GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 197
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਧੰਨੁਇਹੁਥਾਨੁਗੋਵਿੰਦਗੁਣਗਾਏ
(ਹੇ ਭਾਈ!) ਗੋਬਿੰਦ ਦੇ ਗੁਣ ਗਾਂਵਿਆਂ (ਮਨੁੱਖ ਦਾ) ਇਹ ਹਿਰਦਾ-ਥਾਂ ਭਾਗਾਂ ਵਾਲਾ ਬਣ ਜਾਂਦਾ ਹੈ,
Blessed is this place, where the Glorious Praises of the Lord of the Universe are sung.
धंनु इहु थानु गोविंद गुण गाए ॥
ਕੁਸਲਖੇਮਪ੍ਰਭਿਆਪਿਬਸਾਏ॥੧॥ਰਹਾਉ
(ਕਿਉਂਕਿ ਜਿਸ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਆ ਵੱਸੀ, ਉਸ ਵਿਚ) ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਲਿਆ ਵਸਾਏ ॥੧॥ ਰਹਾਉ ॥
God Himself bestows peace and pleasure. ||1||Pause||
कुसल खेम प्रभि आपि बसाए ॥१॥ रहाउ ॥
ਬਿਪਤਿਤਹਾਜਹਾਹਰਿਸਿਮਰਨੁਨਾਹੀ
(ਹੇ ਭਾਈ!) ਬਿਪਤਾ (ਸਦਾ) ਉਸ ਹਿਰਦੇ ਵਿਚ (ਵਾਪਰੀ ਰਹਿੰਦੀ) ਹੈ, ਜਿਸ ਵਿਚ ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਹੈ।
Misfortune occurs where the Lord is not remembered in meditation.
बिपति तहा जहा हरि सिमरनु नाही ॥
ਕੋਟਿਅਨੰਦਜਹਹਰਿਗੁਨਗਾਹੀ॥੧॥
ਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ ॥੧॥
There are millions of joys where the Glorious Praises of the Lord are sung. ||1||
कोटि अनंद जह हरि गुन गाही ॥१॥
ਹਰਿਬਿਸਰਿਐਦੁਖਰੋਗਘਨੇਰੇ
(ਹੇ ਭਾਈ!) ਜੇ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਵਿਸਰ ਜਾਏ, ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ (ਆ ਘੇਰਦੇ ਹਨ)।
Forgetting the Lord, all sorts of pains and diseases come.
हरि बिसरिऐ दुख रोग घनेरे ॥
ਪ੍ਰਭਸੇਵਾਜਮੁਲਗੈਨੇਰੇ॥੨॥
(ਪਰ) ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਜਮ (ਮੌਤ ਦਾ ਭਉ) ਨੇੜੇ ਨਹੀਂ ਢੁੱਕਦਾ (ਆਤਮਕ ਮੌਤ ਨਹੀਂ ਆਉਂਦੀ) ॥੨॥
Serving God, the Messenger of Death will not even approach you. ||2||
प्रभ सेवा जमु लगै न नेरे ॥२॥
ਸੋਵਡਭਾਗੀਨਿਹਚਲਥਾਨੁ
(ਹੇ ਭਾਈ!) ਉਹ ਹਿਰਦਾ-ਥਾਂ ਵੱਡੇ ਭਾਗਾਂ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ,
Very blessed, stable and sublime is that place,
सो वडभागी निहचल थानु ॥
ਜਹਜਪੀਐਪ੍ਰਭਕੇਵਲਨਾਮੁ॥੩॥
ਜਿਸ ਵਿਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ॥੩॥
where the Name of God alone is chanted. ||3||
जह जपीऐ प्रभ केवल नामु ॥३॥
ਜਹਜਾਈਐਤਹਨਾਲਿਮੇਰਾਸੁਆਮੀ
(ਹੇ ਭਾਈ!) ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ।
Wherever I go, my Lord and Master is with me.
जह जाईऐ तह नालि मेरा सुआमी ॥
ਨਾਨਕਕਉਮਿਲਿਆਅੰਤਰਜਾਮੀ॥੪॥੮੯॥੧੫੮॥
ਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਆਪਣੀ ਕਿਰਪਾ ਨਾਲ ਮੈਨੂੰ) ਨਾਨਕ ਨੂੰ ਮਿਲ ਪਿਆ ਹੈ ॥੪॥੮੯॥੧੫੮॥
Nanak has met the Inner-knower, the Searcher of hearts. ||4||89||158||
नानक कउ मिलिआ अंतरजामी ॥४॥८९॥१५८॥
WWW.GURBANI.WORLD
ਪਿਛਲਾ Share ਹੋਮ Save ਅਗਲਾ