ਅਗਮਅਗੋਚਰਾਤੇਰਾਅੰਤੁਨਪਾਇਆ॥
(ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ-) ਹੇ ਅਪਹੁੰਚ ਹਰੀ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ।
O inaccessible and unfathomable Lord, Your limits cannot be found.
अगम अगोचरा तेरा अंतु न पाइआ ॥
ਅੰਤੋਨਪਾਇਆਕਿਨੈਤੇਰਾਆਪਣਾਆਪੁਤੂਜਾਣਹੇ॥
ਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ।
No one has found Your limits; only You Yourself know.
अंतो न पाइआ किनै तेरा आपणा आपु तू जाणहे ॥
ਜੀਅਜੰਤਸਭਿਖੇਲੁਤੇਰਾਕਿਆਕੋਆਖਿਵਖਾਣਏ॥
ਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤਰ੍ਹਾਂ? ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ।
All living beings and creatures are Your play; how can anyone describe You?
जीअ जंत सभि खेलु तेरा किआ को आखि वखाणए ॥
ਆਖਹਿਤਵੇਖਹਿਸਭੁਤੂਹੈਜਿਨਿਜਗਤੁਉਪਾਇਆ॥
ਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ।
You speak, and You gaze upon all; You created the Universe.
आखहि त वेखहि सभु तूहै जिनि जगतु उपाइआ ॥
ਕਹੈਨਾਨਕੁਤੂਸਦਾਅਗੰਮੁਹੈਤੇਰਾਅੰਤੁਨਪਾਇਆ॥੧੨॥
ਨਾਨਕ ਆਖਦਾ ਹੈ ਕਿ (ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ-) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ ॥੧੨॥
Says Nanak, You are forever inaccessible; Your limits cannot be found. ||12||
कहै नानकु तू सदा अगंमु है तेरा अंतु न पाइआ ॥१२॥
WWW.GURBANI.WORLD