ਮਾਰੂਮਹਲਾ੫॥
Maaroo, Fifth Mahalaa:
मारू महला ५ ॥
ਚਰਨਕਮਲਪ੍ਰਭਰਾਖੇਚੀਤਿ॥
ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ (ਸਦਾ ਆਪਣੇ) ਚਿੱਤ ਵਿਚ ਵਸਾਏ ਹੁੰਦੇ ਹਨ,
I have enshrined the lotus feet of God within my consciousness.
चरन कमल प्रभ राखे चीति ॥
ਹਰਿਗੁਣਗਾਵਹਨੀਤਾਨੀਤ॥
ਉਹ ਸਦਾ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ।
I sing the Glorious Praises of the Lord, continually, continuously.
हरि गुण गावह नीता नीत ॥
ਤਿਸੁਬਿਨੁਦੂਜਾਅਵਰੁਨਕੋਊ॥
ਪਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ (ਜੋ ਸਦਾ ਕਾਇਮ ਰਹਿ ਸਕੇ।
There is none other than Him at all.
तिसु बिनु दूजा अवरु न कोऊ ॥
ਆਦਿਮਧਿਅੰਤਿਹੈਸੋਊ॥੧॥
ਸੰਤ ਜਨਾਂ ਨੂੰ ਨਿਸਚਾ ਹੈ ਕਿ) ਉਹ ਪਰਮਾਤਮਾ ਹੀ ਜਗਤ ਦੇ ਸ਼ੁਰੂ ਵਿਚ, ਵਿਚਕਾਰਲੇ ਸਮੇ ਵਿਚ, ਅਤੇ ਜਗਤ ਦੇ ਅੰਤ ਵਿਚ ਕਾਇਮ ਰਹਿਣ ਵਾਲਾ ਹੈ ॥੧॥
He alone exists, in the beginning, in the middle, and in the end. ||1||
आदि मधि अंति है सोऊ ॥१॥
ਸੰਤਨਕੀਓਟਆਪੇਆਪਿ॥੧॥ਰਹਾਉ॥
ਪਰਮਾਤਮਾ ਹੀ (ਸੰਤ ਜਨਾਂ ਦਾ) ਆਸਰਾ ਹੈ ॥੧॥ ਰਹਾਉ ॥
He Himself is the Shelter of the Saints. ||1||Pause||
संतन की ओट आपे आपि ॥१॥ रहाउ ॥
ਜਾਕੈਵਸਿਹੈਸਗਲਸੰਸਾਰੁ॥
ਜਿਸ ਦੇ ਵਿਚ ਸਾਰਾ ਜਗਤ ਹੈ,
The entire universe is under His control.
जा कै वसि है सगल संसारु ॥
ਆਪੇਆਪਿਆਪਿਨਿਰੰਕਾਰੁ॥
ਜਿਹੜਾ ਨਿਰੰਕਾਰ ਸਦਾ ਆਪ ਹੀ ਆਪ ਹੈ,
He Himself, the Formless Lord, is Himself by Himself.
आपे आपि आपि निरंकारु ॥
ਨਾਨਕਗਹਿਓਸਾਚਾਸੋਇ॥
ਹੇ ਨਾਨਕ! (ਸੰਤ ਜਨਾਂ ਨੇ) ਉਸ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿਚ ਵਸਾਇਆ ਹੋਇਆ ਹੈ।
Nanak holds tight to that True Lord.
नानक गहिओ साचा सोइ ॥
ਸੁਖੁਪਾਇਆਫਿਰਿਦੂਖੁਨਹੋਇ॥੨॥੯॥
ਉਹ ਸਦਾ ਆਤਮਕ ਆਨੰਦ ਮਾਣਦੇ ਹਨ, ਉਹਨਾਂ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ ॥੨॥੯॥
He has found peace, and shall never suffer pain again. ||2||9||
सुखु पाइआ फिरि दूखु न होइ ॥२॥९॥
WWW.GURBANI.WORLD