ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਤੂੰਮੇਰਾਸਖਾਤੂੰਹੀਮੇਰਾਮੀਤੁ॥
(ਹੇ ਪ੍ਰਭੂ!) ਤੂੰ ਹੀ ਮੇਰਾ ਸਾਥੀ ਹੈਂ, ਤੂੰ ਹੀ ਮੇਰਾ ਮਿੱਤਰ ਹੈਂ।
You are my Companion; You are my Best Friend.
तूं मेरा सखा तूंही मेरा मीतु ॥
ਤੂੰਮੇਰਾਪ੍ਰੀਤਮੁਤੁਮਸੰਗਿਹੀਤੁ॥
ਤੂੰ ਹੀ ਮੇਰਾ ਪ੍ਰੀਤਮ ਹੈਂ, ਮੇਰਾ ਤੇਰੇ ਨਾਲ ਹੀ ਪਿਆਰ ਹੈ।
You are my Beloved; I am in love with You.
तूं मेरा प्रीतमु तुम संगि हीतु ॥
ਤੂੰਮੇਰੀਪਤਿਤੂਹੈਮੇਰਾਗਹਣਾ॥
(ਹੇ ਪ੍ਰਭੂ!) ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰਾ ਗਹਿਣਾ ਹੈਂ।
You are my honor; You are my decoration.
तूं मेरी पति तूहै मेरा गहणा ॥
ਤੁਝਬਿਨੁਨਿਮਖਨਜਾਈਰਹਣਾ॥੧॥
ਤੈਥੋਂ ਬਿਨਾ ਮੈਂ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਹੀਂ ਰਹਿ ਸਕਦਾ ॥੧॥
Without You, I cannot survive, even for an instant. ||1||
तुझ बिनु निमख न जाई रहणा ॥१॥
ਤੂੰਮੇਰੇਲਾਲਨਤੂੰਮੇਰੇਪ੍ਰਾਨ॥
(ਹੇ ਪ੍ਰਭੂ!) ਤੂੰ ਮੇਰਾ ਸੋਹਣਾ ਲਾਲ ਹੈਂ, ਤੂੰ ਮੇਰੀ ਜਿੰਦ (ਦਾ ਸਹਾਰਾ) ਹੈਂ।
You are my Intimate Beloved, You are my breath of life.
तूं मेरे लालन तूं मेरे प्रान ॥
ਤੂੰਮੇਰੇਸਾਹਿਬਤੂੰਮੇਰੇਖਾਨ॥੧॥ਰਹਾਉ॥
ਤੂੰ ਮੇਰਾ ਸਾਹਿਬ ਹੈਂ, ਤੂੰ ਮੇਰਾ ਖ਼ਾਨ ਹੈਂ ॥੧॥ ਰਹਾਉ ॥
You are my Lord and Master; You are my Leader. ||1||Pause||
तूं मेरे साहिब तूं मेरे खान ॥१॥ रहाउ ॥
ਜਿਉਤੁਮਰਾਖਹੁਤਿਵਹੀਰਹਨਾ॥
(ਹੇ ਪ੍ਰਭੂ!) ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਮੈਂ ਰਹਿੰਦਾ ਹਾਂ।
As You keep me, so do I survive.
जिउ तुम राखहु तिव ही रहना ॥
ਜੋਤੁਮਕਹਹੁਸੋਈਮੋਹਿਕਰਨਾ॥
ਮੈਂ ਉਹੀ ਕਰਦਾ ਹਾਂ ਜੋ ਤੂੰ ਮੈਨੂੰ ਹੁਕਮ ਕਰਦਾ ਹੈਂ।
Whatever You say, that is what I do.
जो तुम कहहु सोई मोहि करना ॥
ਜਹਪੇਖਉਤਹਾਤੁਮਬਸਨਾ॥
ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੈਨੂੰ ਤੂੰ ਹੀ ਵੱਸਦਾ ਦਿੱਸਦਾ ਹੈਂ।
Wherever I look, there I see You dwelling.
जह पेखउ तहा तुम बसना ॥
ਨਿਰਭਉਨਾਮੁਜਪਉਤੇਰਾਰਸਨਾ॥੨॥
ਮੈਂ ਆਪਣੀ ਜੀਭ ਨਾਲ ਤੇਰਾ ਨਾਮ ਜਪਦਾ ਰਹਿੰਦਾ ਹਾਂ ਜੇਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਣ ਵਾਲਾ ਹੈ ॥੨॥
O my Fearless Lord, with my tongue, I chant Your Name. ||2||
निरभउ नामु जपउ तेरा रसना ॥२॥
ਤੂੰਮੇਰੀਨਵਨਿਧਿਤੂੰਭੰਡਾਰੁ॥
(ਹੇ ਪ੍ਰਭੂ!) ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਨੌ ਖ਼ਜ਼ਾਨੇ ਹੈਂ, ਤੂੰ ਹੀ ਮੇਰਾ ਖ਼ਜ਼ਾਨਾ ਹੈਂ।
You are my nine treasures, You are my storehouse.
तूं मेरी नव निधि तूं भंडारु ॥
ਰੰਗਰਸਾਤੂੰਮਨਹਿਅਧਾਰੁ॥
ਤੂੰ ਹੀ ਮੇਰੇ ਵਾਸਤੇ ਦੁਨੀਆ ਦੇ ਰੰਗ ਅਤੇ ਰਸ ਹੈਂ ਤੂੰ ਹੀ ਮੇਰੇ ਮਨ ਦਾ ਸਹਾਰਾ ਹੈਂ।
I am imbued with Your Love; You are the Support of my mind.
रंग रसा तूं मनहि अधारु ॥
ਤੂੰਮੇਰੀਸੋਭਾਤੁਮਸੰਗਿਰਚੀਆ॥
ਹੇ ਪ੍ਰਭੂ! ਤੂੰ ਹੀ ਮੇਰੇ ਵਾਸਤੇ ਸੋਭਾ-ਵਡਿਆਈ ਹੈਂ, ਮੇਰੀ ਸੁਰਤ ਤੇਰੇ (ਚਰਨਾਂ) ਵਿਚ ਹੀ ਜੁੜੀ ਹੋਈ ਹੈ।
You are my Glory; I am blended with You.
तूं मेरी सोभा तुम संगि रचीआ ॥
ਤੂੰਮੇਰੀਓਟਤੂੰਹੈਮੇਰਾਤਕੀਆ॥੩॥
ਤੂੰ ਹੀ ਮੇਰੀ ਓਟ ਹੈਂ ਤੂੰ ਹੀ ਮੇਰਾ ਆਸਰਾ ਹੈਂ ॥੩॥
You are my Shelter; You are my Anchoring Support. ||3||
तूं मेरी ओट तूं है मेरा तकीआ ॥३॥
ਮਨਤਨਅੰਤਰਿਤੁਹੀਧਿਆਇਆ॥
(ਹੇ ਪ੍ਰਭੂ!) ਮੈਂ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਤੈਨੂੰ ਹੀ ਸਿਮਰਦਾ ਰਹਿੰਦਾ ਹਾਂ।
Deep within my mind and body, I meditate on You.
मन तन अंतरि तुही धिआइआ ॥
ਮਰਮੁਤੁਮਾਰਾਗੁਰਤੇਪਾਇਆ॥
ਤੇਰਾ ਭੇਦ ਮੈਂ ਗੁਰੂ ਪਾਸੋਂ ਲੱਭਾ ਹੈ।
I have obtained Your secret from the Guru.
मरमु तुमारा गुर ते पाइआ ॥
ਸਤਿਗੁਰਤੇਦ੍ਰਿੜਿਆਇਕੁਏਕੈ॥
ਜਿਸ ਮਨੁੱਖ ਨੇ ਗੁਰੂ ਪਾਸੋਂ ਇਕ ਪਰਮਾਤਮਾ ਦਾ ਨਾਮ ਹੀ ਹਿਰਦੇ ਵਿਚ ਪੱਕਾ ਕਰਨ ਲਈ ਪ੍ਰਾਪਤ ਕੀਤਾ ਹੈ,
Through the True Guru, the One and only Lord was implanted within me;
सतिगुर ते द्रिड़िआ इकु एकै ॥
ਨਾਨਕਦਾਸਹਰਿਹਰਿਹਰਿਟੇਕੈ॥੪॥੧੮॥੮੭॥
ਹੇ ਨਾਨਕ! ਉਸ ਸੇਵਕ ਨੂੰ ਸਦਾ ਹਰਿ-ਨਾਮ ਦਾ ਹੀ ਸਹਾਰਾ ਹੋ ਜਾਂਦਾ ਹੈ ॥੪॥੧੮॥੮੭॥
servant Nanak has taken to the Support of the Lord, Har, Har, Har. ||4||18||87||
नानक दास हरि हरि हरि टेकै ॥४॥१८॥८७॥
WWW.GURBANI.WORLD