ਜੈਤਸਰੀਮਹਲਾ੫॥
Jaitsree, Fifth Mahalaa:
जैतसरी महला ५ ॥
ਚਾਤ੍ਰਿਕਚਿਤਵਤਬਰਸਤਮੇਂਹ॥
ਜਿਵੇਂ ਪਪੀਹਾ (ਹਰ ਵੇਲੇ) ਮੀਂਹ ਦਾ ਵੱਸਣਾ ਚਿਤਵਦਾ ਰਹਿੰਦਾ ਹੈ (ਵਰਖਾ ਚਾਹੁੰਦਾ ਹੈ),
The rainbird longs for the rain to fall.
चात्रिक चितवत बरसत मेंह ॥
ਕ੍ਰਿਪਾਸਿੰਧੁਕਰੁਣਾਪ੍ਰਭਧਾਰਹੁਹਰਿਪ੍ਰੇਮਭਗਤਿਕੋਨੇਂਹ॥੧॥ਰਹਾਉ॥
ਤਿਵੇਂ, ਹੇ ਕਿਰਪਾ ਦੇ ਸਮੁੰਦਰ! ਹੇ ਪ੍ਰਭੂ! (ਮੈਂ ਚਿਤਵਦਾ ਰਹਿੰਦਾ ਹਾਂ ਕਿ ਮੇਰੇ ਉੱਤੇ) ਤਰਸ ਕਰੋ, ਮੈਨੂੰ ਆਪਣੀ ਪਿਆਰ-ਭਰੀ ਭਗਤੀ ਦੀ ਲਗਨ ਬਖ਼ਸ਼ੋ ॥੧॥ ਰਹਾਉ ॥
O God, ocean of mercy, shower Your mercy on me, that I may yearn for loving devotional worship of the Lord. ||1||Pause||
क्रिपा सिंधु करुणा प्रभ धारहु हरि प्रेम भगति को नेंह ॥१॥ रहाउ ॥
ਅਨਿਕਸੂਖਚਕਵੀਨਹੀਚਾਹਤਅਨਦਪੂਰਨਪੇਖਿਦੇਂਹ॥
ਹੇ ਭਾਈ! ਚਕਵੀ (ਹੋਰ) ਅਨੇਕਾਂ ਸੁਖ (ਭੀ) ਨਹੀਂ ਮੰਗਦੀ, ਸੂਰਜ ਨੂੰ ਵੇਖ ਕੇ ਉਸ ਦੇ ਅੰਦਰ ਪੂਰਨ ਆਨੰਦ ਪੈਦਾ ਹੋ ਜਾਂਦਾ ਹੈ।
The chakvi duck does not desire many comforts, but it is filled with bliss upon seeing the dawn.
अनिक सूख चकवी नही चाहत अनद पूरन पेखि देंह ॥
ਆਨਉਪਾਵਨਜੀਵਤਮੀਨਾਬਿਨੁਜਲਮਰਨਾਤੇਂਹ॥੧॥
(ਪਾਣੀ ਤੋਂ ਬਿਨਾ) ਹੋਰ ਹੋਰ ਅਨੇਕਾਂ ਉਪਾਵਾਂ ਨਾਲ ਭੀ ਮੱਛੀ ਜੀਊਂਦੀ ਨਹੀਂ ਰਹਿ ਸਕਦੀ, ਪਾਣੀ ਤੋਂ ਬਿਨਾ ਉਸ ਦੀ ਮੌਤ ਹੋ ਜਾਂਦੀ ਹੈ ॥੧॥
The fish cannot survive any other way - without water, it dies. ||1||
आन उपाव न जीवत मीना बिनु जल मरना तेंह ॥१॥
ਹਮਅਨਾਥਨਾਥਹਰਿਸਰਣੀਅਪੁਨੀਕ੍ਰਿਪਾਕਰੇਂਹ॥
ਹੇ ਨਾਥ! (ਤੈਥੋਂ ਬਿਨਾ) ਅਸੀਂ ਨਿਆਸਰੇ ਸਾਂ। ਆਪਣੀ ਮੇਹਰ ਕਰ, ਤੇ, ਸਾਨੂੰ ਆਪਣੀ ਸਰਨ ਵਿਚ ਰੱਖ।
I am a helpless orphan - I seek Your Sanctuary, O My Lord and Master; please bless me with Your mercy.
हम अनाथ नाथ हरि सरणी अपुनी क्रिपा करेंह ॥
ਚਰਣਕਮਲਨਾਨਕੁਆਰਾਧੈਤਿਸੁਬਿਨੁਆਨਨਕੇਂਹ॥੨॥੬॥੧੦॥
(ਤੇਰਾ ਦਾਸ) ਨਾਨਕ ਤੇਰੇ ਸੋਹਣੇ ਚਰਨਾਂ ਦੀ ਆਰਾਧਨਾ ਕਰਦਾ ਰਹੇ, ਸਿਮਰਨ ਤੋਂ ਬਿਨਾ (ਨਾਨਕ ਨੂੰ) ਹੋਰ ਕੁਝ ਭੀ ਚੰਗਾ ਨਹੀਂ ਲੱਗਦਾ ॥੨॥੬॥੧੦॥
Nanak worships and adores the Lord's lotus feet; without Him, there is no other at all. ||2||6||10||
चरण कमल नानकु आराधै तिसु बिनु आन न केंह ॥२॥६॥१०॥
WWW.GURBANI.WORLD