनु आपि ॥
ਅਖੰਡਪੂਰਨਜਾਕੋਪ੍ਰਤਾਪੁ
ਜਿਸ ਦਾ ਅਤੁੱਟ ਅਤੇ ਪੂਰਨ ਪਰਤਾਪ ਹੈ।
God's Glory is perfect and unbroken.
अखंड पूरन जा को प्रतापु ॥
ਗੁਣਗੋਬਿੰਦਨਿਤਰਸਨਗਾਇ
ਉਸ ਗੋਬਿੰਦ ਦੇ ਗੁਣ ਸਦਾ ਆਪਣੀ ਜੀਭ ਨਾਲ ਗਾਇਆ ਕਰ।
So sing the Glorious Praises of the Lord of the Universe with your tongue forever.
गुण गोबिंद नित रसन गाइ ॥
ਨਾਨਕੁਜੀਵੈਹਰਿਚਰਣਧਿਆਇ॥੪॥੧੨॥
ਨਾਨਕ (ਭੀ) ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਕੇ ਆਤਮਕ ਜੀਵਨ ਹਾਸਲ ਕਰਦਾ ਰਹਿੰਦਾ ਹੈ ॥੪॥੧੨॥
Nanak lives by meditating on the Feet of the Lord. ||4||12||
नानकु जीवै हरि चरण धिआइ ॥४॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ