ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
ਆਪਣਾਭਉਤਿਨਪਾਇਓਨੁਜਿਨਗੁਰਕਾਸਬਦੁਬੀਚਾਰਿ॥
ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।
Those who contemplate the Word of the Guru's Shabad are filled with the Fear of God.
आपणा भउ तिन पाइओनु जिन गुर का सबदु बीचारि ॥
ਸਤਸੰਗਤੀਸਦਾਮਿਲਿਰਹੇਸਚੇਕੇਗੁਣਸਾਰਿ॥
ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ।
They remain forever merged with the Sat Sangat, the True Congregation; they dwell upon the Glories of the True One.
सतसंगती सदा मिलि रहे सचे के गुण सारि ॥
ਦੁਬਿਧਾਮੈਲੁਚੁਕਾਈਅਨੁਹਰਿਰਾਖਿਆਉਰਧਾਰਿ॥
ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
They cast off the filth of their mental duality, and they keep the Lord enshrined in their hearts.
दुबिधा मैलु चुकाईअनु हरि राखिआ उर धारि ॥
ਸਚੀਬਾਣੀਸਚੁਮਨਿਸਚੇਨਾਲਿਪਿਆਰੁ॥੧॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥
True is their speech, and true are their minds. They are in love with the True One. ||1||
सची बाणी सचु मनि सचे नालि पिआरु ॥१॥
ਮਨਮੇਰੇਹਉਮੈਮੈਲੁਭਰਨਾਲਿ॥
ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ।
O my mind, you are filled with the filth of egotism.
मन मेरे हउमै मैलु भर नालि ॥
ਹਰਿਨਿਰਮਲੁਸਦਾਸੋਹਣਾਸਬਦਿਸਵਾਰਣਹਾਰੁ॥੧॥ਰਹਾਉ॥
ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ ॥
The Immaculate Lord is eternally Beautiful. We are adorned with the Word of the Shabad. ||1||Pause||
हरि निरमलु सदा सोहणा सबदि सवारणहारु ॥१॥ रहाउ ॥
ਸਚੈਸਬਦਿਮਨੁਮੋਹਿਆਪ੍ਰਭਿਆਪੇਲਏਮਿਲਾਇ॥
ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।
God joins to Himself those whose minds are fascinated with the True Word of His Shabad.
सचै सबदि मनु मोहिआ प्रभि आपे लए मिलाइ ॥
ਅਨਦਿਨੁਨਾਮੇਰਤਿਆਜੋਤੀਜੋਤਿਸਮਾਇ॥
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।
Night and day, they are attuned to the Naam, and their light is absorbed into the Light.
अनदिनु नामे रतिआ जोती जोति समाइ ॥
ਜੋਤੀਹੂਪ੍ਰਭੁਜਾਪਦਾਬਿਨੁਸਤਿਗੁਰਬੂਝਨਪਾਇ॥
ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।
Through His Light, God is revealed. Without the True Guru, understanding is not obtained.
जोती हू प्रभु जापदा बिनु सतिगुर बूझ न पाइ ॥
ਜਿਨਕਉਪੂਰਬਿਲਿਖਿਆਸਤਿਗੁਰੁਭੇਟਿਆਤਿਨਆਇ॥੨॥
(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥
The True Guru comes to meet those who have such pre-ordained destiny. ||2||
जिन कउ पूरबि लिखिआ सतिगुरु भेटिआ तिन आइ ॥२॥
ਵਿਣੁਨਾਵੈਸਭਡੁਮਣੀਦੂਜੈਭਾਇਖੁਆਇ॥
ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।
Without the Name, all are miserable. In the love of duality, they are ruined.
विणु नावै सभ डुमणी दूजै भाइ खुआइ ॥
ਤਿਸੁਬਿਨੁਘੜੀਨਜੀਵਦੀਦੁਖੀਰੈਣਿਵਿਹਾਇ॥
ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।
Without Him, I cannot survive even for an instant, and my life-night passes in anguish.
तिसु बिनु घड़ी न जीवदी दुखी रैणि विहाइ ॥
ਭਰਮਿਭੁਲਾਣਾਅੰਧੁਲਾਫਿਰਿਫਿਰਿਆਵੈਜਾਇ॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।
Wandering in doubt, the spiritually blind come and go in reincarnation, over and over again.
भरमि भुलाणा अंधुला फिरि फिरि आवै जाइ ॥
ਨਦਰਿਕਰੇਪ੍ਰਭੁਆਪਣੀਆਪੇਲਏਮਿਲਾਇ॥੩॥
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥
When God Himself bestows His Glance of Grace, He blends us into Himself. ||3||
नदरि करे प्रभु आपणी आपे लए मिलाइ ॥३॥
ਸਭੁਕਿਛੁਸੁਣਦਾਵੇਖਦਾਕਿਉਮੁਕਰਿਪਇਆਜਾਇ॥
(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
He hears and sees everything. How can anyone deny Him?
सभु किछु सुणदा वेखदा किउ मुकरि पइआ जाइ ॥
ਪਾਪੋਪਾਪੁਕਮਾਵਦੇਪਾਪੇਪਚਹਿਪਚਾਇ॥
(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ।
Those who sin again and again, shall rot and die in sin.
पापो पापु कमावदे पापे पचहि पचाइ ॥
ਸੋਪ੍ਰਭੁਨਦਰਿਨਆਵਈਮਨਮੁਖਿਬੂਝਨਪਾਇ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ।
God's Glance of Grace does not come to them; those self-willed manmukhs do not obtain understanding.
सो प्रभु नदरि न आवई मनमुखि बूझ न पाइ ॥
ਜਿਸੁਵੇਖਾਲੇਸੋਈਵੇਖੈਨਾਨਕਗੁਰਮੁਖਿਪਾਇ॥੪॥੨੩॥੫੬॥
(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥{35-36}
They alone see the Lord, unto whom He reveals Himself. O Nanak, the Gurmukhs find Him. ||4||23||56||
जिसु वेखाले सोई वेखै नानक गुरमुखि पाइ ॥४॥२३॥५६॥
WWW.GURBANI.WORLD