ਸਿਰੀਰਾਗੁਮਹਲਾ੫॥
Siree Raag, Fifth Mahalaa:
सिरीरागु महला ५ ॥
ਸਰਣਿਪਏਪ੍ਰਭਆਪਣੇਗੁਰੁਹੋਆਕਿਰਪਾਲੁ॥
ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ, ਉਹ ਆਪਣੇ ਪਰਮਾਤਮਾ ਦੀ ਸਰਨ ਪੈਂਦਾ ਹੈ।
The Guru is Merciful; we seek the Sanctuary of God.
सरणि पए प्रभ आपणे गुरु होआ किरपालु ॥
ਸਤਿਗੁਰਕੈਉਪਦੇਸਿਐਬਿਨਸੇਸਰਬਜੰਜਾਲ॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਮਨੁੱਖ ਦੇ (ਮਾਇਆ-ਮੋਹ ਵਾਲੇ) ਸਾਰੇ ਜੰਜਾਲ ਨਾਸ ਹੋ ਜਾਂਦੇ ਹਨ।
Through the Teachings of the True Guru, all worldly entanglements are eliminated.
सतिगुर कै उपदेसिऐ बिनसे सरब जंजाल ॥
ਅੰਦਰੁਲਗਾਰਾਮਨਾਮਿਅੰਮ੍ਰਿਤਨਦਰਿਨਿਹਾਲੁ॥੧॥
ਉਸ ਦਾ ਹਿਰਦਾ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਉਸ ਦਾ ਹਿਰਦਾ ਖਿੜ ਆਉਂਦਾ ਹੈ ॥੧॥
The Name of the Lord is firmly implanted within my mind; through His Ambrosial Glance of Grace, I am exalted and enraptured. ||1||
अंदरु लगा राम नामि अंम्रित नदरि निहालु ॥१॥
ਮਨਮੇਰੇਸਤਿਗੁਰਸੇਵਾਸਾਰੁ॥
ਹੇ ਮੇਰੇ ਮਨ! ਗੁਰੂ ਦੀ (ਦੱਸੀ ਹੋਈ) ਸੇਵਾ ਧਿਆਨ ਨਾਲ ਕਰ।
O my mind, serve the True Guru.
मन मेरे सतिगुर सेवा सारु ॥
ਕਰੇਦਇਆਪ੍ਰਭੁਆਪਣੀਇਕਨਿਮਖਨਮਨਹੁਵਿਸਾਰੁ॥ਰਹਾਉ॥
ਪਰਮਾਤਮਾ ਨੂੰ ਅੱਖ ਦੇ ਫੋਰ ਜਿਤਨੇ ਸਮੇਂ ਵਾਸਤੇ ਭੀ ਆਪਣੇ ਮਨ ਤੋਂ ਨਾਹ ਭੁਲਾ। ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ, ਪਰਮਾਤਮਾ ਉਸ ਉੱਤੇ ਆਪਣੀ ਮਿਹਰ ਕਰਦਾ ਹੈ ॥੨॥
God Himself grants His Grace; do not forget Him, even for an instant. ||Pause||
करे दइआ प्रभु आपणी इक निमख न मनहु विसारु ॥ रहाउ ॥
ਗੁਣਗੋਵਿੰਦਨਿਤਗਾਵੀਅਹਿਅਵਗਣਕਟਣਹਾਰ॥
(ਹੇ ਭਾਈ!) ਸਦਾ ਪਰਮਾਤਮਾ ਦੇ ਗੁਣ ਗਾਵਣੇ ਚਾਹੀਦੇ ਹਨ, ਪਰਮਾਤਮਾ ਦੇ ਗੁਣ ਸਾਰੇ ਔਗੁਣਾਂ ਨੂੰ ਕੱਟਣ ਦੀ ਸਮਰੱਥਾ ਰੱਖਦੇ ਹਨ।
Continually sing the Glorious Praises of the Lord of the Universe, the Destroyer of demerits.
गुण गोविंद नित गावीअहि अवगण कटणहार ॥
ਬਿਨੁਹਰਿਨਾਮਨਸੁਖੁਹੋਇਕਰਿਡਿਠੇਬਿਸਥਾਰ॥
ਅਸਾਂ ਮਾਇਆ ਦੇ ਅਨੇਕਾਂ ਖਿਲਾਰੇ ਕਰ ਕੇ ਵੇਖ ਲਿਆ ਹੈ (ਭਾਵ, ਇਹ ਯਕੀਨ ਜਾਣੋ ਕਿ ਮਾਇਆ ਦੇ ਅਨੇਕਾਂ ਖਿਲਾਰੇ ਖਿਲਾਰਿਆਂ) ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲਦਾ।
Without the Name of the Lord, there is no peace. Having tried all sorts of ostentatious displays, I have come to see this.
बिनु हरि नाम न सुखु होइ करि डिठे बिसथार ॥
ਸਹਜੇਸਿਫਤੀਰਤਿਆਭਵਜਲੁਉਤਰੇਪਾਰਿ॥੨॥
ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਪਿਆਰ ਪਾਇਆਂ ਜੀਵ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ॥੨॥੨॥
Intuitively imbued with His Praises, one is saved, crossing over the terrifying world-ocean. ||2||
सहजे सिफती रतिआ भवजलु उतरे पारि ॥२॥
ਤੀਰਥਵਰਤਲਖਸੰਜਮਾਪਾਈਐਸਾਧੂਧੂਰਿ॥
(ਹੇ ਭਾਈ!) ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਚਾਹੀਦੀ ਹੈ। ਇਹੀ ਹੈ ਤੀਰਥਾਂ ਦੇ ਇਸ਼ਨਾਨ, ਇਹੀ ਹੈ ਵਰਤ ਰੱਖਣੇ, ਇਹੀ ਹੈ ਇੰਦ੍ਰੀਆਂ ਨੂੰ ਵੱਸ ਕਰਨ ਦੇ ਲੱਖਾਂ ਉੱਦਮ।
The merits of pilgrimages, fasts and hundreds of thousands of techniques of austere self-discipline are found in the dust of the feet of the Holy.
तीरथ वरत लख संजमा पाईऐ साधू धूरि ॥
ਲੂਕਿਕਮਾਵੈਕਿਸਤੇਜਾਵੇਖੈਸਦਾਹਦੂਰਿ॥
(ਪਰਮਾਤਮਾ ਇਹਨਾਂ ਬਾਹਰਲੇ ਧਾਰਮਿਕ ਸੰਜਮਾਂ ਨਾਲ ਨਹੀਂ ਪਤੀਜਦਾ, ਉਹ ਤਾਂ) ਜੀਵਾਂ ਦੇ ਅੰਗ-ਸੰਗ ਰਹਿ ਕੇ ਸਦਾ (ਜੀਵਾਂ ਦੇ ਸਭ-ਲੁਕਾਵੇਂ ਕੀਤੇ ਕੰਮ ਭੀ) ਵੇਖਦਾ ਹੈ (ਫਿਰ ਭੀ ਮੂਰਖ ਮਨੁੱਖ) ਕਿਸ ਤੋਂ ਲੁਕ ਕੇ (ਮੰਦੇ ਕਰਮ) ਕਰਦਾ ਹੈ?
From whom are you trying to hide your actions? God sees all;
लूकि कमावै किस ते जा वेखै सदा हदूरि ॥
ਥਾਨਥਨੰਤਰਿਰਵਿਰਹਿਆਪ੍ਰਭੁਮੇਰਾਭਰਪੂਰਿ॥੩॥
ਪਰਮਾਤਮਾ ਤਾਂ ਹਰੇਕ ਥਾਂ ਵਿਚ ਪੂਰੇ ਤੌਰ ਤੇ ਵਿਆਪਕ ਹੈ ॥੩॥੩॥
He is Ever-present. My God is totally pervading all places and interspaces. ||3||
थान थनंतरि रवि रहिआ प्रभु मेरा भरपूरि ॥३॥
ਸਚੁਪਾਤਿਸਾਹੀਅਮਰੁਸਚੁਸਚੇਸਚਾਥਾਨੁ॥
ਪਰਮਾਤਮਾ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ, ਪਰਮਾਤਮਾ ਦਾ ਹੁਕਮ ਅੱਟਲ ਹੈ, ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਥਾਂ ਭੀ ਸਦਾ ਕਾਇਮ ਰਹਿਣ ਵਾਲਾ ਹੈ।
True is His Empire, and True is His Command. True is His Seat of True Authority.
सचु पातिसाही अमरु सचु सचे सचा थानु ॥
ਸਚੀਕੁਦਰਤਿਧਾਰੀਅਨੁਸਚਿਸਿਰਜਿਓਨੁਜਹਾਨੁ॥
ਉਸ ਸਦਾ-ਥਿਰ ਪਰਮਾਤਮਾ ਨੇ ਅਟੱਲ ਕੁਦਰਤਿ ਰਚੀ ਹੋਈ ਹੈ, ਤੇ ਇਹ ਸਾਰਾ ਜਗਤ ਪੈਦਾ ਕੀਤਾ ਹੋਇਆ ਹੈ।
True is the Creative Power which He has created. True is the world which He has fashioned.
सची कुदरति धारीअनु सचि सिरजिओनु जहानु ॥
ਨਾਨਕਜਪੀਐਸਚੁਨਾਮੁਹਉਸਦਾਸਦਾਕੁਰਬਾਨੁ॥੪॥੧੬॥੮੬॥
ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਹੇ ਨਾਨਕ! (ਆਖ-) ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਦਕੇ ਜਾਂਦਾ ਹਾਂ ॥੪॥੧੬॥੮੬॥
O Nanak, chant the True Name; I am forever and ever a sacrifice to Him. ||4||16||86||
नानक जपीऐ सचु नामु हउ सदा सदा कुरबानु ॥४॥१६॥८६॥
WWW.GURBANI.WORLD