GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਮਰਦਾਸ ਜੀ
ਅੰਗ 36
Display Settings
Translations
ਸ੍ਰੀਰਾਗੁਮਹਲਾ
Siree Raag, Third Mahalaa:
स्रीरागु महला ३ ॥
ਬਿਨੁਗੁਰਰੋਗੁਤੁਟਈਹਉਮੈਪੀੜਜਾਇ
ਗੁਰੂ (ਦੀ ਸਰਨ) ਤੋਂ ਬਿਨਾ (ਜਨਮ ਮਰਨ ਦਾ) ਰੋਗ ਦੂਰ ਨਹੀਂ ਹੁੰਦਾ, ਹਉਮੈ ਦੀ ਦਰਦ ਨਹੀਂ ਜਾਂਦੀ।
Without the Guru, the disease is not cured, and the pain of egotism is not removed.
बिनु गुर रोगु न तुटई हउमै पीड़ न जाइ ॥
ਗੁਰਪਰਸਾਦੀਮਨਿਵਸੈਨਾਮੇਰਹੈਸਮਾਇ
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਮਨ ਵਿਚ (ਪਰਮਾਤਮਾ ਦਾ ਨਾਮ) ਵੱਸ ਪੈਂਦਾ ਹੈ ਉਹ ਨਾਮ ਵਿਚ ਹੀ ਟਿਕਿਆ ਰਹਿੰਦਾ ਹੈ।
By Guru's Grace, He dwells in the mind, and one remains immersed in His Name.
गुर परसादी मनि वसै नामे रहै समाइ ॥
ਗੁਰਸਬਦੀਹਰਿਪਾਈਐਬਿਨੁਸਬਦੈਭਰਮਿਭੁਲਾਇ॥੧॥
ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਪਰਮਾਤਮਾ ਮਿਲਦਾ ਹੈ, ਗੁਰ-ਸ਼ਬਦ ਤੋਂ ਬਿਨਾ ਮਨੁੱਖ ਭਟਕਣਾ ਵਿਚ ਪੈ ਕੇ (ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੧॥
Through the Word of the Guru's Shabad, the Lord is found; without the Shabad, people wander, deceived by doubt. ||1||
गुर सबदी हरि पाईऐ बिनु सबदै भरमि भुलाइ ॥१॥
ਮਨਰੇਨਿਜਘਰਿਵਾਸਾਹੋਇ
ਹੇ (ਮੇਰੇ) ਮਨ! ਅੰਤਰ ਆਤਮੇ ਪ੍ਰਭੂ-ਚਰਨਾਂ ਵਿਚ ਤੇਰਾ ਨਿਵਾਸ ਬਣਿਆ ਰਹੇ,
O mind, dwell in the balanced state of your own inner being.
मन रे निज घरि वासा होइ ॥
ਰਾਮਨਾਮੁਸਾਲਾਹਿਤੂਫਿਰਿਆਵਣਜਾਣੁਹੋਇ॥੧॥ਰਹਾਉ
ਤੂੰ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਤਾਂ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੋਵੇਗਾ ॥੧॥ ਰਹਾਉ ॥
Praise the Lord's Name, and you shall no longer come and go in reincarnation. ||1||Pause||
राम नामु सालाहि तू फिरि आवण जाणु न होइ ॥१॥ रहाउ ॥
ਹਰਿਇਕੋਦਾਤਾਵਰਤਦਾਦੂਜਾਅਵਰੁਕੋਇ
ਸਭ ਦਾਤਾਂ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਸਾਰੀ ਸਮਰੱਥਾ ਵਾਲਾ ਹੈ, ਉਸ ਵਰਗਾ ਕੋਈ ਹੋਰ ਨਹੀਂ ਹੈ।
The One Lord alone is the Giver, pervading everywhere. There is no other at all.
हरि इको दाता वरतदा दूजा अवरु न कोइ ॥
ਸਬਦਿਸਾਲਾਹੀਮਨਿਵਸੈਸਹਜੇਹੀਸੁਖੁਹੋਇ
ਜੇ ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤ-ਸਾਲਾਹ ਕਰਾਂ, ਤਾਂ ਉਹ ਮਨ ਵਿਚ ਆ ਵੱਸਦਾ ਹੈ, ਤੇ ਸੁਖੈਨ ਹੀ ਆਤਮਕ ਆਨੰਦ ਬਣ ਜਾਂਦਾ ਹੈ।
Praise the Word of the Shabad, and He shall come to dwell in your mind; you shall be blessed with intuitive peace and poise.
सबदि सालाही मनि वसै सहजे ही सुखु होइ ॥
ਸਭਨਦਰੀਅੰਦਰਿਵੇਖਦਾਜੈਭਾਵੈਤੈਦੇਇ॥੨॥
ਉਹ ਦਾਤਾਰ ਹਰੀ ਸਾਰੀ ਸ੍ਰਿਸ਼ਟੀ ਨੂੰ ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ। ਜਿਸ ਨੂੰ ਉਸ ਦੀ ਮਰਜ਼ੀ ਹੋਵੇ ਉਸ ਨੂੰ ਹੀ (ਇਹ ਆਤਮਕ ਆਨੰਦ) ਦੇਂਦਾ ਹੈ ॥੨॥
Everything is within the Lord's Glance of Grace. As He wishes, He gives. ||2||
सभ नदरी अंदरि वेखदा जै भावै तै देइ ॥२॥
ਹਉਮੈਸਭਾਗਣਤਹੈਗਣਤੈਨਉਸੁਖੁਨਾਹਿ
(ਜਿੱਥੇ) ਹਉਮੈ (ਹੈ ਉੱਥੇ) ਨਿਰੀ ਚਿੰਤਾ ਹੈ, ਚਿੰਤਾ ਨੂੰ ਸੁੱਖ ਨਹੀਂ ਹੋ ਸਕਦਾ।
In egotism, all must account for their actions. In this accounting, there is no peace.
हउमै सभा गणत है गणतै नउ सुखु नाहि ॥
ਬਿਖੁਕੀਕਾਰਕਮਾਵਣੀਬਿਖੁਹੀਮਾਹਿਸਮਾਹਿ
(ਹਉਮੈ ਦੇ ਅਧੀਨ ਰਹਿ ਕੇ ਆਤਮਕ ਮੌਤ ਲਿਆਉਣ ਵਾਲੀ ਵਿਕਾਰਾਂ ਦੀ) ਜ਼ਹਰ ਵਾਲੇ ਕੰਮ ਕੀਤਿਆਂ ਜੀਵ ਉਸ ਜ਼ਹਰ ਵਿਚ ਹੀ, ਮਗਨ ਰਹਿੰਦੇ ਹਨ।
Acting in evil and corruption, people are immersed in corruption.
बिखु की कार कमावणी बिखु ही माहि समाहि ॥
ਬਿਨੁਨਾਵੈਠਉਰੁਪਾਇਨੀਜਮਪੁਰਿਦੂਖਸਹਾਹਿ॥੩॥
ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਸ਼ਾਂਤੀ ਵਾਲੀ ਥਾਂ ਪ੍ਰਾਪਤ ਨਹੀਂ ਕਰ ਸਕਦੇ, ਤੇ ਜਮ ਦੇ ਦਰ ਤੇ ਦੁੱਖ ਸਹਿੰਦੇ ਰਹਿੰਦੇ ਹਨ ॥੩॥
Without the Name, they find no place of rest. In the City of Death, they suffer in agony. ||3||
बिनु नावै ठउरु न पाइनी जमपुरि दूख सहाहि ॥३॥
ਜੀਉਪਿੰਡੁਸਭੁਤਿਸਦਾਤਿਸੈਦਾਆਧਾਰੁ
ਜਦੋਂ ਇਹ ਸਮਝ ਆ ਜਾਂਦੀ ਹੈ, ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਸ ਪਰਮਾਤਮਾ ਦਾ ਹੀ ਹੈ ਤੇ ਪਰਮਾਤਮਾ ਦਾ ਹੀ (ਸਭ ਜੀਵਾਂ ਨੂੰ) ਆਸਰਾ-ਸਹਾਰਾ ਹੈ,
Body and soul all belong to Him; He is the Support of all.
जीउ पिंडु सभु तिस दा तिसै दा आधारु ॥
ਗੁਰਪਰਸਾਦੀਬੁਝੀਐਤਾਪਾਏਮੋਖਦੁਆਰੁ
ਤਦੋਂ ਜਦੋਂ ਗੁਰੂ ਦੀ ਕਿਰਪਾ ਨਾਲ ਜੀਵ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ।
By Guru's Grace, understanding comes, and then the Door of Liberation is found.
गुर परसादी बुझीऐ ता पाए मोख दुआरु ॥
ਨਾਨਕਨਾਮੁਸਲਾਹਿਤੂੰਅੰਤੁਪਾਰਾਵਾਰੁ॥੪॥੨੪॥੫੭॥
ਹੇ ਨਾਨਕ! ਉਸ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦਾ ਰਹੁ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਸਮਰੱਥਾ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੪॥੨੪॥੫੭॥
O Nanak, sing the Praises of the Naam, the Name of the Lord; He has no end or limitation. ||4||24||57||
नानक नामु सलाहि तूं अंतु न पारावारु ॥४॥२४॥५७॥
WWW.GURBANI.WORLD
ਪਿਛਲਾ Share ਹੋਮ Save ਅਗਲਾ