ਕਾਨੜਾਮਹਲਾ੫ਘਰੁ੨॥
ਰਾਗ ਕਾਨੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Kaanraa, Fifth Mahalaa, Second House:
कानड़ा महला ५ घरु २ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਗਾਈਐਗੁਣਗੋਪਾਲਕ੍ਰਿਪਾਨਿਧਿ॥
ਆਓ, (ਗੁਰੂ ਨੂੰ ਮਿਲ ਕੇ) ਰਲ ਕੇ ਦਇਆ-ਦੇ-ਖ਼ਜ਼ਾਨੇ ਗੋਪਾਲ ਦੇ ਗੁਣ ਗਾਵਿਆ ਕਰੀਏ,
Sing the Glorious Praises of the Lord of the World, the Treasure of Mercy.
गाईऐ गुण गोपाल क्रिपा निधि ॥
ਦੁਖਬਿਦਾਰਨਸੁਖਦਾਤੇਸਤਿਗੁਰਜਾਕਉਭੇਟਤਹੋਇਸਗਲਸਿਧਿ॥੧॥ਰਹਾਉ॥
ਜਿਸ ਗੁਰੂ ਨੂੰ ਮਿਲਿਆਂ (ਜ਼ਿੰਦਗੀ ਵਿਚ) ਸਾਰੀ ਸਫਲਤਾ ਹੋ ਜਾਂਦੀ ਹੈ, ਉਸ ਦੁਖਾਂ ਦੇ ਨਾਸ ਕਰਨ ਵਾਲੇ ਅਤੇ ਸੁਖਾਂ ਦੇ ਦੇਣ ਵਾਲੇ ਗੁਰੂ ਨੂੰ ਮਿਲ ਕੇ (ਗੋਪਾਲ ਦੇ ਗੁਣ ਗਾਵੀਏ) ॥੧॥ ਰਹਾਉ ॥
The True Guru is the Destroyer of pain, the Giver of peace; meeting Him, one is totally fulfilled. ||1||Pause||
दुख बिदारन सुखदाते सतिगुर जा कउ भेटत होइ सगल सिधि ॥१॥ रहाउ ॥
ਸਿਮਰਤਨਾਮੁਮਨਹਿਸਾਧਾਰੈ॥
ਨਾਮ ਸਿਮਰਿਆਂ ਨਾਮ (ਮਨੁੱਖ ਦੇ) ਮਨ ਨੂੰ (ਵਿਕਾਰਾਂ ਦੇ ਟਾਕਰੇ ਤੇ) ਸਹਾਰਾ ਦੇਂਦਾ ਹੈ।
Meditate in remembrance on the Naam, the Support of the mind.
सिमरत नामु मनहि साधारै ॥
ਕੋਟਿਪਰਾਧੀਖਿਨਮਹਿਤਾਰੈ॥੧॥
ਹਰਿ-ਨਾਮ ਕ੍ਰੋੜਾਂ ਪਾਪੀਆਂ ਨੂੰ ਇਕ ਖਿਨ ਵਿਚ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧॥
Millions of sinners are carried across in an instant. ||1||
कोटि पराधी खिन महि तारै ॥१॥
ਜਾਕਉਚੀਤਿਆਵੈਗੁਰੁਅਪਨਾ॥
ਜਿਸ ਮਨੁੱਖ ਨੂੰ ਆਪਣਾ ਸਤਿਗੁਰੂ ਚੇਤੇ ਰਹਿੰਦਾ ਹੈ (ਉਹ ਮਨੁੱਖ ਸਦਾ ਹਰਿ-ਨਾਮ ਜਪਦਾ ਹੈ, ਜਿਸ ਦੀ ਬਰਕਤਿ ਨਾਲ)
Whoever remembers his Guru,
जा कउ चीति आवै गुरु अपना ॥
ਤਾਕਉਦੂਖੁਨਹੀਤਿਲੁਸੁਪਨਾ॥੨॥
ਉਸ ਨੂੰ ਸੁਪਨੇ ਵਿਚ ਭੀ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ ॥੨॥
shall not suffer sorrow, even in dreams. ||2||
ता कउ दूखु नही तिलु सुपना ॥२॥
ਜਾਕਉਸਤਿਗੁਰੁਅਪਨਾਰਾਖੈ॥
ਪਿਆਰਾ ਗੁਰੂ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ,
Whoever keeps his Guru enshrined within
जा कउ सतिगुरु अपना राखै ॥
ਸੋਜਨੁਹਰਿਰਸੁਰਸਨਾਚਾਖੈ॥੩॥
ਉਹ ਮਨੁੱਖ (ਆਪਣੀ) ਜੀਭ ਨਾਲ ਪਰਮਾਤਮਾ ਦਾ ਨਾਮ-ਰਸ ਚੱਖਦਾ ਰਹਿੰਦਾ ਹੈ ॥੩॥
- that humble being tastes the sublime essence of the Lord with his tongue. ||3||
सो जनु हरि रसु रसना चाखै ॥३॥
ਕਹੁਨਾਨਕਗੁਰਿਕੀਨੀਮਇਆ॥
ਨਾਨਕ ਆਖਦਾ ਹੈ- (ਜਿਨ੍ਹਾਂ ਮਨੁੱਖਾਂ ਉਤੇ) ਗੁਰੂ ਨੇ ਮਿਹਰ ਕੀਤੀ,
Says Nanak, the Guru has been Kind to me;
कहु नानक गुरि कीनी मइआ ॥
ਹਲਤਿਪਲਤਿਮੁਖਊਜਲਭਇਆ॥੪॥੧॥
ਉਹਨਾਂ ਦੇ ਮੂੰਹ ਇਸ ਲੋਕ ਵਿਚ ਅਤੇ ਪਰਲੋਕ ਵਿਚ ਉਜਲੇ ਹੋ ਗਏ ॥੪॥੧॥
here and hereafter, my face is radiant. ||4||1||
हलति पलति मुख ऊजल भइआ ॥४॥१॥
WWW.GURBANI.WORLD