ਜੈਤਸਰੀਮਹਲਾ੫॥
Jaitsree, Fifth Mahalaa:
जैतसरी महला ५ ॥
ਮਨਿਤਨਿਬਸਿਰਹੇਮੇਰੇਪ੍ਰਾਨ॥
ਹੇ ਭਾਈ! ਮੇਰੇ ਪ੍ਰਾਣਾਂ ਦੇ ਆਸਰੇ ਪ੍ਰਭੂ ਜੀ ਹੁਣ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਵੱਸ ਰਹੇ ਹਨ।
The Lord, my very breath of life, abides in my mind and body.
मनि तनि बसि रहे मेरे प्रान ॥
ਕਰਿਕਿਰਪਾਸਾਧੂਸੰਗਿਭੇਟੇਪੂਰਨਪੁਰਖਸੁਜਾਨ॥੧॥ਰਹਾਉ॥
ਉਹ ਸਰਬ-ਗੁਣ-ਭਰਪੂਰ, ਸਰਬ-ਵਿਆਪਕ, ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਜੀ (ਆਪਣੀ) ਮੇਹਰ ਕਰ ਕੇ ਮੈਨੂੰ ਗੁਰੂ ਦੀ ਸੰਗਤਿ ਵਿਚ ਮਿਲ ਪਏ ॥੧॥ ਰਹਾਉ ॥
Bless me with Your mercy, and unite me with the Saadh Sangat, the Company of the Holy, O perfect, all-knowing Lord God. ||1||Pause||
करि किरपा साधू संगि भेटे पूरन पुरख सुजान ॥१॥ रहाउ ॥
ਪ੍ਰੇਮਠਗਉਰੀਜਿਨਕਉਪਾਈਤਿਨਰਸੁਪੀਅਉਭਾਰੀ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ (ਗੁਰੂ ਪਾਸੋਂ ਪਰਮਾਤਮਾ ਦੇ) ਪਿਆਰ ਦੀ ਠੱਗ-ਬੂਟੀ ਲੱਭ ਪਈ, ਉਹਨਾਂ ਨਾਮ-ਜਲ ਰੱਜ ਰੱਜ ਕੇ ਪੀ ਲਿਆ।
Those, unto whom You give the intoxicating herb of Your Love, drink in the supreme sublime essence.
प्रेम ठगउरी जिन कउ पाई तिन रसु पीअउ भारी ॥
ਤਾਕੀਕੀਮਤਿਕਹਣੁਨਜਾਈਕੁਦਰਤਿਕਵਨਹਮੑਾਰੀ॥੧॥
ਉਸ (ਨਾਮ-ਜਲ) ਦੀ ਕੀਮਤ ਦੱਸੀ ਨਹੀਂ ਜਾ ਸਕਦੀ। ਮੇਰੀ ਕੀਹ ਤਾਕਤ ਹੈ (ਕਿ ਮੈਂ ਉਸ ਨਾਮ-ਜਲ ਦਾ ਮੁੱਲ ਦੱਸ ਸਕਾਂ)? ॥੧॥
I cannot describe their value; what power do I have? ||1||
ता की कीमति कहणु न जाई कुदरति कवन हमारी ॥१॥
ਲਾਇਲਏਲੜਿਦਾਸਜਨਅਪੁਨੇਉਧਰੇਉਧਰਨਹਾਰੇ॥
ਹੇ ਨਾਨਕ! ਪ੍ਰਭੂ ਨੇ (ਸਦਾ) ਆਪਣੇ ਦਾਸ ਆਪਣੇ ਸੇਵਕ ਆਪਣੇ ਲੜ ਲਾ ਕੇ ਰੱਖੇ ਹਨ, (ਤੇ, ਇਸ ਤਰ੍ਹਾਂ) ਉਸ ਬਚਾਣ ਦੀ ਸਮਰਥਾ ਵਾਲੇ ਪ੍ਰਭੂ ਨੇ (ਸੇਵਕਾਂ ਨੂੰ ਸੰਸਾਰ ਦੇ ਵਿਕਾਰਾਂ ਤੋਂ ਸਦਾ) ਬਚਾਇਆ ਹੈ।
The Lord attaches His humble servants to the hem of His robe, and they swim across the world-ocean.
लाइ लए लड़ि दास जन अपुने उधरे उधरनहारे ॥
ਪ੍ਰਭੁਸਿਮਰਿਸਿਮਰਿਸਿਮਰਿਸੁਖੁਪਾਇਓਨਾਨਕਸਰਣਿਦੁਆਰੇ॥੨॥੭॥੧੧॥
ਪ੍ਰਭੂ ਦੇ ਦਰ ਤੇ ਆ ਕੇ, ਪ੍ਰਭੂ ਦੀ ਸਰਨ ਪੈ ਕੇ, ਸੇਵਕਾਂ ਨੇ ਪ੍ਰਭੂ ਨੂੰ ਸਦਾ ਸਦਾ ਸਿਮਰ ਕੇ (ਸਦਾ) ਆਤਮਕ ਆਨੰਦ ਮਾਣਿਆ ਹੈ ॥੨॥੭॥੧੧॥
Meditating, meditating, meditating in remembrance on God, peace is obtained; Nanak seeks the Sanctuary of Your Door. ||2||7||11||
प्रभु सिमरि सिमरि सिमरि सुखु पाइओ नानक सरणि दुआरे ॥२॥७॥११॥
WWW.GURBANI.WORLD