GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1001
Display Settings
Translations
ਮਾਰੂਮਹਲਾਘਰੁ
ਰਾਗ ਮਾਰੂ, ਘਰ ੩ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maaroo, Fifth Mahalaa, Third House:
मारू महला ५ घरु ३ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਪ੍ਰਾਨਸੁਖਦਾਤਾਜੀਅਸੁਖਦਾਤਾਤੁਮਕਾਹੇਬਿਸਾਰਿਓਅਗਿਆਨਥ
ਹੇ ਅਗਿਆਨੀ! ਤੂੰ ਕਿਉਂ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਅਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ।
He is the Giver of peace to the breath of life, the Giver of life to the soul; how can you forget Him, you ignorant person?
प्रान सुखदाता जीअ सुखदाता तुम काहे बिसारिओ अगिआनथ ॥
ਹੋਛਾਮਦੁਚਾਖਿਹੋਏਤੁਮਬਾਵਰਦੁਲਭਜਨਮੁਅਕਾਰਥ॥੧॥
ਛੇਤੀ ਮੁੱਕ ਜਾਣ ਵਾਲਾ (ਮਾਇਆ ਦੇ ਮੋਹ ਦਾ) ਨਸ਼ਾ ਚੱਖ ਕੇ ਤੂੰ ਝੱਲਾ ਹੋ ਰਿਹਾ ਹੈਂ, ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ॥੧॥
You taste the weak, insipid wine, and you have gone insane. You have uselessly wasted this precious human life. ||1||
होछा मदु चाखि होए तुम बावर दुलभ जनमु अकारथ ॥१॥
ਰੇਨਰਐਸੀਕਰਹਿਇਆਨਥ
ਹੇ ਮਨੁੱਖ! ਤੂੰ ਬੜੀ ਮਾੜੀ ਬੇ-ਅਕਲੀ ਕਰ ਰਿਹਾ ਹੈਂ,
O man, such is the foolishness you practice.
रे नर ऐसी करहि इआनथ ॥
ਤਜਿਸਾਰੰਗਧਰਭ੍ਰਮਿਤੂਭੂਲਾਮੋਹਿਲਪਟਿਓਦਾਸੀਸੰਗਿਸਾਨਥ॥੧॥ਰਹਾਉ
ਕਿ ਤੂੰ ਧਰਤੀ ਦੇ ਆਸਰੇ ਪ੍ਰਭੂ ਨੂੰ ਛੱਡ ਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈਂ, ਮਾਇਆ ਦੇ ਮੋਹ ਨਾਲ ਚੰਬੜਿਆ ਹੋਇਆ ਹੈਂ ਅਤੇ ਮਾਇਆ-ਦਾਸੀ ਨਾਲ ਸਾਥ ਬਣਾ ਰਿਹਾ ਹੈਂ ॥੧॥ ਰਹਾਉ ॥
Renouncing the Lord, the Support of the earth, you wander, deluded by doubt; you are engrossed in emotional attachment, associating with Maya, the slave-girl. ||1||Pause||
तजि सारंगधर भ्रमि तू भूला मोहि लपटिओ दासी संगि सानथ ॥१॥ रहाउ ॥
ਧਰਣੀਧਰੁਤਿਆਗਿਨੀਚਕੁਲਸੇਵਹਿਹਉਹਉਕਰਤਬਿਹਾਵਥ
ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁਲ ਵਾਲੀ ਮਾਇਆ-ਦਾਸੀ ਦੀ ਸੇਵਾ ਕਰ ਰਿਹਾ ਹੈਂ, (ਇਸ ਮਾਇਆ ਦੇ ਕਾਰਨ) 'ਮੈਂ ਮੈਂ' ਕਰਦਿਆਂ ਤੇਰੀ ਉਮਰ ਬੀਤ ਰਹੀ ਹੈ।
Abandoning the Lord, the Support of the earth, you serve her of lowly ancestry, and you pass your life acting egotistically.
धरणीधरु तिआगि नीच कुल सेवहि हउ हउ करत बिहावथ ॥
ਫੋਕਟਕਰਮਕਰਹਿਅਗਿਆਨੀਮਨਮੁਖਿਅੰਧਕਹਾਵਥ॥੨॥
ਹੇ ਮਨ ਦੇ ਮੁਰੀਦ ਮੂਰਖ! ਤੂੰ ਫੋਕੇ ਕੰਮ ਕਰ ਰਿਹਾ ਹੈਂ, (ਅੱਖਾਂ ਹੁੰਦਿਆਂ ਭੀ) ਤੂੰ (ਆਤਮਕ ਜੀਵਨ ਵੱਲੋਂ) ਅੰਨ੍ਹਾ ਅਖਵਾ ਰਿਹਾ ਹੈਂ ॥੨॥
You do useless deeds, you ignorant person; this is why you are called a blind, self-willed manmukh. ||2||
फोकट करम करहि अगिआनी मनमुखि अंध कहावथ ॥२॥
ਸਤਿਹੋਤਾਅਸਤਿਕਰਿਮਾਨਿਆਜੋਬਿਨਸਤਸੋਨਿਹਚਲੁਜਾਨਥ
ਜਿਹੜਾ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ, ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ, ਜਿਹੜਾ ਇਹ ਨਾਸਵੰਤ ਜਗਤ ਹੈ ਇਸ ਨੂੰ ਤੂੰ ਅਟੱਲ ਸਮਝਦਾ ਹੈਂ।
That which is true, you believe to be untrue; what is transitory, you believe to be permanent.
सति होता असति करि मानिआ जो बिनसत सो निहचलु जानथ ॥
ਪਰਕੀਕਉਅਪਨੀਕਰਿਪਕਰੀਐਸੇਭੂਲਭੁਲਾਨਥ॥੩॥
ਜਿਸ ਮਾਇਆ ਨੇ ਜ਼ਰੂਰ ਪਰਾਈ ਹੋ ਜਾਣਾ ਹੈ ਇਸ ਨੂੰ ਤੂੰ ਆਪਣੀ ਜਾਣ ਕੇ ਜੱਫਾ ਮਾਰੀ ਬੈਠਾ ਹੈਂ। ਕੈਸੀ ਅਚਰਜ ਭੁੱਲ ਵਿਚ ਭੁੱਲਾ ਪਿਆ ਹੈਂ! ॥੩॥
You grasp as your own, what belongs to others; in such delusions you are deluded. ||3||
पर की कउ अपनी करि पकरी ऐसे भूल भुलानथ ॥३॥
ਖਤ੍ਰੀਬ੍ਰਾਹਮਣਸੂਦਵੈਸਸਭਏਕੈਨਾਮਿਤਰਾਨਥ
ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ (ਕਿਸੇ ਭੀ ਵਰਨ ਦੇ ਜੀਵ ਹੋਣ) ਸਾਰੇ ਇਕ ਹਰੀ-ਨਾਮ ਦੀ ਰਾਹੀਂ ਹੀ ਸੰਸਾਰ-ਸਾਗਰ ਤੋਂ ਤਰਦੇ ਹਨ।
The Kh'shaatriyas, Brahmins, Soodras and Vaishyas all cross over, through the Name of the One Lord.
खत्री ब्राहमण सूद वैस सभ एकै नामि तरानथ ॥
ਗੁਰੁਨਾਨਕੁਉਪਦੇਸੁਕਹਤੁਹੈਜੋਸੁਨੈਸੋਪਾਰਿਪਰਾਨਥ॥੪॥੧॥੧੦॥
ਜਿਹੜਾ ਉਪਦੇਸ਼ ਗੁਰੂ ਨਾਨਕ ਕਰਦਾ ਹੈ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧॥੧੦॥
Guru Nanak speaks the Teachings; whoever listens to them is carried across. ||4||1||10||
गुरु नानकु उपदेसु कहतु है जो सुनै सो पारि परानथ ॥४॥१॥१०॥
WWW.GURBANI.WORLD
ਪਿਛਲਾ Share ਹੋਮ Save ਅਗਲਾ