GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1000
Display Settings
Translations
ਮਾਰੂਮਹਲਾ
Maaroo, Fifth Mahalaa:
मारू महला ५ ॥
ਅੰਤਰਜਾਮੀਸਭਬਿਧਿਜਾਨੈਤਿਸਤੇਕਹਾਦੁਲਾਰਿਓ
ਹੇ ਮੂਰਖ! ਸਭ ਦੇ ਦਿਲਾਂ ਦੀ ਜਾਣਨ ਵਾਲਾ ਪਰਮਾਤਮਾ (ਮਨੁੱਖ ਦਾ) ਹਰੇਕ ਕਿਸਮ (ਦਾ ਅੰਦਰਲਾ ਭੇਤ) ਜਾਣਦਾ ਹੈ। ਉਸ ਪਾਸੋਂ ਕਿੱਥੇ ਕੁਝ ਲੁਕਾਇਆ ਜਾ ਸਕਦਾ ਹੈ?
The Inner-knower, the Searcher of hearts, knows everything; what can anyone hide from Him?
अंतरजामी सभ बिधि जानै तिस ते कहा दुलारिओ ॥
ਹਸਤਪਾਵਝਰੇਖਿਨਭੀਤਰਿਅਗਨਿਸੰਗਿਲੈਜਾਰਿਓ॥੧॥
(ਹੇ ਮੂਰਖ! ਜਿਸ ਸਰੀਰ ਦੀ ਖ਼ਾਤਰ ਤੂੰ ਹਰਾਮਖ਼ੋਰੀ ਕਰਦਾ ਹੈਂ, ਉਹ ਸਰੀਰ ਅੰਤ ਵੇਲੇ) ਅੱਗ ਵਿਚ ਪਾ ਕੇ ਸਾੜਿਆ ਜਾਂਦਾ ਹੈ, (ਉਸ ਦੇ) ਹੱਥ ਪੈਰ (ਆਦਿਕ ਅੰਗ) ਇਕ ਖਿਨ ਵਿਚ ਸੜ ਕੇ ਸੁਆਹ ਹੋ ਜਾਂਦੇ ਹਨ ॥੧॥
Your hands and feet will fall off in an instant, when you are burnt in the fire. ||1||
हसत पाव झरे खिन भीतरि अगनि संगि लै जारिओ ॥१॥
ਮੂੜੇਤੈਮਨਤੇਰਾਮੁਬਿਸਾਰਿਓ
ਹੇ ਮੂਰਖ! ਤੂੰ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੱਤਾ ਹੈ।
You fool, you have forgotten the Lord from your mind!
मूड़े तै मन ते रामु बिसारिओ ॥
ਲੂਣੁਖਾਇਕਰਹਿਹਰਾਮਖੋਰੀਪੇਖਤਨੈਨਬਿਦਾਰਿਓ॥੧॥ਰਹਾਉ
ਪਰਮਾਤਮਾ ਦਾ ਸਭ ਕੁਝ ਦਿੱਤਾ ਖਾ ਕੇ ਬੜੀ ਬੇ-ਸ਼ਰਮੀ ਨਾਲ ਤੂੰ ਹਰਾਮਖੋਰੀ ਕਰ ਰਿਹਾ ਹੈਂ ॥੧॥ ਰਹਾਉ ॥
You eat His salt, and then you are untrue to Him; before your very eyes, you shall be torn apart. ||1||Pause||
लूणु खाइ करहि हरामखोरी पेखत नैन बिदारिओ ॥१॥ रहाउ ॥
ਅਸਾਧਰੋਗੁਉਪਜਿਓਤਨਭੀਤਰਿਟਰਤਕਾਹੂਟਾਰਿਓ
ਹੇ ਮੂਰਖ! (ਜਦੋਂ ਹਰਾਮਖ਼ੋਰੀ ਦਾ ਇਹ) ਅਸਾਧ ਰੋਗ ਸਰੀਰ ਵਿਚ ਪੈਦਾ ਹੁੰਦਾ ਹੈ, ਕਿਸੇ ਭੀ ਹੋਰ ਤਰੀਕੇ ਨਾਲ ਦੂਰ ਕੀਤਿਆਂ ਇਹ ਦੂਰ ਨਹੀਂ ਹੁੰਦਾ।
The incurable disease has arisen in your body; it cannot be removed or overcome.
असाध रोगु उपजिओ तन भीतरि टरत न काहू टारिओ ॥
ਪ੍ਰਭਬਿਸਰਤਮਹਾਦੁਖੁਪਾਇਓਇਹੁਨਾਨਕਤਤੁਬੀਚਾਰਿਓ॥੨॥੮॥
ਹੇ ਨਾਨਕ! ਸੰਤ ਜਨਾਂ ਨੇ ਇਹ ਭੇਤ ਸਮਝਿਆ ਹੈ ਕਿ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਬੜਾ ਦੁੱਖ ਸਹਾਰਦਾ ਹੈ ॥੨॥੮॥
Forgetting God, one endures utter agony; this is the essence of reality which Nanak has realized. ||2||8||
प्रभ बिसरत महा दुखु पाइओ इहु नानक ततु बीचारिओ ॥२॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ