ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਰਾਮਰੰਗਿਸਭਗਏਪਾਪ॥
ਪਰਮਾਤਮਾ ਦੇ ਪਿਆਰ ਵਿਚ (ਟਿਕਿਆਂ) ਸਾਰੇ ਪਾਪ ਮਿਟ ਜਾਂਦੇ ਹਨ,
Loving the Lord, one's sins are taken away.
राम रंगि सभ गए पाप ॥
ਰਾਮਜਪਤਕਛੁਨਹੀਸੰਤਾਪ॥
ਪਰਮਾਤਮਾ ਦਾ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਪੋਹ ਨਹੀਂ ਸਕਦੇ,
Meditating on the Lord, one does not suffer at all.
राम जपत कछु नही संताप ॥
ਗੋਬਿੰਦਜਪਤਸਭਿਮਿਟੇਅੰਧੇਰ॥
ਗੋਬਿੰਦ ਦਾ ਨਾਮ ਜਪਦਿਆਂ (ਮਾਇਆ ਦੇ ਮੋਹ ਦੇ) ਸਾਰੇ ਹਨੇਰੇ ਮਿਟ ਜਾਂਦੇ ਹਨ,
Meditating on the Lord of the Universe, all darkness is dispelled.
गोबिंद जपत सभि मिटे अंधेर ॥
ਹਰਿਸਿਮਰਤਕਛੁਨਾਹਿਫੇਰ॥੧॥
ਹਰਿ-ਨਾਮ ਸਿਮਰਦਿਆਂ ਜਨਮ ਮਰਨ ਦੇ ਗੇੜ ਨਹੀਂ ਰਹਿ ਜਾਂਦੇ ॥੧॥
Meditating in remembrance on the Lord, the cycle of reincarnation comes to an end. ||1||
हरि सिमरत कछु नाहि फेर ॥१॥
ਬਸੰਤੁਹਮਾਰੈਰਾਮਰੰਗੁ॥
(ਹੁਣ) ਮੇਰੇ ਅੰਦਰ ਪਰਮਾਤਮਾ (ਦੇ ਨਾਮ) ਦਾ ਪਿਆਰ ਬਣ ਗਿਆ ਹੈ, ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਗਿਆ ਹੈ।
The love of the Lord is springtime for me.
बसंतु हमारै राम रंगु ॥
ਸੰਤਜਨਾਸਿਉਸਦਾਸੰਗੁ॥੧॥ਰਹਾਉ॥
(ਗੁਰੂ ਦੀ ਕਿਰਪਾ ਨਾਲ) ਸੰਤ ਜਨਾਂ ਨਾਲ (ਮੇਰਾ) ਸਦਾ ਸਾਥ ਬਣਿਆ ਰਹਿੰਦਾ ਹੈ ॥੧॥ ਰਹਾਉ ॥
I am always with the humble Saints. ||1||Pause||
संत जना सिउ सदा संगु ॥१॥ रहाउ ॥
ਸੰਤਜਨੀਕੀਆਉਪਦੇਸੁ॥
ਸੰਤ ਜਨਾਂ ਨੇ ਇਹ ਸਿੱਖਿਆ ਦਿੱਤੀ ਹੈ,
The Saints have shared the Teachings with me.
संत जनी कीआ उपदेसु ॥
ਜਹਗੋਬਿੰਦਭਗਤੁਸੋਧੰਨਿਦੇਸੁ॥
ਕਿ ਜਿੱਥੇ ਪਰਮਾਤਮਾ ਦਾ ਭਗਤ ਵੱਸਦਾ ਹੈ ਉਹ ਦੇਸ ਭਾਗਾਂ ਵਾਲਾ ਹੈ।
Blessed is that country where the devotees of the Lord of the Universe dwell.
जह गोबिंद भगतु सो धंनि देसु ॥
ਹਰਿਭਗਤਿਹੀਨਉਦਿਆਨਥਾਨੁ॥
ਅਤੇ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਥਾਂ ਉਜਾੜ (ਬਰਾਬਰ) ਹੈ।
But that place where the Lord's devotees are not, is wilderness.
हरि भगतिहीन उदिआन थानु ॥
ਗੁਰਪ੍ਰਸਾਦਿਘਟਿਘਟਿਪਛਾਨੁ॥੨॥
ਗੁਰੂ ਦੀ ਕਿਰਪਾ ਨਾਲ (ਤੂੰ ਉਸ ਪਰਮਾਤਮਾ ਨੂੰ) ਹਰੇਕ ਸਰੀਰ ਵਿਚ ਵੱਸਦਾ ਸਮਝ ॥੨॥
By Guru's Grace, realize the Lord in each and every heart. ||2||
गुर प्रसादि घटि घटि पछानु ॥२॥
ਹਰਿਕੀਰਤਨਰਸਭੋਗਰੰਗੁ॥
ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਨੂੰ ਹੀ ਦੁਨੀਆ ਦੇ ਰਸਾਂ ਭੋਗਾਂ ਦੀ ਮੌਜ-ਬਹਾਰ ਸਮਝ।
Sing the Kirtan of the Lord's Praises, and enjoy the nectar of His Love.
हरि कीरतन रस भोग रंगु ॥
ਮਨਪਾਪਕਰਤਤੂਸਦਾਸੰਗੁ॥
ਹੇ ਮਨ! ਪਾਪ ਕਰਦਿਆਂ ਸਦਾ ਝਿਜਕਿਆ ਕਰ।
O mortal, you must always restrain yourself from committing sins.
मन पाप करत तू सदा संगु ॥
ਨਿਕਟਿਪੇਖੁਪ੍ਰਭੁਕਰਣਹਾਰ॥
ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੂੰ (ਆਪਣੇ) ਨੇੜੇ ਵੱਸਦਾ ਵੇਖ।
Behold the Creator Lord God near at hand.
निकटि पेखु प्रभु करणहार ॥
ਈਤਊਤਪ੍ਰਭਕਾਰਜਸਾਰ॥੩॥
ਇਸ ਲੋਕ ਅਤੇ ਪਰਲੋਕ ਦੇ ਸਾਰੇ ਕੰਮ ਪ੍ਰਭੂ ਹੀ ਸੰਵਾਰਨ ਵਾਲਾ ਹੈ ॥੩॥
Here and hereafter, God shall resolve your affairs. ||3||
ईत ऊत प्रभ कारज सार ॥३॥
ਚਰਨਕਮਲਸਿਉਲਗੋਧਿਆਨੁ॥
ਉਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਜੁੜ ਗਈ,
I focus my meditation on the Lord's Lotus Feet.
चरन कमल सिउ लगो धिआनु ॥
ਕਰਿਕਿਰਪਾਪ੍ਰਭਿਕੀਨੋਦਾਨੁ॥
ਪ੍ਰਭੂ ਨੇ ਮਿਹਰ ਕਰ ਕੇ (ਜਿਸ ਉੱਤੇ) ਬਖ਼ਸ਼ਸ਼ ਕੀਤੀ।
Granting His Grace, God has blessed me with this Gift.
करि किरपा प्रभि कीनो दानु ॥
ਤੇਰਿਆਸੰਤਜਨਾਕੀਬਾਛਉਧੂਰਿ॥
ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ,
I yearn for the dust of the feet of Your Saints.
तेरिआ संत जना की बाछउ धूरि ॥
ਜਪਿਨਾਨਕਸੁਆਮੀਸਦਹਜੂਰਿ॥੪॥੧੧॥
(ਤਾ ਕਿ) ਹੇ ਸੁਆਮੀ! (ਉਹਨਾਂ ਦੀ ਸੰਗਤ ਦੀ ਬਰਕਤਿ ਨਾਲ ਤੈਨੂੰ) (ਦਾਸ) ਨਾਨਕ ਸਦਾ ਅੰਗ-ਸੰਗ ਸਮਝ ਕੇ ਜਪਦਾ ਰਹੇ ॥੪॥੧੧॥
Nanak meditates on his Lord and Master, who is ever-present, near at hand. ||4||11||
जपि नानक सुआमी सद हजूरि ॥४॥११॥
WWW.GURBANI.WORLD