GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਰਾਮਦਾਸ ਜੀ
ਅੰਗ 1134
Display Settings
Translations
ਭੈਰਉਮਹਲਾ
Bhairao, Fourth Mahalaa:
भैरउ महला ४ ॥
ਸੁਕ੍ਰਿਤੁਕਰਣੀਸਾਰੁਜਪਮਾਲੀ
(ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ।
To do good deeds is the best rosary.
सुक्रितु करणी सारु जपमाली ॥
ਹਿਰਦੈਫੇਰਿਚਲੈਤੁਧੁਨਾਲੀ॥੧॥
(ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ। ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ ॥੧॥
Chant on the beads within your heart, and it shall go along with you. ||1||
हिरदै फेरि चलै तुधु नाली ॥१॥
ਹਰਿਹਰਿਨਾਮੁਜਪਹੁਬਨਵਾਲੀ
ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ-
Chant the Name of the Lord, Har, Har, the Lord of the forest.
हरि हरि नामु जपहु बनवाली ॥
ਕਰਿਕਿਰਪਾਮੇਲਹੁਸਤਿਸੰਗਤਿਤੂਟਿਗਈਮਾਇਆਜਮਜਾਲੀ॥੧॥ਰਹਾਉ
ਹੇ ਪ੍ਰਭੂ! ਸਾਨੂੰ ਸਤ ਸੰਗਤ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ ॥੧॥ ਰਹਾਉ ॥
Have mercy on me, Lord, and unite me with the Sat Sangat, the True Congregation, so that I may be released from Maya's noose of death. ||1||Pause||
करि किरपा मेलहु सतिसंगति तूटि गई माइआ जम जाली ॥१॥ रहाउ ॥
ਗੁਰਮੁਖਿਸੇਵਾਘਾਲਜਿਨਿਘਾਲੀ
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ,
Whoever, as Gurmukh, serves and works hard,
गुरमुखि सेवा घाल जिनि घाली ॥
ਤਿਸੁਘੜੀਐਸਬਦੁਸਚੀਟਕਸਾਲੀ॥੨॥
(ਜਤ, ਧੀਰਜ, ਉੱਚੀ ਮੱਤ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ ॥੨॥
is molded and shaped in the true mint of the Shabad, the Word of God. ||2||
तिसु घड़ीऐ सबदु सची टकसाली ॥२॥
ਹਰਿਅਗਮਅਗੋਚਰੁਗੁਰਿਅਗਮਦਿਖਾਲੀ
(ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ,
The Guru has revealed to me the Inaccessible and Unfathomable Lord.
हरि अगम अगोचरु गुरि अगम दिखाली ॥
ਵਿਚਿਕਾਇਆਨਗਰਲਧਾਹਰਿਭਾਲੀ॥੩॥
(ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ ॥੩॥
Searching within the body-village, I have found the Lord. ||3||
विचि काइआ नगर लधा हरि भाली ॥३॥
ਹਮਬਾਰਿਕਹਰਿਪਿਤਾਪ੍ਰਤਿਪਾਲੀ
ਹੇ ਨਾਨਕ-ਦਾਸ! ਹੇ ਹਰੀ! ਅਸੀਂ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ।
I am just a child; the Lord is my Father, who nurtures and cherishes me.
हम बारिक हरि पिता प्रतिपाली ॥
ਜਨਨਾਨਕਤਾਰਹੁਨਦਰਿਨਿਹਾਲੀ॥੪॥੩॥
ਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ ॥੪॥੩॥
Please save servant Nanak, Lord; bless him with Your Glance of Grace. ||4||3||
जन नानक तारहु नदरि निहाली ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ