ਸਿਰੀਰਾਗੁਮਹਲਾ੫॥
Siree Raag, Fifth Mahalaa:
सिरीरागु महला ५ ॥
ਮੇਰਾਤਨੁਅਰੁਧਨੁਮੇਰਾਰਾਜਰੂਪਮੈਦੇਸੁ॥
(ਮਨੁੱਖ ਮਾਣ ਕਰਦਾ ਹੈ ਤੇ ਆਖਦਾ ਹੈ ਕਿ) ਇਹ ਸਰੀਰ ਮੇਰਾ ਹੈ, ਇਹ ਰਾਜ ਮੇਰਾ ਹੈ, ਇਹ ਦੇਸ ਮੇਰਾ ਹੈ, ਮੈਂ ਰੂਪ ਵਾਲਾ ਹਾਂ,
"My body and my wealth; my ruling power, my beautiful form and country-mine!"
मेरा तनु अरु धनु मेरा राज रूप मै देसु ॥
ਸੁਤਦਾਰਾਬਨਿਤਾਅਨੇਕਬਹੁਤੁਰੰਗਅਰੁਵੇਸ॥
ਮੇਰੇ ਪੁੱਤਰ ਹਨ, ਮੇਰੀਆਂ ਇਸਤ੍ਰੀਆਂ ਹਨ, ਮੈਨੂੰ ਬੜੀਆਂ ਮੌਜਾਂ ਹਨ, ਅਤੇ ਮੇਰੇ ਪਾਸ ਕਈ ਪੁਸ਼ਾਕਾਂ ਹਨ।
You may have children, a wife and many mistresses; you may enjoy all sorts of pleasures and fine clothes.
सुत दारा बनिता अनेक बहुतु रंग अरु वेस ॥
ਹਰਿਨਾਮੁਰਿਦੈਨਵਸਈਕਾਰਜਿਕਿਤੈਨਲੇਖਿ॥੧॥
ਪਰ ਜੇ ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਤਾਂ (ਇਹ ਸਭ ਪਦਾਰਥ ਜਿਨ੍ਹਾਂ ਦਾ ਮਨੁੱਖ ਮਾਣ ਕਰਦਾ ਹੈ) ਕਿਸੇ ਭੀ ਕੰਮ ਨਾਹ ਸਮਝ ॥੧॥
And yet, if the Name of the Lord does not abide within the heart, none of it has any use or value. ||1||
हरि नामु रिदै न वसई कारजि कितै न लेखि ॥१॥
ਮੇਰੇਮਨਹਰਿਹਰਿਨਾਮੁਧਿਆਇ॥
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
O my mind, meditate on the Name of the Lord, Har, Har.
मेरे मन हरि हरि नामु धिआइ ॥
ਕਰਿਸੰਗਤਿਨਿਤਸਾਧਕੀਗੁਰਚਰਣੀਚਿਤੁਲਾਇ॥੧॥ਰਹਾਉ॥
ਸਦਾ ਗੁਰੂ ਦੀ ਸੰਗਤਿ ਕਰ, ਤੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ॥੧॥ ਰਹਾਉ ॥
Always keep the Company of the Holy, and focus your consciousness on the Feet of the Guru. ||1||Pause||
करि संगति नित साध की गुर चरणी चितु लाइ ॥१॥ रहाउ ॥
ਨਾਮੁਨਿਧਾਨੁਧਿਆਈਐਮਸਤਕਿਹੋਵੈਭਾਗੁ॥
ਪਰਮਾਤਮਾ ਦਾ ਨਾਮ (ਜੋ ਸਭ ਪਦਾਰਥਾਂ ਦਾ) ਖ਼ਜਾਨਾ (ਹੈ) ਸਿਮਰਨਾ ਚਾਹੀਦਾ ਹੈ (ਪਰ ਉਹੀ ਮਨੁੱਖ ਸਿਮਰ ਸਕਦਾ ਹੈ ਜਿਸ ਦੇ) ਮੱਥੇ ਉੇਤੇ ਚੰਗੀ ਕਿਸਮਤਿ ਉੱਘੜ ਪਏ।
Those who have such blessed destiny written on their foreheads meditate on the Treasure of the Naam.
नामु निधानु धिआईऐ मसतकि होवै भागु ॥
ਕਾਰਜਸਭਿਸਵਾਰੀਅਹਿਗੁਰਕੀਚਰਣੀਲਾਗੁ॥
(ਹੇ ਭਾਈ!) ਸਤਿਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ, ਤੇਰੇ ਸਾਰੇ ਕੰਮ (ਭੀ) ਸੰਵਰ ਜਾਣਗੇ।
All their affairs are brought to fruition, holding onto the Guru's Feet.
कारज सभि सवारीअहि गुर की चरणी लागु ॥
ਹਉਮੈਰੋਗੁਭ੍ਰਮੁਕਟੀਐਨਾਆਵੈਨਾਜਾਗੁ॥੨॥
(ਜੇਹੜਾ ਮਨੁੱਖ ਗੁਰ-ਸਰਨ ਰਹਿ ਕੇ ਨਾਮ ਸਿਮਰਦਾ ਹੈ ਉਸ ਦਾ) ਹਉਮੈ ਦਾ ਰੋਗ ਕੱਟਿਆ ਜਾਂਦਾ ਹੈ, ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਨਾਹ (ਮੁੜ ਮੁੜ) ਜੰਮਦਾ ਹੈ ਨਾਹ ਮਰਦਾ ॥੨॥
The diseases of ego and doubt are cast out; they shall not come and go in reincarnation. ||2||
हउमै रोगु भ्रमु कटीऐ ना आवै ना जागु ॥२॥
ਕਰਿਸੰਗਤਿਤੂਸਾਧਕੀਅਠਸਠਿਤੀਰਥਨਾਉ॥
(ਹੇ ਭਾਈ!) ਗੁਰੂ ਦੀ ਸੰਗਤਿ ਕਰ-ਇਹੀ ਅਠਾਹਠ ਤੀਰਥਾਂ ਦਾ ਇਸ਼ਨਾਨ ਹੈ।
Let the Saadh Sangat, the Company of the Holy, be your cleansing baths at the sixty-eight sacred shrines of pilgrimage.
करि संगति तू साध की अठसठि तीरथ नाउ ॥
ਜੀਉਪ੍ਰਾਣਮਨੁਤਨੁਹਰੇਸਾਚਾਏਹੁਸੁਆਉ॥
(ਗੁਰੂ ਦੀ ਸਰਨ ਵਿਚ ਰਿਹਾਂ) ਜਿੰਦ ਪ੍ਰਾਣ ਮਨ ਸਰੀਰ ਸਭ ਆਤਮਕ ਜੀਵਨ ਵਾਲੇ ਹੋ ਜਾਂਦੇ ਹਨ, ਤੇ ਮਨੁੱਖਾ ਜਨਮ ਦਾ ਅਸਲ ਮਨੋਰਥ ਭੀ ਇਹੀ ਹੈ।
Your soul, breath of life, mind and body shall blossom forth in lush profusion; this is the true purpose of life.
जीउ प्राण मनु तनु हरे साचा एहु सुआउ ॥
ਐਥੈਮਿਲਹਿਵਡਾਈਆਦਰਗਹਪਾਵਹਿਥਾਉ॥੩॥
ਇਸ ਜਗਤ ਵਿਚ (ਸਭ ਕਿਸਮ ਦੇ) ਆਦਰ-ਮਾਣ ਮਿਲਣਗੇ, ਪਰਮਾਤਮਾ ਦੀ ਦਰਗਹ ਵਿਚ ਭੀ ਆਦਰ ਪਾਏਂਗਾ ॥੩॥
In this world you shall be blessed with greatness, and in the Court of the Lord you shall find your place of rest. ||3||
ऐथै मिलहि वडाईआ दरगह पावहि थाउ ॥३॥
ਕਰੇਕਰਾਏਆਪਿਪ੍ਰਭੁਸਭੁਕਿਛੁਤਿਸਹੀਹਾਥਿ॥
(ਪਰ ਜੀਵਾਂ ਦੇ ਕੁਝ ਵੱਸ ਨਹੀਂ) ਪ੍ਰਭੂ ਆਪ ਹੀ ਸਭ ਕੁਝ ਕਰਦਾ ਹੈ, ਆਪ ਹੀ ਜੀਵਾਂ ਪਾਸੋਂ ਕਰਾਂਦਾ ਹੈ, ਹਰੇਕ ਖੇਡ ਉਸ ਪ੍ਰਭੂ ਦੇ ਆਪਣੇ ਹੀ ਹੱਥ ਵਿਚ ਹੈ।
God Himself acts, and causes others to act; everything is in His Hands.
करे कराए आपि प्रभु सभु किछु तिस ही हाथि ॥
ਮਾਰਿਆਪੇਜੀਵਾਲਦਾਅੰਤਰਿਬਾਹਰਿਸਾਥਿ॥
ਪ੍ਰਭੂ ਆਪ ਹੀ ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ, ਜੀਵਾਂ ਦੇ ਅੰਦਰ ਬਾਹਰ ਹਰ ਥਾਂ ਉਹਨਾਂ ਦੇ ਨਾਲ ਰਹਿੰਦਾ ਹੈ।
He Himself bestows life and death; He is with us, within and beyond.
मारि आपे जीवालदा अंतरि बाहरि साथि ॥
ਨਾਨਕਪ੍ਰਭਸਰਣਾਗਤੀਸਰਬਘਟਾਕੇਨਾਥ॥੪॥੧੫॥੮੫॥
ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਹੇ ਸਭ ਜੀਵਾਂ ਦੇ ਖਸਮ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਆਪਣੇ ਨਾਮ ਦੀ ਦਾਤ ਦੇਹ) ॥੪॥੧੫॥੮੫॥{47-48}
Nanak seeks the Sanctuary of God, the Master of all hearts. ||4||15||85||
नानक प्रभ सरणागती सरब घटा के नाथ ॥४॥१५॥८५॥
WWW.GURBANI.WORLD