ਬਸੰਤੁਮਹਲਾ੩॥
Basant, Third Mahalaa:
बसंतु महला ३ ॥
ਮਾਇਆਮੋਹੁਸਬਦਿਜਲਾਏ॥
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ,
Attachment to Maya is burnt away by the Word of the Shabad.
माइआ मोहु सबदि जलाए ॥
ਮਨੁਤਨੁਹਰਿਆਸਤਿਗੁਰਭਾਏ॥
ਗੁਰੂ ਦੇ ਪਿਆਰ ਦੀ ਬਰਕਤਿ ਨਾਲ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ।
The mind and body are rejuvenated by the Love of the True Guru.
मनु तनु हरिआ सतिगुर भाए ॥
ਸਫਲਿਓੁਬਿਰਖੁਹਰਿਕੈਦੁਆਰਿ॥
ਉਸ ਮਨੁੱਖ ਦਾ (ਸਰੀਰ-) ਰੁੱਖ ਸਫਲ ਹੋ ਜਾਂਦਾ ਹੈ,
The tree bears fruit at the Lord's Door,
सफलिओु बिरखु हरि कै दुआरि ॥
ਸਾਚੀਬਾਣੀਨਾਮਪਿਆਰਿ॥੧॥
ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ, ਹਰਿ-ਨਾਮ ਦੇ ਪਿਆਰ ਵਿਚ (ਟਿਕ ਕੇ ਸਦਾ) ਪਰਮਾਤਮਾ ਦੇ ਦਰ ਤੇ (ਪ੍ਰਭੂ-ਚਰਨਾਂ ਵਿਚ) ਟਿਕਿਆ ਰਹਿੰਦਾ ਹੈ ॥੧॥
in love with the True Bani of the Guru's Word, and the Naam, the Name of the Lord. ||1||
साची बाणी नाम पिआरि ॥१॥
ਏਮਨਹਰਿਆਸਹਜਸੁਭਾਇ॥
ਹੇ (ਮੇਰੇ) ਮਨ! ਆਤਮਕ ਅਡੋਲਤਾ ਦੇਣ ਵਾਲੇ (ਗੁਰ-) ਪਿਆਰ ਵਿਚ (ਟਿਕਿਆ ਰਹੁ। ਇਸ ਤਰ੍ਹਾਂ ਤੂੰ) ਆਤਮਕ ਜੀਵਨ ਦੀ ਤਰਾਵਤ ਨਾਲ ਭਰਪੂਰ ਹੋ ਜਾਇਂਗਾ।
This mind is rejuvenated, with intuitive ease;
ए मन हरिआ सहज सुभाइ ॥
ਸਚਫਲੁਲਾਗੈਸਤਿਗੁਰਭਾਇ॥੧॥ਰਹਾਉ॥
ਹੇ ਮਨ! ਗੁਰੂ ਦੇ ਪਿਆਰ ਦੀ ਬਰਕਤਿ ਨਾਲ (ਸਰੀਰ-ਰੁੱਖ ਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਫਲ ਲੱਗਦਾ ਹੈ ॥੧॥ ਰਹਾਉ ॥
loving the True Guru, it bears the fruit of truth. ||1||Pause||
सच फलु लागै सतिगुर भाइ ॥१॥ रहाउ ॥
ਆਪੇਨੇੜੈਆਪੇਦੂਰਿ॥
(ਉਸ ਨੂੰ ਸਮਝ ਆ ਜਾਂਦੀ ਹੈ ਕਿ ਪ੍ਰਭੂ) ਆਪ ਹੀ (ਕਿਸੇ ਨੂੰ) ਨੇੜੇ (ਦਿੱਸ ਰਿਹਾ ਹੈ) ਆਪ ਹੀ (ਕਿਸੇ ਨੂੰ ਦੂਰ ਵੱਸਦਾ ਜਾਪਦਾ ਹੈ।
He Himself is near, and He Himself is far away.
आपे नेड़ै आपे दूरि ॥
ਗੁਰਕੈਸਬਦਿਵੇਖੈਸਦਹਜੂਰਿ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਜਿਹੜਾ ਮਨੁੱਖ ਪਰਮਾਤਮਾ ਨੂੰ) ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ,
Through the Word of the Guru's Shabad, He is seen to be ever-present, close at hand.
गुर कै सबदि वेखै सद हजूरि ॥
ਛਾਵਘਣੀਫੂਲੀਬਨਰਾਇ॥
(ਉਸ ਮਨੁੱਖ ਨੂੰ ਪਰਤੱਖ ਦਿੱਸਦਾ ਹੈ ਕਿ ਪਰਮਾਤਮਾ ਦੀ ਜੋਤਿ-ਅਗਨੀ ਨਾਲ ਹੀ) ਸਾਰੀ ਬਨਸਪਤੀ ਸੰਘਣੀ ਛਾਂ ਵਾਲੀ ਹੈ ਤੇ ਖਿੜੀ ਹੋਈ ਹੈ,
The plants have blossomed forth, giving a dense shade.
छाव घणी फूली बनराइ ॥
ਗੁਰਮੁਖਿਬਿਗਸੈਸਹਜਿਸੁਭਾਇ॥੨॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ (ਸਦਾ) ਆਨੰਦ-ਭਰਪੂਰ ਰਹਿੰਦਾ ਹੈ ॥੨॥
The Gurmukh blossoms forth, with intuitive ease. ||2||
गुरमुखि बिगसै सहजि सुभाइ ॥२॥
ਅਨਦਿਨੁਕੀਰਤਨੁਕਰਹਿਦਿਨਰਾਤਿ॥
ਜਿਹੜੇ ਮਨੁੱਖ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ,
Night and day, he sings the Kirtan of the Lord's Praises, day and night.
अनदिनु कीरतनु करहि दिन राति ॥
ਸਤਿਗੁਰਿਗਵਾਈਵਿਚਹੁਜੂਠਿਭਰਾਂਤਿ॥
ਗੁਰੂ ਨੇ ਉਹਨਾਂ ਦੇ ਅੰਦਰੋਂ (ਮਾਇਆ ਦੀ ਖ਼ਾਤਰ) ਭਟਕਣਾ ਦੀ ਮੈਲ ਦੂਰ ਕਰ ਦਿੱਤੀ ਹੈ।
The True Guru drives out sin and doubt from within.
सतिगुरि गवाई विचहु जूठि भरांति ॥
ਪਰਪੰਚਵੇਖਿਰਹਿਆਵਿਸਮਾਦੁ॥
(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ 'ਵਾਹ ਵਾਹ' ਕਰ ਉੱਠਦਾ ਹੈ।
Gazing upon the wonder of God's Creation, I am wonder-struck and amazed.
परपंच वेखि रहिआ विसमादु ॥
ਗੁਰਮੁਖਿਪਾਈਐਨਾਮਪ੍ਰਸਾਦੁ॥੩॥
(ਪਰ) ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਸਨਮੁਖ ਰਿਹਾਂ ਮਿਲਦੀ ਹੈ ॥੩॥
The Gurmukh obtains the Naam, the Name of the Lord, by His Grace. ||3||
गुरमुखि पाईऐ नाम प्रसादु ॥३॥
ਆਪੇਕਰਤਾਸਭਿਰਸਭੋਗ॥
(ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ।
The Creator Himself enjoys all delights.
आपे करता सभि रस भोग ॥
ਜੋਕਿਛੁਕਰੇਸੋਈਪਰੁਹੋਗ॥
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ।
Whatever He does, surely comes to pass.
जो किछु करे सोई परु होग ॥
ਵਡਾਦਾਤਾਤਿਲੁਨਤਮਾਇ॥
ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
He is the Great Giver; He has no greed at all.
वडा दाता तिलु न तमाइ ॥
ਨਾਨਕਮਿਲੀਐਸਬਦੁਕਮਾਇ॥੪॥੬॥
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ ॥੪॥੬॥
O Nanak, living the Word of the Shabad, the mortal meets with God. ||4||6||
नानक मिलीऐ सबदु कमाइ ॥४॥६॥
WWW.GURBANI.WORLD