ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਪ੍ਰਾਣੀਜਾਣੈਇਹੁਤਨੁਮੇਰਾ॥
(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ।
The mortal claims this body as his own.
प्राणी जाणै इहु तनु मेरा ॥
ਬਹੁਰਿਬਹੁਰਿਉਆਹੂਲਪਟੇਰਾ॥
ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ।
Again and again, he clings to it.
बहुरि बहुरि उआहू लपटेरा ॥
ਪੁਤ੍ਰਕਲਤ੍ਰਗਿਰਸਤਕਾਫਾਸਾ॥
ਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ,
He is entangled with his children, his wife and household affairs.
पुत्र कलत्र गिरसत का फासा ॥
ਹੋਨੁਨਪਾਈਐਰਾਮਕੇਦਾਸਾ॥੧॥
ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ॥੧॥
He cannot be the slave of the Lord. ||1||
होनु न पाईऐ राम के दासा ॥१॥
ਕਵਨਸੁਬਿਧਿਜਿਤੁਰਾਮਗੁਣਗਾਇ॥
(ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ?
What is that way, by which the Lord's Praises might be sung?
कवन सु बिधि जितु राम गुण गाइ ॥
ਕਵਨਸੁਮਤਿਜਿਤੁਤਰੈਇਹਮਾਇ॥੧॥ਰਹਾਉ॥
ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥
What is that intellect, by which this person might swim across, O mother? ||1||Pause||
कवन सु मति जितु तरै इह माइ ॥१॥ रहाउ ॥
ਜੋਭਲਾਈਸੋਬੁਰਾਜਾਨੈ॥
ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ।
That which is for his own good, he thinks is evil.
जो भलाई सो बुरा जानै ॥
ਸਾਚੁਕਹੈਸੋਬਿਖੈਸਮਾਨੈ॥
ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ।
If someone tells him the truth, he looks upon that as poison.
साचु कहै सो बिखै समानै ॥
ਜਾਣੈਨਾਹੀਜੀਤਅਰੁਹਾਰ॥
ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ।
He cannot tell victory from defeat.
जाणै नाही जीत अरु हार ॥
ਇਹੁਵਲੇਵਾਸਾਕਤਸੰਸਾਰ॥੨॥
ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ॥੨॥
This is the way of life in the world of the faithless cynic. ||2||
इहु वलेवा साकत संसार ॥२॥
ਜੋਹਲਾਹਲਸੋਪੀਵੈਬਉਰਾ॥
ਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ।
The demented fool drinks in the deadly poison,
जो हलाहल सो पीवै बउरा ॥
ਅੰਮ੍ਰਿਤੁਨਾਮੁਜਾਨੈਕਰਿਕਉਰਾ॥
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ।
while he believes the Ambrosial Naam to be bitter.
अंम्रितु नामु जानै करि कउरा ॥
ਸਾਧਸੰਗਕੈਨਾਹੀਨੇਰਿ॥
(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ।
He does not even approach the Saadh Sangat, the Company of the Holy;
साधसंग कै नाही नेरि ॥
ਲਖਚਉਰਾਸੀਹਭ੍ਰਮਤਾਫੇਰਿ॥੩॥
(ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ॥੩॥
he wanders lost through 8.4 million incarnations. ||3||
लख चउरासीह भ्रमता फेरि ॥३॥
ਏਕੈਜਾਲਿਫਹਾਏਪੰਖੀ॥
ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ।
The birds are caught in the net of Maya;
एकै जालि फहाए पंखी ॥
ਰਸਿਰਸਿਭੋਗਕਰਹਿਬਹੁਰੰਗੀ॥
ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ।
immersed in the pleasures of love, they frolic in so many ways.
रसि रसि भोग करहि बहु रंगी ॥
ਕਹੁਨਾਨਕਜਿਸੁਭਏਕ੍ਰਿਪਾਲ॥
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ,
Says Nanak, the Perfect Guru has cut away the noose from those,
कहु नानक जिसु भए क्रिपाल ॥
ਗੁਰਿਪੂਰੈਤਾਕੇਕਾਟੇਜਾਲ॥੪॥੧੩॥੮੨॥
ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ॥੪॥੧੩॥੮੨॥
unto whom the Lord has shown His Mercy. ||4||13||82||
गुरि पूरै ता के काटे जाल ॥४॥१३॥८२॥
WWW.GURBANI.WORLD