ਸੁਰਿਨਰਮੁਨਿਜਨਅੰਮ੍ਰਿਤੁਖੋਜਦੇਸੁਅੰਮ੍ਰਿਤੁਗੁਰਤੇਪਾਇਆ॥
(ਆਤਮਕ ਆਨੰਦ ਇਕ ਐਸਾ) ਅੰਮ੍ਰਿਤ (ਹੈ ਜਿਸ) ਨੂੰ ਦੇਵਤੇ ਮਨੁੱਖ ਮੁਨੀ ਲੋਕ ਲੱਭਦੇ ਫਿਰਦੇ ਹਨ, (ਪਰ) ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ।
The angelic beings and the silent sages search for the Ambrosial Nectar; this Amrit is obtained from the Guru.
सुरि नर मुनि जन अंम्रितु खोजदे सु अंम्रितु गुर ते पाइआ ॥
ਪਾਇਆਅੰਮ੍ਰਿਤੁਗੁਰਿਕ੍ਰਿਪਾਕੀਨੀਸਚਾਮਨਿਵਸਾਇਆ॥
ਜਿਸ ਮਨੁੱਖ ਉੱਤੇ ਗੁਰੂ ਨੇ ਮੇਹਰ ਕੀਤੀ ਉਸ ਨੇ (ਇਹ) ਅੰਮ੍ਰਿਤ ਪ੍ਰਾਪਤ ਕਰ ਲਿਆ (ਕਿਉਂਕਿ) ਉਸ ਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿਚ ਟਿਕਾ ਲਿਆ।
This Amrit is obtained, when the Guru grants His Grace; He enshrines the True Lord within the mind.
पाइआ अंम्रितु गुरि क्रिपा कीनी सचा मनि वसाइआ ॥
ਜੀਅਜੰਤਸਭਿਤੁਧੁਉਪਾਏਇਕਿਵੇਖਿਪਰਸਣਿਆਇਆ॥
ਹੇ ਪ੍ਰਭੂ! ਸਾਰੇ ਜੀਅ ਜੰਤ ਤੂੰ ਹੀ ਪੈਦਾ ਕੀਤੇ ਹਨ (ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈਂ, ਤੇਰੀ ਪ੍ਰੇਰਨਾ ਨਾਲ ਹੀ) ਕਈ ਜੀਵ (ਗੁਰੂ ਦਾ) ਦੀਦਾਰ ਕਰ ਕੇ (ਉਸ ਦੇ) ਚਰਨ ਛੁਹਣ ਆਉਂਦੇ ਹਨ,
All living beings and creatures were created by You; only some come to see the Guru, and seek His blessing.
जीअ जंत सभि तुधु उपाए इकि वेखि परसणि आइआ ॥
ਲਬੁਲੋਭੁਅਹੰਕਾਰੁਚੂਕਾਸਤਿਗੁਰੂਭਲਾਭਾਇਆ॥
ਸਤਿਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ (ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ) ਲੱਬ ਲੋਭ ਤੇ ਅਹੰਕਾਰ ਦੂਰ ਹੋ ਜਾਂਦਾ ਹੈ।
Their greed, avarice and egotism are dispelled, and the True Guru seems sweet.
लबु लोभु अहंकारु चूका सतिगुरू भला भाइआ ॥
ਕਹੈਨਾਨਕੁਜਿਸਨੋਆਪਿਤੁਠਾਤਿਨਿਅੰਮ੍ਰਿਤੁਗੁਰਤੇਪਾਇਆ॥੧੩॥
ਨਾਨਕ ਆਖਦਾ ਹੈ ਕਿ ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ, ਉਸ ਮਨੁੱਖ ਨੇ (ਆਤਮਕ ਆਨੰਦ-ਰੂਪ) ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ ॥੧੩॥
Says Nanak, those with whom the Lord is pleased, obtain the Amrit, through the Guru. ||13||
कहै नानकु जिस नो आपि तुठा तिनि अंम्रितु गुर ते पाइआ ॥१३॥
WWW.GURBANI.WORLD