ਭੈਰਉਮਹਲਾ੪॥
Bhairao, Fourth Mahalaa:
भैरउ महला ४ ॥
ਸਭਿਘਟਤੇਰੇਤੂਸਭਨਾਮਾਹਿ॥
ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ।
All hearts are Yours, Lord; You are in all.
सभि घट तेरे तू सभना माहि ॥
ਤੁਝਤੇਬਾਹਰਿਕੋਈਨਾਹਿ॥੧॥
ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ॥੧॥
There is nothing at all except You. ||1||
तुझ ते बाहरि कोई नाहि ॥१॥
ਹਰਿਸੁਖਦਾਤਾਮੇਰੇਮਨਜਾਪੁ॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ।
O my mind, meditate on the Lord, the Giver of peace.
हरि सुखदाता मेरे मन जापु ॥
ਹਉਤੁਧੁਸਾਲਾਹੀਤੂਮੇਰਾਹਰਿਪ੍ਰਭੁਬਾਪੁ॥੧॥ਰਹਾਉ॥
ਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ ॥੧॥ ਰਹਾਉ ॥
I praise You, O Lord God, You are my Father. ||1||Pause||
हउ तुधु सालाही तू मेरा हरि प्रभु बापु ॥१॥ रहाउ ॥
ਜਹਜਹਦੇਖਾਤਹਹਰਿਪ੍ਰਭੁਸੋਇ॥
ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ।
Wherever I look, I see only the Lord God.
जह जह देखा तह हरि प्रभु सोइ ॥
ਸਭਤੇਰੈਵਸਿਦੂਜਾਅਵਰੁਨਕੋਇ॥੨॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ ॥੨॥
All are under Your control; there is no other at all. ||2||
सभ तेरै वसि दूजा अवरु न कोइ ॥२॥
ਜਿਸਕਉਤੁਮਹਰਿਰਾਖਿਆਭਾਵੈ॥
ਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ,
O Lord, when it is Your Will to save someone,
जिस कउ तुम हरि राखिआ भावै ॥
ਤਿਸਕੈਨੇੜੈਕੋਇਨਜਾਵੈ॥੩॥
ਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ ॥੩॥
then nothing can threaten him. ||3||
तिस कै नेड़ै कोइ न जावै ॥३॥
ਤੂਜਲਿਥਲਿਮਹੀਅਲਿਸਭਤੈਭਰਪੂਰਿ॥
ਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ।
You are totally pervading and permeating the waters, the lands, the skies and all places.
तू जलि थलि महीअलि सभ तै भरपूरि ॥
ਜਨਨਾਨਕਹਰਿਜਪਿਹਾਜਰਾਹਜੂਰਿ॥੪॥੪॥
ਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ॥੪॥੪॥
Servant Nanak meditates on the Ever-present Lord. ||4||4||
जन नानक हरि जपि हाजरा हजूरि ॥४॥४॥
WWW.GURBANI.WORLD