GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਕਾਨੜਾ - ਗੁਰੂ ਅਰਜਨ ਦੇਵ ਜੀ
ਅੰਗ 1298
Display Settings
Translations
ਕਾਨੜਾਮਹਲਾ
Kaanraa, Fifth Mahalaa:
कानड़ा महला ५ ॥
ਐਸੀਮਾਂਗੁਗੋਬਿਦਤੇ
ਪਰਮਾਤਮਾ ਪਾਸੋਂ ਇਹੋ ਜਿਹੀ (ਦਾਤਿ) ਮੰਗ,
Beg for such blessings from the Lord of the Universe:
ऐसी मांगु गोबिद ते ॥
ਟਹਲਸੰਤਨਕੀਸੰਗੁਸਾਧੂਕਾਹਰਿਨਾਮਾਂਜਪਿਪਰਮਗਤੇ॥੧॥ਰਹਾਉ
(ਕਿ ਮੈਨੂੰ) ਸੰਤ ਜਨਾਂ ਦੀ ਟਹਲ (ਕਰਨ ਦਾ ਮੌਕਾ ਮਿਲਿਆ ਰਹੇ, ਮੈਨੂੰ) ਗੁਰੂ ਦਾ ਸਾਥ (ਮਿਲਿਆ ਰਹੇ, ਅਤੇ) ਹਰਿ ਨਾਮ ਜਪ ਕੇ (ਮੈਂ) ਸਭ ਤੋਂ ਉੱਚੀ ਆਤਮਕ ਅਵਸਥਾ (ਪ੍ਰਾਪਤ ਕਰ ਸਕਾਂ) ॥੧॥ ਰਹਾਉ ॥
to work for the Saints, and the Saadh Sangat, the Company of the Holy. Chanting the Name of the Lord, the supreme status is obtained. ||1||Pause||
टहल संतन की संगु साधू का हरि नामां जपि परम गते ॥१॥ रहाउ ॥
ਪੂਜਾਚਰਨਾਠਾਕੁਰਸਰਨਾ
(ਇਹ ਮੰਗ ਪ੍ਰਭੂ ਤੋਂ ਮੰਗ ਕਿ ਮੈਂ) ਪ੍ਰਭੂ-ਚਰਨਾਂ ਦੀ ਭਗਤੀ ਕਰਦਾ ਰਹਾਂ, ਪ੍ਰਭੂ ਦੀ ਸਰਨ ਪਿਆ ਰਹਾਂ।
Worship the Feet of Your Lord and Master, and seek His Sanctuary.
पूजा चरना ठाकुर सरना ॥
ਸੋਈਕੁਸਲੁਜੁਪ੍ਰਭਜੀਉਕਰਨਾ॥੧॥
(ਇਹ ਮੰਗ ਕਿ) ਜੋ ਕੁਝ ਪ੍ਰਭੂ ਜੀ ਕਰਦੇ ਹਨ, ਉਸੇ ਨੂੰ ਮੈਂ ਸੁਖ ਸਮਝਾਂ ॥੧॥
Take joy in whatever God does. ||1||
सोई कुसलु जु प्रभ जीउ करना ॥१॥
ਸਫਲਹੋਤਇਹਦੁਰਲਭਦੇਹੀ
ਉਸ ਮਨੁੱਖ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ,
This precious human body becomes fruitful,
सफल होत इह दुरलभ देही ॥
ਜਾਕਉਸਤਿਗੁਰੁਮਇਆਕਰੇਹੀ॥੨॥
ਜਿਸ ਉਤੇ ਗੁਰੂ ਜੀ ਕਿਰਪਾ ਕਰਦੇ ਹਨ (ਉਹ ਮਨੁੱਖ ਪਰਮਾਤਮਾ ਪਾਸੋਂ ਸਾਧ ਸੰਗਤ ਦਾ ਮਿਲਾਪ ਅਤੇ ਹਰਿ-ਨਾਮ ਦਾ ਸਿਮਰਨ ਮੰਗਦਾ ਹੈ) ॥੨॥
when the True Guru shows His Kindness. ||2||
जा कउ सतिगुरु मइआ करेही ॥२॥
ਅਗਿਆਨਭਰਮੁਬਿਨਸੈਦੁਖਡੇਰਾ
ਉਸ ਮਨੁੱਖ ਦੇ ਅੰਦਰ ਆਤਮਕ ਜੀਵਨ ਵਲੋਂ ਬੇ-ਸਮਝੀ ਦੂਰ ਹੋ ਜਾਂਦੀ ਹੈ, ਭਟਕਣਾ ਮੁੱਕ ਜਾਂਦੀ ਹੈ; ਸਾਰੇ ਦੁਖਾਂ ਦਾ ਡੇਰਾ ਹੀ ਉੱਠ ਜਾਂਦਾ ਹੈ,
The house of ignorance, doubt and pain is destroyed,
अगिआन भरमु बिनसै दुख डेरा ॥
ਜਾਕੈਹ੍ਰਿਦੈਬਸਹਿਗੁਰਪੈਰਾ॥੩॥
ਜਿਸ ਦੇ ਹਿਰਦੇ ਵਿਚ ਗੁਰੂ ਦੇ ਚਰਨ ਵੱਸਦੇ ਹਨ ॥੩॥
for those within whose hearts the Guru's Feet abide. ||3||
जा कै ह्रिदै बसहि गुर पैरा ॥३॥
ਸਾਧਸੰਗਿਰੰਗਿਪ੍ਰਭੁਧਿਆਇਆ
ਜਿਸ (ਮਨੁੱਖ) ਨੇ ਗੁਰੂ ਦੀ ਸੰਗਤ ਵਿਚ (ਟਿਕ ਕੇ) ਪਿਆਰ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਹੈ,
In the Saadh Sangat, lovingly meditate on God.
साधसंगि रंगि प्रभु धिआइआ ॥
ਕਹੁਨਾਨਕਤਿਨਿਪੂਰਾਪਾਇਆ॥੪॥੪॥
ਨਾਨਕ ਆਖਦਾ ਹੈ- ਉਸ ਨੇ ਉਸ ਪੂਰਨ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ਹੈ ॥੪॥੪॥
Says Nanak, you shall obtain the Perfect Lord. ||4||4||
कहु नानक तिनि पूरा पाइआ ॥४॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ