GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਰਾਮਦਾਸ ਜੀ
ਅੰਗ 1297
Display Settings
Translations
ਕਾਨੜਾਮਹਲਾ
Kaanraa, Fourth Mahalaa:
कानड़ा महला ४ ॥
ਹਰਿਜਸੁਗਾਵਹੁਭਗਵਾਨ
ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।
Sing the Praises of the Lord God.
हरि जसु गावहु भगवान ॥
ਜਸੁਗਾਵਤਪਾਪਲਹਾਨ
(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।
Singing His Praises, sins are washed away.
जसु गावत पाप लहान ॥
ਮਤਿਗੁਰਮਤਿਸੁਨਿਜਸੁਕਾਨ
ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,
Through the Word of the Guru's Teachings, listen to His Praises with your ears.
मति गुरमति सुनि जसु कान ॥
ਹਰਿਹੋਹੋਕਿਰਪਾਨ॥੧॥ਰਹਾਉ
ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥
The Lord shall be Merciful to you. ||1||Pause||
हरि हो हो किरपान ॥१॥ रहाउ ॥
ਤੇਰੇਜਨਧਿਆਵਹਿਇਕਮਨਿਇਕਚਿਤਿਤੇਸਾਧੂਸੁਖਪਾਵਹਿਜਪਿਹਰਿਹਰਿਨਾਮੁਨਿਧਾਨ
ਹੇ ਪ੍ਰਭੂ! ਤੇਰੇ ਸੇਵਕ ਇਕ-ਮਨ ਇਕ-ਚਿੱਤ ਹੋ ਕੇ ਤੇਰਾ ਧਿਆਨ ਕਰਦੇ ਹਨ, ਸੁਖਾਂ ਦਾ ਖ਼ਜ਼ਾਨਾ ਤੇਰਾ ਨਾਮ ਜਪ ਜਪ ਕੇ ਉਹ ਗੁਰਮੁਖ ਮਨੁੱਖ ਆਤਮਕ ਆਨੰਦ ਮਾਣਦੇ ਹਨ।
Your humble servants focus their consciousness and meditate on You with one-pointed mind; those Holy beings find peace, chanting the Name of the Lord, Har, Har, the Treasure of Bliss.
तेरे जन धिआवहि इक मनि इक चिति ते साधू सुख पावहि जपि हरि हरि नामु निधान ॥
ਉਸਤਤਿਕਰਹਿਪ੍ਰਭਤੇਰੀਆਮਿਲਿਸਾਧੂਸਾਧਜਨਾਗੁਰਸਤਿਗੁਰੂਭਗਵਾਨ॥੧॥
ਹੇ ਪ੍ਰਭੂ! ਹੇ ਭਗਵਾਨ! ਤੇਰੇ ਸੰਤ ਜਨ ਗੁਰੂ ਸਤਿਗੁਰੂ ਨੂੰ ਮਿਲ ਕੇ ਤੇਰੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ ॥੧॥
They sing Your Praises, God, meeting with the Holy, the Holy people, and the Guru, the True Guru, O Lord God. ||1||
उसतति करहि प्रभ तेरीआ मिलि साधू साध जना गुर सतिगुरू भगवान ॥१॥
ਜਿਨਕੈਹਿਰਦੈਤੂਸੁਆਮੀਤੇਸੁਖਫਲਪਾਵਹਿਤੇਤਰੇਭਵਸਿੰਧੁਤੇਭਗਤਹਰਿਜਾਨ
ਹੇ ਮਾਲਕ! ਜਿਨ੍ਹਾਂ ਦੇ ਹਿਰਦੇ ਵਿਚ ਤੂੰ ਵੱਸ ਪੈਂਦਾ ਹੈਂ, ਉਹ ਆਤਮਕ ਆਨੰਦ ਦਾ ਫਲ ਹਾਸਲ ਕਰਦੇ ਹਨ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ। ਉਹਨਾਂ ਨੂੰ ਭੀ ਹਰੀ ਦੇ ਭਗਤ ਜਾਣੋ।
They alone obtain the fruit of peace, within whose hearts You, O my Lord and Master, abide. They cross over the terrifying world-ocean - they are known as the Lord's devotees.
जिन कै हिरदै तू सुआमी ते सुख फल पावहि ते तरे भव सिंधु ते भगत हरि जान ॥
ਤਿਨਸੇਵਾਹਮਲਾਇਹਰੇਹਮਲਾਇਹਰੇਜਨਨਾਨਕਕੇਹਰਿਤੂਤੂਤੂਤੂਤੂਭਗਵਾਨ॥੨॥੬॥੧੨॥
ਹੇ ਹਰੀ! ਹੇ ਦਾਸ ਨਾਨਕ ਦੇ ਭਗਵਾਨ! ਮੈਨੂੰ (ਆਪਣੇ) ਉਹਨਾਂ ਸੰਤ ਜਨਾਂ ਦੀ ਸੇਵਾ ਵਿਚ ਲਾਈ ਰੱਖ, ਸੇਵਾ ਵਿਚ ਲਾਈ ਰੱਖ ॥੨॥੬॥੧੨॥
Please enjoin me to their service, Lord, please enjoin me to their service. O Lord God, You, You, You, You, You are the Lord of servant Nanak. ||2||6||12||
तिन सेवा हम लाइ हरे हम लाइ हरे जन नानक के हरि तू तू तू तू तू भगवान ॥२॥६॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ