ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
ਕਈਜਨਮਭਏਕੀਟਪਤੰਗਾ॥
(ਹੇ ਭਾਈ!) ਤੂੰ ਕਈ ਜਨਮਾਂ ਵਿਚ ਕੀੜੇ ਪਤੰਗੇ ਬਣਦਾ ਰਿਹਾ,
In so many incarnations, you were a worm and an insect;
कई जनम भए कीट पतंगा ॥
ਕਈਜਨਮਗਜਮੀਨਕੁਰੰਗਾ॥
ਕਈ ਜਨਮਾਂ ਵਿਚ ਹਾਥੀ ਮੱਛ ਹਿਰਨ ਬਣਦਾ ਰਿਹਾ।
in so many incarnations, you were an elephant, a fish and a deer.
कई जनम गज मीन कुरंगा ॥
ਕਈਜਨਮਪੰਖੀਸਰਪਹੋਇਓ॥
ਕਈ ਜਨਮਾਂ ਵਿਚ ਤੂੰ ਪੰਛੀ ਤੇ ਸੱਪ ਬਣਿਆ,
In so many incarnations, you were a bird and a snake.
कई जनम पंखी सरप होइओ ॥
ਕਈਜਨਮਹੈਵਰਬ੍ਰਿਖਜੋਇਓ॥੧॥
ਕਈ ਜਨਮਾਂ ਵਿਚ ਤੂੰ ਘੋੜੇ ਬਲਦ ਬਣ ਕੇ ਜੋਇਆ ਗਿਆ ॥੧॥
In so many incarnations, you were yoked as an ox and a horse. ||1||
कई जनम हैवर ब्रिख जोइओ ॥१॥
ਮਿਲੁਜਗਦੀਸਮਿਲਨਕੀਬਰੀਆ॥
(ਹੇ ਭਾਈ!) ਜਗਤ ਦੇ ਮਾਲਕ ਪ੍ਰਭੂ ਨੂੰ (ਹੁਣ) ਮਿਲ, (ਇਹੀ ਮਨੁੱਖਾ ਜਨਮ ਪ੍ਰਭੂ ਨੂੰ) ਮਿਲਣ ਦਾ ਸਮਾ ਹੈ।
Meet the Lord of the Universe - now is the time to meet Him.
मिलु जगदीस मिलन की बरीआ ॥
ਚਿਰੰਕਾਲਇਹਦੇਹਸੰਜਰੀਆ॥੧॥ਰਹਾਉ॥
ਚਿਰ ਪਿੱਛੋਂ ਤੈਨੂੰ ਇਹ (ਮਨੁੱਖਾ-) ਸਰੀਰ ਮਿਲਿਆ ਹੈ ॥੧॥ ਰਹਾਉ ॥
After so very long, this human body was fashioned for you. ||1||Pause||
चिरंकाल इह देह संजरीआ ॥१॥ रहाउ ॥
ਕਈਜਨਮਸੈਲਗਿਰਿਕਰਿਆ॥
(ਹੇ ਭਾਈ!) ਕਈ ਜਨਮਾਂ ਵਿਚ ਤੈਨੂੰ ਪੱਥਰ ਚਿਟਾਨਾਂ ਬਣਾਇਆ ਗਿਆ,
In so many incarnations, you were rocks and mountains;
कई जनम सैल गिरि करिआ ॥
ਕਈਜਨਮਗਰਭਹਿਰਿਖਰਿਆ॥
ਕਈ ਜਨਮਾਂ ਵਿਚ (ਤੇਰੀ ਮਾਂ ਦਾ) ਗਰਭ ਹੀ ਛਣਦਾ ਰਿਹਾ।
in so many incarnations, you were aborted in the womb;
कई जनम गरभ हिरि खरिआ ॥
ਕਈਜਨਮਸਾਖਕਰਿਉਪਾਇਆ॥
ਕਈ ਜਨਮਾਂ ਵਿਚ ਤੈਨੂੰ (ਕਿਸਮ ਕਿਸਮ ਦਾ) ਰੁੱਖ ਬਣਾ ਕੇ ਪੈਦਾ ਕੀਤਾ ਗਿਆ,
in so many incarnations, you developed branches and leaves;
कई जनम साख करि उपाइआ ॥
ਲਖਚਉਰਾਸੀਹਜੋਨਿਭ੍ਰਮਾਇਆ॥੨॥
ਤੇ (ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਵਿਚ ਤੈਨੂੰ ਭਵਾਇਆ ਗਿਆ ॥੨॥
you wandered through 8.4 million incarnations. ||2||
लख चउरासीह जोनि भ्रमाइआ ॥२॥
ਸਾਧਸੰਗਿਭਇਓਜਨਮੁਪਰਾਪਤਿ॥
(ਹੇ ਭਾਈ! ਹੁਣ ਤੈਨੂੰ) ਮਨੁੱਖਾ ਜਨਮ ਮਿਲਿਆ ਹੈ,
Through the Saadh Sangat, the Company of the Holy, you obtained this human life.
साधसंगि भइओ जनमु परापति ॥
ਕਰਿਸੇਵਾਭਜੁਹਰਿਹਰਿਗੁਰਮਤਿ॥
ਸਾਧ ਸੰਗਤਿ ਵਿਚ (ਆ), ਗੁਰੂ ਦੀ ਮਤਿ ਲੈ ਕੇ (ਖ਼ਲਕਤਿ ਦੀ) ਸੇਵਾ ਕਰ ਤੇ ਪਰਮਾਤਮਾ ਦਾ ਭਜਨ ਕਰ।
Do seva - selfless service; follow the Guru's Teachings, and vibrate the Lord's Name, Har, Har.
करि सेवा भजु हरि हरि गुरमति ॥
ਤਿਆਗਿਮਾਨੁਝੂਠੁਅਭਿਮਾਨੁ॥
ਮਾਣ, ਝੂਠ ਤੇ ਅਹੰਕਾਰ ਛੱਡ ਦੇਹ।
Abandon pride, falsehood and arrogance.
तिआगि मानु झूठु अभिमानु ॥
ਜੀਵਤਮਰਹਿਦਰਗਹਪਰਵਾਨੁ॥੩॥
ਤੂੰ (ਪਰਮਾਤਮਾ ਦੀ) ਦਰਗਾਹ ਵਿਚ (ਤਦੋਂ ਹੀ) ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜੀਊਂਦਾ ਹੀ ਆਪਾ-ਭਾਵ ਵਲੋਂ ਮਰੇਂਗਾ ॥੩॥
Remain dead while yet alive, and you shall be welcomed in the Court of the Lord. ||3||
जीवत मरहि दरगह परवानु ॥३॥
ਜੋਕਿਛੁਹੋਆਸੁਤੁਝਤੇਹੋਗੁ॥
(ਹੇ ਪ੍ਰਭੂ! ਤੇਰਾ ਸਿਮਰਨ ਕਰਨ ਦੀ ਜੀਵ ਨੂੰ ਕੀਹ ਸਮਰੱਥਾ ਹੋ ਸਕਦੀ ਹੈ?) ਜੋ ਕੁਝ (ਜਗਤ ਵਿਚ) ਹੁੰਦਾ ਹੈ ਉਹ ਤੇਰੇ (ਹੁਕਮ) ਤੋਂ ਹੀ ਹੁੰਦਾ ਹੈ।
Whatever has been, and whatever shall be, comes from You, Lord.
जो किछु होआ सु तुझ ते होगु ॥
ਅਵਰੁਨਦੂਜਾਕਰਣੈਜੋਗੁ॥
(ਤੈਥੋਂ ਬਿਨਾ) ਹੋਰ ਕੋਈ ਭੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ।
No one else can do anything at all.
अवरु न दूजा करणै जोगु ॥
ਤਾਮਿਲੀਐਜਾਲੈਹਿਮਿਲਾਇ॥
ਹੇ ਪ੍ਰਭੂ! ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ (ਆਪਣੇ ਚਰਨਾਂ ਵਿਚ) ਮਿਲਾ ਲਏਂ,
We are united with You, when You unite us with Yourself.
ता मिलीऐ जा लैहि मिलाइ ॥
ਕਹੁਨਾਨਕਹਰਿਹਰਿਗੁਣਗਾਇ॥੪॥੩॥੭੨॥
ਹੇ ਨਾਨਕ! ਤਦੋਂ ਹੀ ਜੀਵ ਹਰਿ-ਗੁਣ ਗਾ ਸਕਦਾ ਹੈ ॥੪॥੩॥੭੨॥
Says Nanak, sing the Glorious Praises of the Lord, Har, Har. ||4||3||72||
कहु नानक हरि हरि गुण गाइ ॥४॥३॥७२॥
WWW.GURBANI.WORLD