GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 176
Display Settings
Translations
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
गउड़ी गुआरेरी महला ५ ॥
ਕਰਮਭੂਮਿਮਹਿਬੋਅਹੁਨਾਮੁ
(ਹੇ ਭਾਈ!) ਕਰਮ ਬੀਜਣ ਵਾਲੀ ਧਰਤੀ ਵਿਚ (ਮਨੁੱਖਾ ਸਰੀਰ ਵਿਚ) ਪਰਮਾਤਮਾ ਦਾ ਨਾਮ ਬੀਜ,
In the field of karma, plant the seed of the Naam.
करम भूमि महि बोअहु नामु ॥
ਪੂਰਨਹੋਇਤੁਮਾਰਾਕਾਮੁ
ਇਸ ਤਰ੍ਹਾਂ ਤੇਰਾ (ਮਨੁੱਖਾ ਜੀਵਨ ਦਾ) ਮਨੋਰਥ ਸਿਰੇ ਚੜ੍ਹ ਜਾਇਗਾ।
Your works shall be brought to fruition.
पूरन होइ तुमारा कामु ॥
ਫਲਪਾਵਹਿਮਿਟੈਜਮਤ੍ਰਾਸ
(ਹੇ ਭਾਈ!) ਤਾਂ ਇਸ ਦਾ ਇਹ ਫਲ ਹਾਸਲ ਕਰੇਂਗਾ ਕਿ ਤੇਰਾ ਆਤਮਕ ਮੌਤ ਦਾ ਖ਼ਤਰਾ ਮਿਟੇਗਾ,
You shall obtain these fruits, and the fear of death shall be dispelled.
फल पावहि मिटै जम त्रास ॥
ਨਿਤਗਾਵਹਿਹਰਿਹਰਿਗੁਣਜਾਸ॥੧॥
ਜੇ ਤੂੰ ਨਿੱਤ ਪਰਮਾਤਮਾ ਦੇ ਗੁਣ ਗਾਵੇਂ, ਜੇ ਨਿੱਤ ਪਰਮਾਤਮਾ ਦਾ ਜਸ ਗਾਵੇਂ ॥੧॥
Sing continually the Glorious Praises of the Lord, Har, Har. ||1||
नित गावहि हरि हरि गुण जास ॥१॥
ਹਰਿਹਰਿਨਾਮੁਅੰਤਰਿਉਰਧਾਰਿ
(ਹੇ ਭਾਈ!) ਆਪਣੇ ਅੰਦਰ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖ,
Keep the Name of the Lord, Har, Har, enshrined in your heart,
हरि हरि नामु अंतरि उर धारि ॥
ਸੀਘਰਕਾਰਜੁਲੇਹੁਸਵਾਰਿ॥੧॥ਰਹਾਉ
ਤੇ (ਇਸ ਤਰ੍ਹਾਂ) ਆਪਣਾ ਮਨੁੱਖਾ ਜੀਵਨ ਦਾ ਮਨੋਰਥ ਸਵਾਰ ਲੈ ॥੧॥ ਰਹਾਉ ॥
and your affairs shall be quickly resolved. ||1||Pause||
सीघर कारजु लेहु सवारि ॥१॥ रहाउ ॥
ਅਪਨੇਪ੍ਰਭਸਿਉਹੋਹੁਸਾਵਧਾਨੁ
(ਹੇ ਭਾਈ!) ਆਪਣੇ ਪਰਮਾਤਮਾ ਨਾਲ (ਪਰਮਾਤਮਾ ਦੀ ਯਾਦ ਵਿਚ) ਸੁਚੇਤ ਰਹੁ।
Be always attentive to your God;
अपने प्रभ सिउ होहु सावधानु ॥
ਤਾਤੂੰਦਰਗਹਪਾਵਹਿਮਾਨੁ
(ਜਦੋਂ ਤੂੰ ਇਹ ਉੱਦਮ ਕਰੇਂਗਾ) ਤਦੋਂ ਤੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ-ਮਾਣ ਪ੍ਰਾਪਤ ਕਰੇਂਗਾ।
thus you shall be honored in His Court.
ता तूं दरगह पावहि मानु ॥
ਉਕਤਿਸਿਆਣਪਸਗਲੀਤਿਆਗੁ
ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇਹ,
Give up all your clever tricks and devices,
उकति सिआणप सगली तिआगु ॥
ਸੰਤਜਨਾਕੀਚਰਣੀਲਾਗੁ॥੨॥
ਅਤੇ ਗੁਰਮੁਖਾਂ ਦੀ ਸਰਨ ਪਉ ॥੨॥
and hold tight to the Feet of the Saints. ||2||
संत जना की चरणी लागु ॥२॥
ਸਰਬਜੀਅਹਹਿਜਾਕੈਹਾਥਿ
(ਹੇ ਭਾਈ!) ਸਾਰੇ ਜੀਵ ਜੰਤ ਜਿਸ ਪਰਮਾਤਮਾ ਦੇ ਵੱਸ ਵਿਚ (ਹੱਥ ਵਿਚ) ਹਨ,
The One, who holds all creatures in His Hands,
सरब जीअ हहि जा कै हाथि ॥
ਕਦੇਵਿਛੁੜੈਸਭਕੈਸਾਥਿ
ਜੇਹੜਾ ਪ੍ਰਭੂ ਕਦੇ ਭੀ (ਜੀਵਾਂ ਤੋਂ) ਵੱਖ ਨਹੀਂ ਹੁੰਦਾ, (ਸਦਾ) ਸਭ ਜੀਵਾਂ ਦੇ ਨਾਲ ਰਹਿੰਦਾ ਹੈ,
is never separated from them; He is with them all.
कदे न विछुड़ै सभ कै साथि ॥
ਉਪਾਵਛੋਡਿਗਹੁਤਿਸਕੀਓਟ
ਆਪਣੇ ਹੀਲੇ-ਜਤਨ ਛੱਡ ਕੇ ਉਸ ਪਰਮਾਤਮਾ ਦਾ ਆਸਰਾ-ਪਰਨਾ ਫੜ,
Abandon your clever devices, and grasp hold of His Support.
उपाव छोडि गहु तिस की ओट ॥
ਨਿਮਖਮਾਹਿਹੋਵੈਤੇਰੀਛੋਟਿ॥੩॥
ਅੱਖ ਦੇ ਇਕ ਫੋਰ ਵਿਚ (ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਤੇਰੀ ਖ਼ਲਾਸੀ ਹੋ ਜਾਇਗੀ ॥੩॥
In an instant, you shall be saved. ||3||
निमख माहि होवै तेरी छोटि ॥३॥
ਸਦਾਨਿਕਟਿਕਰਿਤਿਸਨੋਜਾਣੁ
ਉਸ ਪਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਸਮਝ।
Know that He is always near at hand.
सदा निकटि करि तिस नो जाणु ॥
ਪ੍ਰਭਕੀਆਗਿਆਸਤਿਕਰਿਮਾਨੁ
ਇਹ ਨਿਸ਼ਚਾ ਕਰ ਕੇ ਮੰਨ ਕਿ ਪਰਮਾਤਮਾ ਦੀ ਰਜ਼ਾ ਅਟੱਲ ਹੈ।
Accept the Order of God as True.
प्रभ की आगिआ सति करि मानु ॥
ਗੁਰਕੈਬਚਨਿਮਿਟਾਵਹੁਆਪੁ
ਗੁਰੂ ਦੇ ਬਚਨ ਵਿਚ (ਜੁੜ ਕੇ ਆਪਣੇ ਅੰਦਰੋਂ) ਆਪਾ-ਭਾਵ ਦੂਰ ਕਰ।
Through the Guru's Teachings, eradicate selfishness and conceit.
गुर कै बचनि मिटावहु आपु ॥
ਹਰਿਹਰਿਨਾਮੁਨਾਨਕਜਪਿਜਾਪੁ॥੪॥੪॥੭੩॥
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਜਪ, ਸਦਾ ਪ੍ਰਭੂ (ਦੇ ਗੁਣਾਂ) ਦਾ ਜਾਪ ਜਪ ॥੪॥੪॥੭੩॥
O Nanak, chant and meditate on the Naam, the Name of the Lord, Har, Har. ||4||4||73||
हरि हरि नामु नानक जपि जापु ॥४॥४॥७३॥
WWW.GURBANI.WORLD
ਪਿਛਲਾ Share ਹੋਮ Save ਅਗਲਾ