ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਬਹੁਰੰਗਮਾਇਆਬਹੁਬਿਧਿਪੇਖੀ॥
ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ।
I have gazed upon the many forms of Maya, in so many ways.
बहु रंग माइआ बहु बिधि पेखी ॥
ਕਲਮਕਾਗਦਸਿਆਨਪਲੇਖੀ॥
ਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ)।
With pen and paper, I have written clever things.
कलम कागद सिआनप लेखी ॥
ਮਹਰਮਲੂਕਹੋਇਦੇਖਿਆਖਾਨ॥
(ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ।
I have seen what it is to be a chief, a king, and an emperor,
महर मलूक होइ देखिआ खान ॥
ਤਾਤੇਨਾਹੀਮਨੁਤ੍ਰਿਪਤਾਨ॥੧॥
ਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ ॥੧॥
but they do not satisfy the mind. ||1||
ता ते नाही मनु त्रिपतान ॥१॥
ਸੋਸੁਖੁਮੋਕਉਸੰਤਬਤਾਵਹੁ॥
ਹੇ ਸੰਤ ਜਨੋ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ।
Show me that peace, O Saints,
सो सुखु मो कउ संत बतावहु ॥
ਤ੍ਰਿਸਨਾਬੂਝੈਮਨੁਤ੍ਰਿਪਤਾਵਹੁ॥੧॥ਰਹਾਉ॥
ਹੇ ਸੰਤ ਜਨੋ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ॥੧॥ ਰਹਾਉ ॥
which will quench my thirst and satisfy my mind. ||1||Pause||
त्रिसना बूझै मनु त्रिपतावहु ॥१॥ रहाउ ॥
ਅਸੁਪਵਨਹਸਤਿਅਸਵਾਰੀ॥
ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ),
You may have horses as fast as the wind, elephants to ride on,
असु पवन हसति असवारी ॥
ਚੋਆਚੰਦਨੁਸੇਜਸੁੰਦਰਿਨਾਰੀ॥
ਅਤਰ ਤੇ ਚੰਦਨ (ਵਰਤ ਵੇਖਿਆ ਹੈ), ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ,
sandalwood oil, and beautiful women in bed,
चोआ चंदनु सेज सुंदरि नारी ॥
ਨਟਨਾਟਿਕਆਖਾਰੇਗਾਇਆ॥
ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ।
actors in dramas, singing in theaters
नट नाटिक आखारे गाइआ ॥
ਤਾਮਹਿਮਨਿਸੰਤੋਖੁਨਪਾਇਆ॥੨॥
ਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ॥੨॥
- but even with them, the mind does not find contentment. ||2||
ता महि मनि संतोखु न पाइआ ॥२॥
ਤਖਤੁਸਭਾਮੰਡਨਦੋਲੀਚੇ॥
ਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ), ਦੁਲੀਚੇ,
You may have a throne at the royal court, with beautiful decorations and soft carpets,
तखतु सभा मंडन दोलीचे ॥
ਸਗਲਮੇਵੇਸੁੰਦਰਬਾਗੀਚੇ॥
ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ,
all sorts of luscious fruits and beautiful gardens,
सगल मेवे सुंदर बागीचे ॥
ਆਖੇੜਬਿਰਤਿਰਾਜਨਕੀਲੀਲਾ॥
ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ-
the excitement of the chase and princely pleasures
आखेड़ बिरति राजन की लीला ॥
ਮਨੁਨਸੁਹੇਲਾਪਰਪੰਚੁਹੀਲਾ॥੩॥
(ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ। ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ ॥੩॥
- but still, the mind is not made happy by such illusory diversions. ||3||
मनु न सुहेला परपंचु हीला ॥३॥
ਕਰਿਕਿਰਪਾਸੰਤਨਸਚੁਕਹਿਆ॥
(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ,
In their kindness, the Saints have told me of the True One,
करि किरपा संतन सचु कहिआ ॥
ਸਰਬਸੂਖਇਹੁਆਨੰਦੁਲਹਿਆ॥
ਕਿ ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਤਾਂ ਮਿਲਦਾ ਹੈ,
and so I have obtained all comforts and joy.
सरब सूख इहु आनंदु लहिआ ॥
ਸਾਧਸੰਗਿਹਰਿਕੀਰਤਨੁਗਾਈਐ॥
ਜੇ ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ ਜਾਣ।
In the Saadh Sangat, the Company of the Holy, I sing the Kirtan of the Lord's Praises.
साधसंगि हरि कीरतनु गाईऐ ॥
ਕਹੁਨਾਨਕਵਡਭਾਗੀਪਾਈਐ॥੪॥
(ਪਰ) ਨਾਨਕ ਆਖਦਾ ਹੈ- ਸਿਫ਼ਤ-ਸਾਲਾਹ ਦੀ ਇਹ ਦਾਤ ਵੱਡੇ ਭਾਗਾਂ ਨਾਲ ਮਿਲਦੀ ਹੈ ॥੪॥
Says Nanak, through great good fortune, I have found this. ||4||
कहु नानक वडभागी पाईऐ ॥४॥
ਜਾਕੈਹਰਿਧਨੁਸੋਈਸੁਹੇਲਾ॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ।
One who obtains the wealth of the Lord becomes happy.
जा कै हरि धनु सोई सुहेला ॥
ਪ੍ਰਭਕਿਰਪਾਤੇਸਾਧਸੰਗਿਮੇਲਾ॥੧॥ਰਹਾਉਦੂਜਾ॥੧੨॥੮੧॥
ਸਾਧ ਸੰਗਤਿ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ॥੧॥ਰਹਾਉ ਦੂਜਾ॥
By God's Grace, I have joined the Saadh Sangat. ||1||Second Pause||12||81||
प्रभ किरपा ते साधसंगि मेला ॥१॥ रहाउ दूजा ॥१२॥८१॥
WWW.GURBANI.WORLD