ਬਸੰਤੁਮਹਲਾ੫॥
Basant, Fifth Mahalaa:
बसंतु महला ५ ॥
ਗੁਰਚਰਣਸਰੇਵਤਦੁਖੁਗਇਆ॥
ਗੁਰੂ ਦੇ ਚਰਨ ਹਿਰਦੇ ਵਿਚ ਵਸਾਂਦਿਆਂ ਉਸ ਮਨੁੱਖ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ,
Dwelling at the Guru's Feet, pain and suffering go away.
गुर चरण सरेवत दुखु गइआ ॥
ਪਾਰਬ੍ਰਹਮਿਪ੍ਰਭਿਕਰੀਮਇਆ॥
(ਜਿਸ ਮਨੁੱਖ ਉਤੇ) ਪਾਰਬ੍ਰਹਮ ਪ੍ਰਭੂ ਨੇ ਮਿਹਰ ਕੀਤੀ।
The Supreme Lord God has shown mercy to me.
पारब्रहमि प्रभि करी मइआ ॥
ਸਰਬਮਨੋਰਥਪੂਰਨਕਾਮ॥
ਉਸ ਦੀਆਂ ਸਾਰੀਆਂ ਮੁਰਾਦਾਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
All my desires and tasks are fulfilled.
सरब मनोरथ पूरन काम ॥
ਜਪਿਜੀਵੈਨਾਨਕੁਰਾਮਨਾਮ॥੧॥
ਨਾਨਕ (ਭੀ) ਉਸ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਜੀਵਨ ਪ੍ਰਾਪਤ ਕਰ ਰਿਹਾ ਹੈ ॥੧॥
Chanting the Lord's Name, Nanak lives. ||1||
जपि जीवै नानकु राम नाम ॥१॥
ਸਾਰੁਤਿਸੁਹਾਵੀਜਿਤੁਹਰਿਚਿਤਿਆਵੈ॥
(ਮਨੁੱਖ ਵਾਸਤੇ) ਉਹ ਰੁੱਤ ਸੋਹਣੀ ਹੁੰਦੀ ਹੈ ਜਦੋਂ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸਦਾ ਹੈ।
How beautiful is that season, when the Lord fills the mind.
सा रुति सुहावी जितु हरि चिति आवै ॥
ਬਿਨੁਸਤਿਗੁਰਦੀਸੈਬਿਲਲਾਂਤੀਸਾਕਤੁਫਿਰਿਫਿਰਿਆਵੈਜਾਵੈ॥੧॥ਰਹਾਉ॥
ਗੁਰੂ ਦੀ ਸਰਨ ਤੋਂ ਬਿਨਾ (ਲੁਕਾਈ) ਵਿਲਕਦੀ ਦਿੱਸਦੀ ਹੈ। ਪਰਮਾਤਮਾ ਤੋਂ ਟੁੱਟਾ ਹੋਇਆ ਮਨੁੱਖ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ॥੧॥ ਰਹਾਉ ॥
Without the True Guru, the world weeps. The faithless cynic comes and goes in reincarnation, over and over again. ||1||Pause||
बिनु सतिगुर दीसै बिललांती साकतु फिरि फिरि आवै जावै ॥१॥ रहाउ ॥
ਸੇਧਨਵੰਤਜਿਨਹਰਿਪ੍ਰਭੁਰਾਸਿ॥
ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦਾ ਨਾਮ-ਸਰਮਾਇਆ ਮੌਜੂਦ ਹੈ ਉਹ ਧਨ ਵਾਲੇ ਹਨ।
They alone are rich, who have the Wealth of the Lord God.
से धनवंत जिन हरि प्रभु रासि ॥
ਕਾਮਕ੍ਰੋਧਗੁਰਸਬਦਿਨਾਸਿ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹਨਾਂ ਦੇ ਅੰਦਰੋਂ ਕਾਮ ਕ੍ਰੋਧ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
Through the Word of the Guru's Shabad, sexual desire and anger are eradicated.
काम क्रोध गुर सबदि नासि ॥
ਭੈਬਿਨਸੇਨਿਰਭੈਪਦੁਪਾਇਆ॥
ਉਹਨਾਂ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ, ਉਹ ਐਸਾ ਆਤਮਕ ਦਰਜਾ ਪ੍ਰਾਪਤ ਕਰ ਲੈਂਦੇ ਹਨ ਜਿੱਥੇ ਕੋਈ ਡਰ ਪੋਹ ਨਹੀਂ ਸਕਦਾ।
Their fear is dispelled, and they attain the state of fearlessness.
भै बिनसे निरभै पदु पाइआ ॥
ਗੁਰਮਿਲਿਨਾਨਕਿਖਸਮੁਧਿਆਇਆ॥੨॥
ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸ ਖਸਮ-ਪ੍ਰਭੂ ਨੂੰ ਸਿਮਰਿਆ ਹੈ ॥੨॥
Meeting with the Guru, Nanak meditates on his Lord and Master. ||2||
गुर मिलि नानकि खसमु धिआइआ ॥२॥
ਸਾਧਸੰਗਤਿਪ੍ਰਭਿਕੀਓਨਿਵਾਸ॥
ਪਰਮਾਤਮਾ ਨੇ ਜਿਸ ਮਨੁੱਖ ਦਾ ਟਿਕਾਣਾ ਸਾਧ ਸੰਗਤ ਵਿਚ ਬਣਾ ਦਿੱਤਾ ਹੈ,
God dwells in the Saadh Sangat, the Company of the Holy.
साधसंगति प्रभि कीओ निवास ॥
ਹਰਿਜਪਿਜਪਿਹੋਈਪੂਰਨਆਸ॥
ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ।
Chanting and meditating on the Lord, one's hopes are fulfilled.
हरि जपि जपि होई पूरन आस ॥
ਜਲਿਥਲਿਮਹੀਅਲਿਰਵਿਰਹਿਆ॥
ਉਹ ਪ੍ਰਭੂ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਵਿਆਪਕ ਹੈ।
God permeates and pervades the water, the land and the sky.
जलि थलि महीअलि रवि रहिआ ॥
ਗੁਰਮਿਲਿਨਾਨਕਿਹਰਿਹਰਿਕਹਿਆ॥੩॥
ਗੁਰੂ ਨੂੰ ਮਿਲ ਕੇ ਨਾਨਕ ਨੇ (ਭੀ) ਉਸੇ ਦਾ ਸਿਮਰਨ ਕੀਤਾ ਹੈ ॥੩॥
Meeting with the Guru, Nanak chants the Name of the Lord, Har, Har. ||3||
गुर मिलि नानकि हरि हरि कहिआ ॥३॥
ਅਸਟਸਿਧਿਨਵਨਿਧਿਏਹ॥
ਇਹ ਹਰਿ-ਨਾਮ ਹੀ (ਸਿੱਧਾਂ ਦੀਆਂ) ਅੱਠ ਆਤਮਕ ਤਾਕਤਾਂ ਹੈ (ਕੁਬੇਰ ਦੇ) ਨੌ ਖ਼ਜ਼ਾਨੇ ਹੈ।
The eight miraculous spiritual powers and the nine treasures
असट सिधि नव निधि एह ॥
ਕਰਮਿਪਰਾਪਤਿਜਿਸੁਨਾਮੁਦੇਹ॥
ਜਿਸ ਮਨੁੱਖ ਨੂੰ ਪ੍ਰਭੂ ਇਹ ਨਾਮ ਦੇਂਦਾ ਹੈ ਉਸੇ ਨੂੰ ਉਸ ਦੀ ਮਿਹਰ ਨਾਲ ਮਿਲਦਾ ਹੈ।
are contained in the Naam, the Name of the Lord. This is bestowed when God grants His Grace.
करमि परापति जिसु नामु देह ॥
ਪ੍ਰਭਜਪਿਜਪਿਜੀਵਹਿਤੇਰੇਦਾਸ॥
ਹੇ ਪ੍ਰਭੂ! ਤੇਰੇ ਦਾਸ (ਤੇਰਾ ਨਾਮ) ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਹਨ।
Your slaves, O God, live by chanting and meditating on Your Name.
प्रभ जपि जपि जीवहि तेरे दास ॥
ਗੁਰਮਿਲਿਨਾਨਕਕਮਲਪ੍ਰਗਾਸ॥੪॥੧੩॥
ਹੇ ਨਾਨਕ! ਗੁਰੂ ਨੂੰ ਮਿਲ ਕੇ (ਨਾਮ ਦੀ ਬਰਕਤਿ ਨਾਲ ਉਹਨਾਂ ਦਾ) ਹਿਰਦਾ-ਕੌਲ ਖਿੜਿਆ ਰਹਿੰਦਾ ਹੈ ॥੪॥੧੩॥
O Nanak, the heart-lotus of the Gurmukh blossoms forth. ||4||13||
गुर मिलि नानक कमल प्रगास ॥४॥१३॥
WWW.GURBANI.WORLD