ਭਗਤਾਕੀਚਾਲਨਿਰਾਲੀ॥
(ਜੇਹੜੇ ਸੁਭਾਗ ਬੰਦੇ ਆਤਮਕ ਆਨੰਦ ਮਾਣਦੇ ਹਨ ਉਹੀ ਭਗਤ ਹਨ ਤੇ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਦੁਨੀਆ ਦੇ ਲੋਕਾਂ ਨਾਲੋਂ ਸਦਾ) ਵੱਖਰੀ ਹੁੰਦੀ ਹੈ,
The lifestyle of the devotees is unique and distinct.
भगता की चाल निराली ॥
ਚਾਲਾਨਿਰਾਲੀਭਗਤਾਹਕੇਰੀਬਿਖਮਮਾਰਗਿਚਲਣਾ॥
(ਇਹ ਪੱਕੀ ਗੱਲ ਹੈ ਕਿ ਉਹਨਾਂ) ਭਗਤਾਂ ਦੀ ਜੀਵਨ-ਜੁਗਤੀ (ਹੋਰਨਾਂ ਨਾਲੋਂ) ਵੱਖਰੀ ਹੁੰਦੀ ਹੈ। ਉਹ (ਬੜੇ) ਔਖੇ ਰਸਤੇ ਉਤੇ ਤੁਰਦੇ ਹਨ।
The devotees' lifestyle is unique and distinct; they follow the most difficult path.
चाला निराली भगताह केरी बिखम मारगि चलणा ॥
ਲਬੁਲੋਭੁਅਹੰਕਾਰੁਤਜਿਤ੍ਰਿਸਨਾਬਹੁਤੁਨਾਹੀਬੋਲਣਾ॥
ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ (ਭਾਵ, ਆਪਣੀ ਸੋਭਾ ਨਹੀਂ ਕਰਦੇ ਫਿਰਦੇ)।
They renounce greed, avarice, egotism and desire; they do not talk too much.
लबु लोभु अहंकारु तजि त्रिसना बहुतु नाही बोलणा ॥
ਖੰਨਿਅਹੁਤਿਖੀਵਾਲਹੁਨਿਕੀਏਤੁਮਾਰਗਿਜਾਣਾ॥
ਇਸ ਰਸਤੇ ਉਤੇ ਤੁਰਨਾ (ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ) ਖੰਡੇ ਦੀ ਧਾਰ ਨਾਲੋਂ ਤ੍ਰਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ (ਇਸ ਉਤੋਂ ਡਿੱਗਣ ਦੀ ਭੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆ ਵਾਲੀ ਵਾਸਨਾ ਮਨ ਦੀ ਅਡੋਲਤਾ ਨੂੰ ਧੱਕਾ ਦੇ ਦੇਂਦੀ ਹੈ)।
The path they take is sharper than a two-edged sword, and finer than a hair.
खंनिअहु तिखी वालहु निकी एतु मारगि जाणा ॥
ਗੁਰਪਰਸਾਦੀਜਿਨੀਆਪੁਤਜਿਆਹਰਿਵਾਸਨਾਸਮਾਣੀ॥
ਪਰ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ ਹੈ, ਉਹਨਾਂ ਦੀ (ਮਾਇਕ) ਵਾਸਨਾ ਹਰੀ-ਪ੍ਰਭੂ ਦੀ ਯਾਦ ਵਿਚ ਮੁੱਕ ਜਾਂਦੀ ਹੈ।
By Guru's Grace, they shed their selfishness and conceit; their hopes are merged in the Lord.
गुर परसादी जिनी आपु तजिआ हरि वासना समाणी ॥
ਕਹੈਨਾਨਕੁਚਾਲਭਗਤਾਜੁਗਹੁਜੁਗੁਨਿਰਾਲੀ॥੧੪॥
ਨਾਨਕ ਆਖਦਾ ਹੈ ਕਿ (ਆਤਮਕ ਆਨੰਦ ਮਾਣਨ ਵਾਲੇ) ਭਗਤ ਜਨਾਂ ਦੀ ਜੀਵਨ-ਜੁਗਤੀ ਸਦਾ ਤੋਂ ਹੀ (ਦੁਨੀਆ ਨਾਲੋਂ) ਵੱਖਰੀ ਚਲੀ ਆ ਰਹੀ ਹੈ ॥੧੪॥
Says Nanak, the lifestyle of the devotees, in each and every age, is unique and distinct. ||14||
कहै नानकु चाल भगता जुगहु जुगु निराली ॥१४॥
WWW.GURBANI.WORLD