GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 197
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਜੋਪ੍ਰਾਣੀਗੋਵਿੰਦੁਧਿਆਵੈ
ਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ,
That mortal who meditates on the Lord of the Universe,
जो प्राणी गोविंदु धिआवै ॥
ਪੜਿਆਅਣਪੜਿਆਪਰਮਗਤਿਪਾਵੈ॥੧॥
ਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ॥੧॥
whether educated or uneducated, obtains the state of supreme dignity. ||1||
पड़िआ अणपड़िआ परम गति पावै ॥१॥
ਸਾਧੂਸੰਗਿਸਿਮਰਿਗੋਪਾਲ
(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦੇ ਨਾਮ) ਦਾ ਸਿਮਰਨ ਕਰਿਆ ਕਰ।
In the Saadh Sangat, the Company of the Holy, meditate on the Lord of the World.
साधू संगि सिमरि गोपाल ॥
ਬਿਨੁਨਾਵੈਝੂਠਾਧਨੁਮਾਲੁ॥੧॥ਰਹਾਉ
ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੧॥ ਰਹਾਉ ॥
Without the Name, wealth and property are false. ||1||Pause||
बिनु नावै झूठा धनु मालु ॥१॥ रहाउ ॥
ਰੂਪਵੰਤੁਸੋਚਤੁਰੁਸਿਆਣਾ
(ਹੇ ਭਾਈ!) ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧਿ ਵਾਲਾ ਹੈ ਉਹੀ ਸਿਆਣਾ ਹੈ,
They alone are handsome, clever and wise,
रूपवंतु सो चतुरु सिआणा ॥
ਜਿਨਿਜਨਿਮਾਨਿਆਪ੍ਰਭਕਾਭਾਣਾ॥੨॥
ਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ਉਤੇ) ਮੰਨਿਆ ਹੈ ॥੨॥
who surrender to the Will of God. ||2||
जिनि जनि मानिआ प्रभ का भाणा ॥२॥
ਜਗਮਹਿਆਇਆਸੋਪਰਵਾਣੁ
(ਹੇ ਭਾਈ! ਜਿਸ ਮਨੁੱਖ ਨੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲਿਆ ਹੈ) ਉਹੀ ਮਨੁੱਖ ਜਗਤ ਵਿਚ ਆਇਆ ਸਫਲ ਹੈ।
Blessed is their coming into this world,
जग महि आइआ सो परवाणु ॥
ਘਟਿਘਟਿਅਪਣਾਸੁਆਮੀਜਾਣੁ॥੩॥
ਆਪਣੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ॥੩॥
if they recognize their Lord and Master in each and every heart. ||3||
घटि घटि अपणा सुआमी जाणु ॥३॥
ਕਹੁਨਾਨਕਜਾਕੇਪੂਰਨਭਾਗ
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,
Says Nanak, their good fortune is perfect,
कहु नानक जा के पूरन भाग ॥
ਹਰਿਚਰਣੀਤਾਕਾਮਨੁਲਾਗ॥੪॥੯੦॥੧੫੯॥
ਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗਾ ਰਹਿੰਦਾ ਹੈ ॥੪॥੯੦॥੧੫੯॥
if they enshrine the Lord's Feet within their minds. ||4||90||159||
हरि चरणी ता का मनु लाग ॥४॥९०॥१५९॥
WWW.GURBANI.WORLD
ਪਿਛਲਾ Share ਹੋਮ Save ਅਗਲਾ