ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
ਜੇਵੇਲਾਵਖਤੁਵੀਚਾਰੀਐਤਾਕਿਤੁਵੇਲਾਭਗਤਿਹੋਇ॥
ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ।
Consider the time and the moment-when should we worship the Lord?
जे वेला वखतु वीचारीऐ ता कितु वेला भगति होइ ॥
ਅਨਦਿਨੁਨਾਮੇਰਤਿਆਸਚੇਸਚੀਸੋਇ॥
ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ।
Night and day, one who is attuned to the Name of the True Lord is true.
अनदिनु नामे रतिआ सचे सची सोइ ॥
ਇਕੁਤਿਲੁਪਿਆਰਾਵਿਸਰੈਭਗਤਿਕਿਨੇਹੀਹੋਇ॥
ਉਹ ਕਾਹਦੀ ਭਗਤੀ ਹੋਈ, ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ?
If someone forgets the Beloved Lord, even for an instant, what sort of devotion is that?
इकु तिलु पिआरा विसरै भगति किनेही होइ ॥
ਮਨੁਤਨੁਸੀਤਲੁਸਾਚਸਿਉਸਾਸੁਨਬਿਰਥਾਕੋਇ॥੧॥
ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ, ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ॥੧॥
One whose mind and body are cooled and soothed by the True Lord-no breath of his is wasted. ||1||
मनु तनु सीतलु साच सिउ सासु न बिरथा कोइ ॥१॥
ਮੇਰੇਮਨਹਰਿਕਾਨਾਮੁਧਿਆਇ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ।
O my mind, meditate on the Name of the Lord.
मेरे मन हरि का नामु धिआइ ॥
ਸਾਚੀਭਗਤਿਤਾਥੀਐਜਾਹਰਿਵਸੈਮਨਿਆਇ॥੧॥ਰਹਾਉ॥
ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ, ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ॥੧॥ ਰਹਾਉ ॥
True devotional worship is performed when the Lord comes to dwell in the mind. ||1||Pause||
साची भगति ता थीऐ जा हरि वसै मनि आइ ॥१॥ रहाउ ॥
ਸਹਜੇਖੇਤੀਰਾਹੀਐਸਚੁਨਾਮੁਬੀਜੁਪਾਇ॥
ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ;
With intuitive ease, cultivate your farm, and plant the Seed of the True Name.
सहजे खेती राहीऐ सचु नामु बीजु पाइ ॥
ਖੇਤੀਜੰਮੀਅਗਲੀਮਨੂਆਰਜਾਸਹਜਿਸੁਭਾਇ॥
ਤਾਂ ਇਹ ਫ਼ਸਲ ਬਹੁਤ ਉੱਗਦੀ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ।
The seedlings have sprouted luxuriantly, and with intuitive ease, the mind is satisfied.
खेती जंमी अगली मनूआ रजा सहजि सुभाइ ॥
ਗੁਰਕਾਸਬਦੁਅੰਮ੍ਰਿਤੁਹੈਜਿਤੁਪੀਤੈਤਿਖਜਾਇ॥
ਸਤਿਗੁਰੂ ਦਾ ਸ਼ਬਦ (ਐਸਾ) ਅੰਮ੍ਰਿਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ।
The Word of the Guru's Shabad is Ambrosial Nectar; drinking it in, thirst is quenched.
गुर का सबदु अंम्रितु है जितु पीतै तिख जाइ ॥
ਇਹੁਮਨੁਸਾਚਾਸਚਿਰਤਾਸਚੇਰਹਿਆਸਮਾਇ॥੨॥
(ਨਾਮ-ਅੰਮ੍ਰਿਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ॥੨॥
This true mind is attuned to Truth, and it remains permeated with the True One. ||2||
इहु मनु साचा सचि रता सचे रहिआ समाइ ॥२॥
ਆਖਣੁਵੇਖਣੁਬੋਲਣਾਸਬਦੇਰਹਿਆਸਮਾਇ॥
ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ),
In speaking, in seeing and in words, remain immersed in the Shabad.
आखणु वेखणु बोलणा सबदे रहिआ समाइ ॥
ਬਾਣੀਵਜੀਚਹੁਜੁਗੀਸਚੋਸਚੁਸੁਣਾਇ॥
ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ।
The Word of the Guru's Bani vibrates throughout the four ages. As Truth, it teaches Truth.
बाणी वजी चहु जुगी सचो सचु सुणाइ ॥
ਹਉਮੈਮੇਰਾਰਹਿਗਇਆਸਚੈਲਇਆਮਿਲਾਇ॥
ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ।
Egotism and possessiveness are eliminated, and the True One absorbs them into Himself.
हउमै मेरा रहि गइआ सचै लइआ मिलाइ ॥
ਤਿਨਕਉਮਹਲੁਹਦੂਰਿਹੈਜੋਸਚਿਰਹੇਲਿਵਲਾਇ॥੩॥
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ॥੩॥
Those who remain lovingly absorbed in the True One see the Mansion of His Presence close at hand. ||3||
तिन कउ महलु हदूरि है जो सचि रहे लिव लाइ ॥३॥
ਨਦਰੀਨਾਮੁਧਿਆਈਐਵਿਣੁਕਰਮਾਪਾਇਆਨਜਾਇ॥
ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ।
By His Grace, we meditate on the Naam, the Name of the Lord. Without His Mercy, it cannot be obtained.
नदरी नामु धिआईऐ विणु करमा पाइआ न जाइ ॥
ਪੂਰੈਭਾਗਿਸਤਿਸੰਗਤਿਲਹੈਸਤਿਗੁਰੁਭੇਟੈਜਿਸੁਆਇ॥
ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ,
Through perfect good destiny, one finds the Sat Sangat, the True Congregation, and one comes to meet the True Guru.
पूरै भागि सतिसंगति लहै सतिगुरु भेटै जिसु आइ ॥
ਅਨਦਿਨੁਨਾਮੇਰਤਿਆਦੁਖੁਬਿਖਿਆਵਿਚਹੁਜਾਇ॥
(ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ।
Night and day, remain attuned to the Naam, and the pain of corruption shall be dispelled from within.
अनदिनु नामे रतिआ दुखु बिखिआ विचहु जाइ ॥
ਨਾਨਕਸਬਦਿਮਿਲਾਵੜਾਨਾਮੇਨਾਮਿਸਮਾਇ॥੪॥੨੨॥੫੫॥
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੨॥੫੫॥
O Nanak, merging with the Shabad through the Name, one is immersed in the Name. ||4||22||55||
नानक सबदि मिलावड़ा नामे नामि समाइ ॥४॥२२॥५५॥
WWW.GURBANI.WORLD