GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 181
Display Settings
Translations
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
गउड़ी गुआरेरी महला ५ ॥
ਬਿਆਪਤਹਰਖਸੋਗਬਿਸਥਾਰ
ਕਿਤੇ ਖ਼ੁਸ਼ੀ ਗ਼ਮੀ ਦਾ ਖਿਲਾਰਾ ਹੈ,
It torments us with the expression of pleasure and pain.
बिआपत हरख सोग बिसथार ॥
ਬਿਆਪਤਸੁਰਗਨਰਕਅਵਤਾਰ
ਕਿਤੇ ਜੀਵ ਨਰਕਾਂ ਵਿਚ ਪੈਂਦੇ ਹਨ, ਕਿਤੇ ਸੁਰਗਾਂ ਵਿਚ ਪਹੁੰਚਦੇ ਹਨ,
It torments us through incarnations in heaven and hell.
बिआपत सुरग नरक अवतार ॥
ਬਿਆਪਤਧਨਨਿਰਧਨਪੇਖਿਸੋਭਾ
ਕਿਤੇ ਕੋਈ ਧਨ ਵਾਲੇ ਹਨ, ਕਿਤੇ ਕੰਗਾਲ ਹਨ, ਕਿਤੇ ਕੋਈ ਆਪਣੀ ਸੋਭਾ ਹੁੰਦੀ ਵੇਖ ਕੇ (ਖ਼ੁਸ਼ ਹਨ)-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਜੀਵਾਂ ਉਤੇ ਪ੍ਰਭਾਵ ਪਾ ਰਹੀ ਹੈ।
It is seen to afflict the rich, the poor and the glorious.
बिआपत धन निरधन पेखि सोभा ॥
ਮੂਲੁਬਿਆਧੀਬਿਆਪਸਿਲੋਭਾ॥੧॥
ਕਿਤੇ ਸਾਰੇ ਰੋਗਾਂ ਦਾ ਮੂਲ ਲੋਭ ਬਣ ਕੇ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੧॥
The source of this illness which torments us is greed. ||1||
मूलु बिआधी बिआपसि लोभा ॥१॥
ਮਾਇਆਬਿਆਪਤਬਹੁਪਰਕਾਰੀ
ਹੇ ਪ੍ਰਭੂ! (ਤੇਰੀ ਰਚੀ) ਮਾਇਆ ਅਨੇਕਾਂ ਤਰੀਕਿਆਂ ਨਾਲ (ਜੀਵਾਂ ਉਤੇ) ਪ੍ਰਭਾਵ ਪਾਈ ਰੱਖਦੀ ਹੈ, (ਤੇ ਆਤਮਕ ਮੌਤੇ ਜੀਵਾਂ ਨੂੰ ਮਾਰ ਦੇਂਦੀ ਹੈ)।
Maya torments us in so many ways.
माइआ बिआपत बहु परकारी ॥
ਸੰਤਜੀਵਹਿਪ੍ਰਭਓਟਤੁਮਾਰੀ॥੧॥ਰਹਾਉ
ਤੇਰੇ ਸੰਤ ਤੇਰੇ ਆਸਰੇ ਆਤਮਕ ਜੀਵਨ ਮਾਣਦੇ ਹਨ ॥੧॥ ਰਹਾਉ ॥
But the Saints live under Your Protection, God. ||1||Pause||
संत जीवहि प्रभ ओट तुमारी ॥१॥ रहाउ ॥
ਬਿਆਪਤਅਹੰਬੁਧਿਕਾਮਾਤਾ
ਕਿਤੇ ਕੋਈ 'ਹਉ ਹਉ, ਮੈਂ ਮੈਂ' ਦੀ ਅਕਲ ਵਿਚ ਮਸਤ ਹੈ।
It torments us through intoxication with intellectual pride.
बिआपत अहंबुधि का माता ॥
ਬਿਆਪਤਪੁਤ੍ਰਕਲਤ੍ਰਸੰਗਿਰਾਤਾ
ਕਿਤੇ ਕੋਈ ਪੁੱਤਰ ਇਸਤ੍ਰੀ ਦੇ ਮੋਹ ਵਿਚ ਰੱਤਾ ਪਿਆ ਹੈ।
It torments us through the love of children and spouse.
बिआपत पुत्र कलत्र संगि राता ॥
ਬਿਆਪਤਹਸਤਿਘੋੜੇਅਰੁਬਸਤਾ
ਕਿਤੇ ਹਾਥੀ ਘੋੜਿਆਂ (ਸੁੰਦਰ) ਕੱਪੜਿਆਂ (ਦੀ ਲਗਨ ਹੈ),
It torments us through elephants, horses and beautiful clothes.
बिआपत हसति घोड़े अरु बसता ॥
ਬਿਆਪਤਰੂਪਜੋਬਨਮਦਮਸਤਾ॥੨॥
ਕਿਤੇ ਕੋਈ ਰੂਪ ਤੇ ਜਵਾਨੀ ਦੇ ਨਸ਼ੇ ਵਿਚ ਮਸਤ ਹੈ-ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਆਪਣਾ ਜ਼ੋਰ ਪਾ ਰਹੀ ਹੈ ॥੨॥
It torments us through the intoxication of wine and the beauty of youth. ||2||
बिआपत रूप जोबन मद मसता ॥२॥
ਬਿਆਪਤਭੂਮਿਰੰਕਅਰੁਰੰਗਾ
ਕਿਤੇ ਭੁਇਂ ਦੀ ਮਾਲਕੀ ਹੈ, ਕਿਤੇ ਕੰਗਾਲ ਹਨ, ਕਿਤੇ ਅਮੀਰ ਹਨ,
It torments landlords, paupers and lovers of pleasure.
बिआपत भूमि रंक अरु रंगा ॥
ਬਿਆਪਤਗੀਤਨਾਦਸੁਣਿਸੰਗਾ
ਕਿਤੇ ਮੰਡਲੀਆਂ ਵਿਚ ਗੀਤ ਨਾਦ ਸੁਣ ਕੇ (ਖ਼ੁਸ਼ ਹੋ ਰਹੇ ਹਨ),
It torments us through the sweet sounds of music and parties.
बिआपत गीत नाद सुणि संगा ॥
ਬਿਆਪਤਸੇਜਮਹਲਸੀਗਾਰ
ਕਿਤੇ (ਸੋਹਣੀ) ਸੇਜ, ਹਾਰ-ਸਿੰਗਾਰ ਤੇ ਮਹਲ-ਮਾੜੀਆਂ (ਦੀ ਲਾਲਸਾ ਹੈ), ਇਹਨਾਂ ਅਨੇਕਾਂ ਤਰੀਕਿਆਂ ਨਾਲ ਮਾਇਆ ਪ੍ਰਭਾਵ ਪਾ ਰਹੀ ਹੈ।
It torments us through beautiful beds, palaces and decorations.
बिआपत सेज महल सीगार ॥
ਪੰਚਦੂਤਬਿਆਪਤਅੰਧਿਆਰ॥੩॥
ਕਿਤੇ ਮੋਹ ਦੇ ਹਨੇਰੇ ਵਿਚ ਕਾਮਾਦਿਕ ਪੰਜੇ ਦੂਤ ਬਣ ਕੇ ਮਾਇਆ ਜ਼ੋਰ ਪਾ ਰਹੀ ॥੩॥
It torments us through the darkness of the five evil passions. ||3||
पंच दूत बिआपत अंधिआर ॥३॥
ਬਿਆਪਤਕਰਮਕਰੈਹਉਫਾਸਾ
ਕਿਤੇ ਕੋਈ ਹਉਮੈ ਵਿਚ ਫਸਿਆ ਹੋਇਆ (ਆਪਣੇ ਵਲੋਂ ਧਾਰਮਿਕ) ਕੰਮ ਕਰ ਰਿਹਾ ਹੈ,
It torments those who act, entangled in ego.
बिआपत करम करै हउ फासा ॥
ਬਿਆਪਤਿਗਿਰਸਤਬਿਆਪਤਉਦਾਸਾ
ਕੋਈ ਗ੍ਰਿਹਸਤ ਵਿਚ ਪ੍ਰਵਿਰਤ ਹੈ, ਕੋਈ ਉਦਾਸੀ ਰੂਪ ਵਿਚ ਹੈ,
It torments us through household affairs, and it torments us in renunciation.
बिआपति गिरसत बिआपत उदासा ॥
ਆਚਾਰਬਿਉਹਾਰਬਿਆਪਤਇਹਜਾਤਿ
ਕਿਤੇ ਕੋਈ ਧਾਰਮਿਕ ਰਸਮਾਂ ਵਿਚ ਪ੍ਰਵਿਰਤ ਹੈ, ਕੋਈ (ਉੱਚੀ) ਜਾਤਿ ਦੇ ਮਾਣ ਵਿਚ ਹੈ;
It torments us through character, lifestyle and social status.
आचार बिउहार बिआपत इह जाति ॥
ਸਭਕਿਛੁਬਿਆਪਤਬਿਨੁਹਰਿਰੰਗਰਾਤ॥੪॥
ਪਰਮਾਤਮਾ ਦੇ ਪ੍ਰੇਮ ਵਿਚ ਮਗਨ ਹੋਣ ਤੋਂ ਵਾਂਜੇ ਰਹਿ ਕੇ ਇਹ ਸਭ ਕੁਝ ਮਾਇਆ ਦਾ ਪ੍ਰਭਾਵ ਹੀ ਹੈ ॥੪॥
It torments us through everything, except for those who are imbued with the Love of the Lord. ||4||
सभ किछु बिआपत बिनु हरि रंग रात ॥४॥
ਸੰਤਨਕੇਬੰਧਨਕਾਟੇਹਰਿਰਾਇ
ਪਰਮਾਤਮਾ ਆਪ ਹੀ ਸੰਤ ਜਨਾਂ ਦੇ ਮਾਇਆ ਦੇ ਬੰਧਨ ਕੱਟ ਦੇਂਦਾ ਹੈ।
The Sovereign Lord King has cut away the bonds of His Saints.
संतन के बंधन काटे हरि राइ ॥
ਤਾਕਉਕਹਾਬਿਆਪੈਮਾਇ
ਉਹਨਾਂ ਉਤੇ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।
How can Maya torment them?
ता कउ कहा बिआपै माइ ॥
ਕਹੁਨਾਨਕਜਿਨਿਧੂਰਿਸੰਤਪਾਈ
ਨਾਨਕ ਆਖਦਾ ਹੈ- ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰ ਲਈ ਹੈ,
Says Nanak, Maya does not draw near those
कहु नानक जिनि धूरि संत पाई ॥
ਤਾਕੈਨਿਕਟਿਆਵੈਮਾਈ॥੫॥੧੯॥੮੮॥
ਮਾਇਆ ਉਸ ਮਨੁੱਖ ਦੇ ਨੇੜੇ ਨਹੀਂ ਢੁੱਕ ਸਕਦੀ ॥੪॥੧੯॥੮੮॥
who have obtained the dust of the feet of the Saints. ||5||19||88||
ता कै निकटि न आवै माई ॥५॥१९॥८८॥
WWW.GURBANI.WORLD
ਪਿਛਲਾ Share ਹੋਮ Save ਅਗਲਾ