ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
ਕੀਰਤਿਪ੍ਰਭਕੀਗਾਉਮੇਰੀਰਸਨਾਂ॥
ਹੇ ਮੇਰੀ ਜੀਭ! ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਇਆ ਕਰ।
Sing the Praises of God, O my tongue.
कीरति प्रभ की गाउ मेरी रसनां ॥
ਅਨਿਕਬਾਰਕਰਿਬੰਦਨਸੰਤਨਊਹਾਂਚਰਨਗੋਬਿੰਦਜੀਕੇਬਸਨਾ॥੧॥ਰਹਾਉ॥
ਸੰਤ-ਜਨਾਂ ਦੇ ਚਰਨਾਂ ਉਤੇ ਅਨੇਕਾਂ ਵਾਰੀ ਨਮਸਕਾਰ ਕਰਿਆ ਕਰ, ਸੰਤ ਜਨਾਂ ਦੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਚਰਨ ਵੱਸਦੇ ਹਨ ॥੧॥ ਰਹਾਉ ॥
Humbly bow to the Saints, over and over again; through them, the Feet of the Lord of the Universe shall come to abide within you. ||1||Pause||
अनिक बार करि बंदन संतन ऊहां चरन गोबिंद जी के बसना ॥१॥ रहाउ ॥
ਅਨਿਕਭਾਂਤਿਕਰਿਦੁਆਰੁਨਪਾਵਉ॥
ਅਨੇਕਾਂ ਢੰਗ ਵਰਤ ਕੇ ਭੀ ਮੈਂ ਪਰਮਾਤਮਾ ਦਾ ਦਰ ਨਹੀਂ ਲੱਭ ਸਕਦਾ।
The Door to the Lord cannot be found by any other means.
अनिक भांति करि दुआरु न पावउ ॥
ਹੋਇਕ੍ਰਿਪਾਲੁਤਹਰਿਹਰਿਧਿਆਵਉ॥੧॥
ਜੇ ਪਰਮਾਤਮਾ ਆਪ ਹੀ ਦਇਵਾਨ ਹੋਵੇ ਤਾਂ ਮੈਂ ਉਸ ਦਾ ਧਿਆਨ ਧਰ ਸਕਦਾ ਹਾਂ ॥੧॥
When He becomes Merciful, we come to meditate on the Lord, Har, Har. ||1||
होइ क्रिपालु त हरि हरि धिआवउ ॥१॥
ਕੋਟਿਕਰਮਕਰਿਦੇਹਨਸੋਧਾ॥
(ਤੀਰਥ-ਯਾਤ੍ਰਾ ਆਦਿਕ) ਕ੍ਰੋੜਾਂ ਹੀ (ਮਿਥੇ ਹੋਏ ਧਾਰਮਿਕ) ਕਰਮ ਕਰ ਕੇ (ਮਨੁੱਖ ਦਾ) ਸਰੀਰ ਪਵਿੱਤਰ ਨਹੀਂ ਹੋ ਸਕਦਾ।
The body is not purified by millions of rituals.
कोटि करम करि देह न सोधा ॥
ਸਾਧਸੰਗਤਿਮਹਿਮਨੁਪਰਬੋਧਾ॥੨॥
ਮਨੁੱਖ ਦਾ ਮਨ ਸਾਧ ਸੰਗਤ ਵਿਚ ਹੀ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਹੈ ॥੨॥
The mind is awakened and enlightened only in the Saadh Sangat, the Company of the Holy. ||2||
साधसंगति महि मनु परबोधा ॥२॥
ਤ੍ਰਿਸਨਨਬੂਝੀਬਹੁਰੰਗਮਾਇਆ॥
(ਕ੍ਰੋੜਾਂ ਕਰਮ ਕਰ ਕੇ ਭੀ ਇਸ) ਬਹੁ-ਰੰਗੀ ਮਾਇਆ ਦੀ ਤ੍ਰਿਸ਼ਨਾ ਨਹੀਂ ਮਿਟਦੀ।
Thirst and desire are not quenched by enjoying the many pleasures of Maya.
त्रिसन न बूझी बहु रंग माइआ ॥
ਨਾਮੁਲੈਤਸਰਬਸੁਖਪਾਇਆ॥੩॥
ਪਰ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਸੁਖ ਮਿਲ ਜਾਂਦੇ ਹਨ ॥੩॥
Chanting the Naam, the Name of the Lord, total peace is found. ||3||
नामु लैत सरब सुख पाइआ ॥३॥
ਪਾਰਬ੍ਰਹਮਜਬਭਏਦਇਆਲ॥
ਜਦੋਂ (ਕਿਸੇ ਪ੍ਰਾਣੀ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ,
When the Supreme Lord God becomes Merciful,
पारब्रहम जब भए दइआल ॥
ਕਹੁਨਾਨਕਤਉਛੂਟੇਜੰਜਾਲ॥੪॥੩॥
ਨਾਨਕ ਆਖਦਾ ਹੈ- ਤਦੋਂ (ਪਰਮਾਤਮਾ ਦਾ ਨਾਮ ਸਿਮਰ ਕੇ ਉਸ ਮਨੁੱਖ ਦੀਆਂ) ਮਾਇਆ ਦੇ ਮੋਹ ਦੀਆਂ (ਸਾਰੀਆਂ) ਫਾਹੀਆਂ ਟੁੱਟ ਜਾਂਦੀਆਂ ਹਨ ॥੪॥੩॥
says Nanak, then one is rid of worldly entanglements. ||4||3||
कहु नानक तउ छूटे जंजाल ॥४॥३॥
WWW.GURBANI.WORLD