ਬਸੰਤੁਮਹਲਾ੩॥
Basant, Third Mahalaa:
बसंतु महला ३ ॥
ਭਗਤਿਵਛਲੁਹਰਿਵਸੈਮਨਿਆਇ॥
ਭਗਤੀ ਨਾਲ ਪਿਆਰ ਕਰਨ ਵਾਲਾ ਪ੍ਰਭੂ ਉਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
The Lord is the Lover of His devotees; He dwells within their minds,
भगति वछलु हरि वसै मनि आइ ॥
ਗੁਰਕਿਰਪਾਤੇਸਹਜਸੁਭਾਇ॥
ਜਿਹੜਾ ਗੁਰੂ ਦੀ ਕਿਰਪਾ ਨਾਲ ਆਤਮਕ ਅਡੋਲਤਾ ਵਿਚ ਪ੍ਰਭੂ ਦੇ ਪਿਆਰ ਵਿਚ ਲੀਨ ਰਹਿੰਦਾ ਹੈ।
by Guru's Grace, with intuitive ease.
गुर किरपा ते सहज सुभाइ ॥
ਭਗਤਿਕਰੇਵਿਚਹੁਆਪੁਖੋਇ॥
ਜਦੋਂ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,
Through devotional worship, self-conceit is eradicated from within,
भगति करे विचहु आपु खोइ ॥
ਤਦਹੀਸਾਚਿਮਿਲਾਵਾਹੋਇ॥੧॥
ਤਦੋਂ ਹੀ ਸਦਾ-ਥਿਰ ਪਰਮਾਤਮਾ ਵਿਚ ਉਸ ਦਾ ਮਿਲਾਪ ਹੋ ਜਾਂਦਾ ਹੈ ॥੧॥
and then, one meets the True Lord. ||1||
तद ही साचि मिलावा होइ ॥१॥
ਭਗਤਸੋਹਹਿਸਦਾਹਰਿਪ੍ਰਭਦੁਆਰਿ॥
ਪਰਮਾਤਮਾ ਦੀ ਬੰਦਗੀ ਕਰਨ ਵਾਲੇ ਮਨੁੱਖ ਸਦਾ ਪਰਮਾਤਮਾ ਦੇ ਦਰ ਤੇ ਸੋਭਦੇ ਹਨ,
His devotees are forever beauteous at the Door of the Lord God.
भगत सोहहि सदा हरि प्रभ दुआरि ॥
ਗੁਰਕੈਹੇਤਿਸਾਚੈਪ੍ਰੇਮਪਿਆਰਿ॥੧॥ਰਹਾਉ॥
ਉਹ ਸਦਾ ਗੁਰੂ ਦੇ ਪ੍ਰੇਮ ਵਿਚ ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ (ਜੁੜੇ ਰਹਿੰਦੇ ਹਨ) ॥੧॥ ਰਹਾਉ ॥
Loving the Guru, they have love and affection for the True Lord. ||1||Pause||
गुर कै हेति साचै प्रेम पिआरि ॥१॥ रहाउ ॥
ਭਗਤਿਕਰੇਸੋਜਨੁਨਿਰਮਲੁਹੋਇ॥
ਜਿਹੜਾ ਮਨੁੱਖ ਪਰਮਾਤਮਾ ਦੀ ਭਗਤੀ ਕਰਦਾ ਹੈ, ਉਹ ਮਨੁੱਖ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ।
That humble being who worships the Lord with devotion becomes immaculate and pure.
भगति करे सो जनु निरमलु होइ ॥
ਗੁਰਸਬਦੀਵਿਚਹੁਹਉਮੈਖੋਇ॥
ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ (ਭਗਤੀ ਵਿਚ ਜੁੜਦਾ ਹੈ)।
Through the Word of the Guru's Shabad, egotism is eradicated from within.
गुर सबदी विचहु हउमै खोइ ॥
ਹਰਿਜੀਉਆਪਿਵਸੈਮਨਿਆਇ॥
ਪ੍ਰਭੂ ਆਪ ਉਸ ਦੇ ਮਨ ਵਿਚ ਆ ਵੱਸਦਾ ਹੈ,
The Dear Lord Himself comes to dwell within the mind,
हरि जीउ आपि वसै मनि आइ ॥
ਸਦਾਸਾਂਤਿਸੁਖਿਸਹਜਿਸਮਾਇ॥੨॥
ਉਸ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ, ਉਹ ਸਦਾ ਆਨੰਦ ਵਿਚ ਆਤਮਕ ਅਡਲੋਤਾ ਵਿਚ ਲੀਨ ਰਹਿੰਦਾ ਹੈ ॥੨॥
and the mortal remains immersed in peace, tranquility and intuitive ease. ||2||
सदा सांति सुखि सहजि समाइ ॥२॥
ਸਾਚਿਰਤੇਤਿਨਸਦਬਸੰਤ॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਰੰਗੇ ਜਾਂਦੇ ਹਨ,
Those who are imbued with Truth, are forever in the bloom of spring.
साचि रते तिन सद बसंत ॥
ਮਨੁਤਨੁਹਰਿਆਰਵਿਗੁਣਗੁਵਿੰਦ॥
ਉਹਨਾਂ ਦੇ ਅੰਦਰ ਸਦਾ ਖਿੜਾਉ ਬਣਿਆ ਰਹਿੰਦਾ ਹੈ। ਗੋਬਿੰਦ ਦੇ ਗੁਣ ਯਾਦ ਕਰ ਕਰ ਕੇ ਉਹਨਾਂ ਦਾ ਮਨ ਉਹਨਾਂ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
Their minds and bodies are rejuvenated, uttering the Glorious Praises of the Lord of the Universe.
मनु तनु हरिआ रवि गुण गुविंद ॥
ਬਿਨੁਨਾਵੈਸੂਕਾਸੰਸਾਰੁ॥
ਪਰਮਾਤਮਾ ਦੇ ਨਾਮ ਤੋਂ ਬਿਨਾ ਜਗਤ ਨਿੱਕੇ ਜਿਹੇ ਵਿਤ ਵਾਲਾ ਹੋਇਆ ਰਹਿੰਦਾ ਹੈ,
Without the Lord's Name, the world is dry and parched.
बिनु नावै सूका संसारु ॥
ਅਗਨਿਤ੍ਰਿਸਨਾਜਲੈਵਾਰੋਵਾਰ॥੩॥
ਮੁੜ ਮੁੜ (ਮਾਇਆ ਦੀ) ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ ॥੩॥
It burns in the fire of desire, over and over again. ||3||
अगनि त्रिसना जलै वारो वार ॥३॥
ਸੋਈਕਰੇਜਿਹਰਿਜੀਉਭਾਵੈ॥
ਜਿਹੜਾ ਮਨੁੱਖ ਉਹੀ ਕੁਝ ਕਰਦਾ ਹੈ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ।
One who does only that which is pleasing to the Dear Lord
सोई करे जि हरि जीउ भावै ॥
ਸਦਾਸੁਖੁਸਰੀਰਿਭਾਣੈਚਿਤੁਲਾਵੈ॥
(ਜਿਹੜਾ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਤੁਰਦਾ ਹੈ), ਜਿਹੜਾ ਮਨੁੱਖ ਪਰਮਾਤਮਾ ਦੇ ਭਾਣੇ ਵਿਚ ਆਪਣਾ ਚਿੱਤ ਜੋੜਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ।
- his body is forever at peace, and his consciousness is attached to the Lord's Will.
सदा सुखु सरीरि भाणै चितु लावै ॥
ਅਪਣਾਪ੍ਰਭੁਸੇਵੇਸਹਜਿਸੁਭਾਇ॥
ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ-ਪਿਆਰ ਵਿਚ ਜੁੜ ਕੇ ਪਰਮਾਤਮਾ ਦੀ ਭਗਤੀ ਕਰਦਾ ਹੈ,
He serves His God with intuitive ease.
अपणा प्रभु सेवे सहजि सुभाइ ॥
ਨਾਨਕਨਾਮੁਵਸੈਮਨਿਆਇ॥੪॥੫॥
ਹੇ ਨਾਨਕ! ਪਰਮਾਤਮਾ ਦਾ ਨਾਮ ਉਸ ਦੇ ਮਨ ਵਿਚ ਆ ਵੱਸਦਾ ਹੈ ॥੪॥੫॥
O Nanak, the Naam, the Name of the Lord, comes to abide in his mind. ||4||5||
नानक नामु वसै मनि आइ ॥४॥५॥
WWW.GURBANI.WORLD