ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਬਹੁਤੁਦਰਬੁਕਰਿਮਨੁਨਅਘਾਨਾ॥
ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ।
Even with vast sums of wealth, the mind is not satisfied.
बहुतु दरबु करि मनु न अघाना ॥
ਅਨਿਕਰੂਪਦੇਖਿਨਹਪਤੀਆਨਾ॥
ਅਨੇਕਾਂ (ਸੁੰਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ।
Gazing upon countless beauties, the man is not satisfied.
अनिक रूप देखि नह पतीआना ॥
ਪੁਤ੍ਰਕਲਤ੍ਰਉਰਝਿਓਜਾਨਿਮੇਰੀ॥
ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ।
He is so involved with his wife and sons - he believes that they belong to him.
पुत्र कलत्र उरझिओ जानि मेरी ॥
ਓਹਬਿਨਸੈਓਇਭਸਮੈਢੇਰੀ॥੧॥
(ਇਸਤ੍ਰੀਆਂ ਦੀ) ਸੁੰਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ॥੧॥
That wealth shall pass away, and those relatives shall be reduced to ashes. ||1||
ओह बिनसै ओइ भसमै ढेरी ॥१॥
ਬਿਨੁਹਰਿਭਜਨਦੇਖਉਬਿਲਲਾਤੇ॥
ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ।
Without meditating and vibrating on the Lord, they are crying out in pain.
बिनु हरि भजन देखउ बिललाते ॥
ਧ੍ਰਿਗੁਤਨੁਧ੍ਰਿਗੁਧਨੁਮਾਇਆਸੰਗਿਰਾਤੇ॥੧॥ਰਹਾਉ॥
ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ॥੧॥ ਰਹਾਉ ॥
Their bodies are cursed, and their wealth is cursed - they are imbued with Maya. ||1||Pause||
ध्रिगु तनु ध्रिगु धनु माइआ संगि राते ॥१॥ रहाउ ॥
ਜਿਉਬਿਗਾਰੀਕੈਸਿਰਿਦੀਜਹਿਦਾਮ॥
ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ,
The servant carries the bags of money on his head,
जिउ बिगारी कै सिरि दीजहि दाम ॥
ਓਇਖਸਮੈਕੈਗ੍ਰਿਹਿਉਨਦੂਖਸਹਾਮ॥
ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ।
but it goes to his master's house, and he receives only pain.
ओइ खसमै कै ग्रिहि उन दूख सहाम ॥
ਜਿਉਸੁਪਨੈਹੋਇਬੈਸਤਰਾਜਾ॥
ਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
The man sits as a king in his dreams,
जिउ सुपनै होइ बैसत राजा ॥
ਨੇਤ੍ਰਪਸਾਰੈਤਾਨਿਰਾਰਥਕਾਜਾ॥੨॥
(ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ॥੨॥
but when he opens his eyes, he sees that it was all in vain. ||2||
नेत्र पसारै ता निरारथ काजा ॥२॥
ਜਿਉਰਾਖਾਖੇਤਊਪਰਿਪਰਾਏ॥
ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ),
The watchman oversees the field of another,
जिउ राखा खेत ऊपरि पराए ॥
ਖੇਤੁਖਸਮਕਾਰਾਖਾਉਠਿਜਾਏ॥
(ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦਾ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ।
but the field belongs to his master, while he must get up and depart.
खेतु खसम का राखा उठि जाए ॥
ਉਸੁਖੇਤਕਾਰਣਿਰਾਖਾਕੜੈ॥
ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ,
He works so hard, and suffers for that field,
उसु खेत कारणि राखा कड़ै ॥
ਤਿਸਕੈਪਾਲੈਕਛੂਨਪੜੈ॥੩॥
ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ॥੩॥
but still, nothing comes into his hands. ||3||
तिस कै पालै कछू न पड़ै ॥३॥
ਜਿਸਕਾਰਾਜੁਤਿਸੈਕਾਸੁਪਨਾ॥
(ਪਰ ਜੀਵ ਦੇ ਕੀਹ ਵੱਸ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ।
The dream is His, and the kingdom is His;
जिस का राजु तिसै का सुपना ॥
ਜਿਨਿਮਾਇਆਦੀਨੀਤਿਨਿਲਾਈਤ੍ਰਿਸਨਾ॥
ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ।
He who has given the wealth of Maya, has infused the desire for it.
जिनि माइआ दीनी तिनि लाई त्रिसना ॥
ਆਪਿਬਿਨਾਹੇਆਪਿਕਰੇਰਾਸਿ॥
ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ।
He Himself annihilates, and He Himself restores.
आपि बिनाहे आपि करे रासि ॥
ਨਾਨਕਪ੍ਰਭਆਗੈਅਰਦਾਸਿ॥੪॥੧੧॥੮੦॥
ਹੇ ਨਾਨਕ! ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ॥੪॥੧੧॥੮੦॥
Nanak offers this prayer to God. ||4||11||80||
नानक प्रभ आगै अरदासि ॥४॥११॥८०॥
WWW.GURBANI.WORLD