GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਜੈਤਸਰੀ - ਗੁਰੂ ਅਰਜਨ ਦੇਵ ਜੀ
ਅੰਗ 702
Display Settings
Translations
ਜੈਤਸਰੀਮਹਲਾ
Jaitsree, Fifth Mahalaa:
जैतसरी महला ५ ॥
ਆਏਅਨਿਕਜਨਮਭ੍ਰਮਿਸਰਣੀ
ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ।
After wandering through so many incarnations, I have come to Your Sanctuary.
आए अनिक जनम भ्रमि सरणी ॥
ਉਧਰੁਦੇਹਅੰਧਕੂਪਤੇਲਾਵਹੁਅਪੁਨੀਚਰਣੀ॥੧॥ਰਹਾਉ
ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ ॥੧॥ ਰਹਾਉ ॥
Save me - lift my body up out of the deep, dark pit of the world, and attach me to Your feet. ||1||Pause||
उधरु देह अंध कूप ते लावहु अपुनी चरणी ॥१॥ रहाउ ॥
ਗਿਆਨੁਧਿਆਨੁਕਿਛੁਕਰਮੁਜਾਨਾਨਾਹਿਨਨਿਰਮਲਕਰਣੀ
ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ।
I do not know anything about spiritual wisdom, meditation or karma, and my way of life is not clean and pure.
गिआनु धिआनु किछु करमु न जाना नाहिन निरमल करणी ॥
ਸਾਧਸੰਗਤਿਕੈਅੰਚਲਿਲਾਵਹੁਬਿਖਮਨਦੀਜਾਇਤਰਣੀ॥੧॥
ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ ॥੧॥
Please attach me to the hem of the robe of the Saadh Sangat, the Company of the Holy; help me to cross over the terrible river. ||1||
साधसंगति कै अंचलि लावहु बिखम नदी जाइ तरणी ॥१॥
ਸੁਖਸੰਪਤਿਮਾਇਆਰਸਮੀਠੇਇਹਨਹੀਮਨਮਹਿਧਰਣੀ
ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ-ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ।
Comforts, riches and the sweet pleasures of Maya - do not implant these within your mind.
सुख संपति माइआ रस मीठे इह नही मन महि धरणी ॥
ਹਰਿਦਰਸਨਤ੍ਰਿਪਤਿਨਾਨਕਦਾਸਪਾਵਤਹਰਿਨਾਮਰੰਗਆਭਰਣੀ॥੨॥੮॥੧੨॥
ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥
Slave Nanak is satisfied and satiated by the Blessed Vision of the Lord's Darshan; his only ornamentation is the love of the Lord's Name. ||2||8||12||
हरि दरसन त्रिपति नानक दास पावत हरि नाम रंग आभरणी ॥२॥८॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ