GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਅਰਜਨ ਦੇਵ ਜੀ
ਅੰਗ 48
Display Settings
Translations
ਸਿਰੀਰਾਗੁਮਹਲਾ
Siree Raag, Fifth Mahalaa:
सिरीरागु महला ५ ॥
ਉਦਮੁਕਰਿਹਰਿਜਾਪਣਾਵਡਭਾਗੀਧਨੁਖਾਟਿ
(ਹੇ ਮਨ!) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ।
Make the effort, and chant the Lord's Name. O very fortunate ones, earn this wealth.
उदमु करि हरि जापणा वडभागी धनु खाटि ॥
ਸੰਤਸੰਗਿਹਰਿਸਿਮਰਣਾਮਲੁਜਨਮਜਨਮਕੀਕਾਟਿ॥੧॥
ਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ ॥੧॥
In the Society of the Saints, meditate in remembrance on the Lord, and wash off the filth of countless incarnations. ||1||
संतसंगि हरि सिमरणा मलु जनम जनम की काटि ॥१॥
ਮਨਮੇਰੇਰਾਮਨਾਮੁਜਪਿਜਾਪੁ
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ।
O my mind, chant and meditate on the Name of the Lord.
मन मेरे राम नामु जपि जापु ॥
ਮਨਇਛੇਫਲਭੁੰਚਿਤੂਸਭੁਚੂਕੈਸੋਗੁਸੰਤਾਪੁਰਹਾਉ
(ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ।ਰਹਾਉ।
Enjoy the fruits of your mind's desires; all suffering and sorrow shall depart. ||Pause||
मन इछे फल भुंचि तू सभु चूकै सोगु संतापु ॥ रहाउ ॥
ਜਿਸੁਕਾਰਣਿਤਨੁਧਾਰਿਆਸੋਪ੍ਰਭੁਡਿਠਾਨਾਲਿ
(ਹੇ ਭਾਈ!) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ।
For His sake, you assumed this body; see God always with you.
जिसु कारणि तनु धारिआ सो प्रभु डिठा नालि ॥
ਜਲਿਥਲਿਮਹੀਅਲਿਪੂਰਿਆਪ੍ਰਭੁਆਪਣੀਨਦਰਿਨਿਹਾਲਿ॥੨॥
(ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ॥੨॥
God is pervading the water, the land and the sky; He sees all with His Glance of Grace. ||2||
जलि थलि महीअलि पूरिआ प्रभु आपणी नदरि निहालि ॥२॥
ਮਨੁਤਨੁਨਿਰਮਲੁਹੋਇਆਲਾਗੀਸਾਚੁਪਰੀਤਿ
ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ)।
The mind and body become spotlessly pure, enshrining love for the True Lord.
मनु तनु निरमलु होइआ लागी साचु परीति ॥
ਚਰਣਭਜੇਪਾਰਬ੍ਰਹਮਕੇਸਭਿਜਪਤਪਤਿਨਹੀਕੀਤਿ॥੩॥
ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ ॥੩॥
One who dwells upon the Feet of the Supreme Lord God has truly performed all meditations and austerities. ||3||
चरण भजे पारब्रहम के सभि जप तप तिन ही कीति ॥३॥
ਰਤਨਜਵੇਹਰਮਾਣਿਕਾਅੰਮ੍ਰਿਤੁਹਰਿਕਾਨਾਉ
ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ,
The Ambrosial Name of the Lord is a Gem, a Jewel, a Pearl.
रतन जवेहर माणिका अंम्रितु हरि का नाउ ॥
ਸੂਖਸਹਜਆਨੰਦਰਸਜਨਨਾਨਕਹਰਿਗੁਣਗਾਉ॥੪॥੧੭॥੮੭॥
(ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ। ਹੇ ਦਾਸ ਨਾਨਕ! ਸਦਾ ਪ੍ਰਭੂ ਦੇ ਗੁਣ ਗਾ ॥੪॥੧੭॥੮੭॥
The essence of intuitive peace and bliss is obtained, O servant Nanak, by singing the Glories of God. ||4||17||87||
सूख सहज आनंद रस जन नानक हरि गुण गाउ ॥४॥१७॥८७॥
WWW.GURBANI.WORLD
ਪਿਛਲਾ Share ਹੋਮ Save ਅਗਲਾ