GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਨਟ ਨਾਰਾਇਨ - ਗੁਰੂ ਅਰਜਨ ਦੇਵ ਜੀ
ਅੰਗ 979
Display Settings
Translations
ਨਟਮਹਲਾ
Nat, Fifth Mahalaa:
नट महला ५ ॥
ਅਪਨਾਜਨੁਆਪਹਿਆਪਿਉਧਾਰਿਓ
ਪਰਮਾਤਮਾ ਨੇ ਸਦਾ ਆਪ ਹੀ ਆਪਣੇ ਸੇਵਕ ਨੂੰ ਵਿਕਾਰਾਂ ਤੋਂ ਬਚਾਇਆ ਹੈ।
He Himself saves His humble servant.
अपना जनु आपहि आपि उधारिओ ॥
ਆਠਪਹਰਜਨਕੈਸੰਗਿਬਸਿਓਮਨਤੇਨਾਹਿਬਿਸਾਰਿਓ॥੧॥ਰਹਾਉ
ਪ੍ਰਭੂ ਆਪਣੇ ਸੇਵਕ ਦੇ ਨਾਲ ਅੱਠੇ ਪਹਿਰ ਵੱਸਦਾ ਹੈ, (ਪ੍ਰਭੂ ਨੇ ਆਪਣੇ ਸੇਵਕ ਨੂੰ ਆਪਣੇ) ਮਨ ਤੋਂ ਕਦੇ ਭੀ ਨਹੀਂ ਭੁਲਾਇਆ ॥੧॥ ਰਹਾਉ ॥
Twenty-four hours a day, He dwells with His humble servant; He never forgets him from His Mind. ||1||Pause||
आठ पहर जन कै संगि बसिओ मन ते नाहि बिसारिओ ॥१॥ रहाउ ॥
ਬਰਨੁਚਿਹਨੁਨਾਹੀਕਿਛੁਪੇਖਿਓਦਾਸਕਾਕੁਲੁਬਿਚਾਰਿਓ
(ਪ੍ਰਭੂ ਨੇ ਆਪਣੇ ਸੇਵਕ ਦਾ ਬਾਹਰਲਾ) ਰੰਗ ਰੂਪ ਕੁਝ ਭੀ ਕਦੇ ਨਹੀਂ ਵੇਖਿਆ, ਸੇਵਕ ਦੇ (ਉੱਚੇ ਨੀਵੇਂ) ਕੁਲ ਨੂੰ ਭੀ ਨਹੀਂ ਵਿਚਾਰਿਆ।
The Lord does not look at his color or form; He does not consider the ancestry of His slave.
बरनु चिहनु नाही किछु पेखिओ दास का कुलु न बिचारिओ ॥
ਕਰਿਕਿਰਪਾਨਾਮੁਹਰਿਦੀਓਸਹਜਿਸੁਭਾਇਸਵਾਰਿਓ॥੧॥
(ਸੇਵਕ ਨੂੰ ਸਦਾ ਹੀ) ਹਰੀ ਨੇ ਮਿਹਰ ਕਰ ਕੇ ਆਪਣਾ ਨਾਮ ਬਖ਼ਸ਼ਿਆ ਹੈ, (ਨਾਮ ਦੀ ਬਰਕਤਿ ਨਾਲ ਉਸ ਨੂੰ) ਆਤਮਕ ਅਡੋਲਤਾ ਅਤੇ ਪ੍ਰੇਮ ਵਿਚ ਟਿਕਾ ਕੇ ਉਸ ਦਾ ਜੀਵਨ ਸੋਹਣਾ ਬਣਾ ਦਿੱਤਾ ਹੈ ॥੧॥
Granting His Grace, the Lord blesses him with His Name, and embellishes him with intuitive ease. ||1||
करि किरपा नामु हरि दीओ सहजि सुभाइ सवारिओ ॥१॥
ਮਹਾਬਿਖਮੁਅਗਨਿਕਾਸਾਗਰੁਤਿਸਤੇਪਾਰਿਉਤਾਰਿਓ
ਹੇ ਨਾਨਕ! (ਆਖ ਕਿ ਇਹ ਜਗਤ ਤ੍ਰਿਸ਼ਨਾ ਦੀ) ਅੱਗ ਦਾ ਸਮੁੰਦਰ ਹੈ (ਇਸ ਵਿਚੋਂ ਪਾਰ ਲੰਘਣਾ) ਬਹੁਤ ਔਖਾ ਹੈ, (ਪਰਮਾਤਮਾ ਨੇ ਸਦਾ ਆਪਣੇ ਸੇਵਕ ਨੂੰ) ਇਸ ਵਿਚੋਂ (ਆਪ) ਪਾਰ ਲੰਘਾਇਆ ਹੈ।
The ocean of fire is treacherous and difficult, but he is carried across.
महा बिखमु अगनि का सागरु तिस ते पारि उतारिओ ॥
ਪੇਖਿਪੇਖਿਨਾਨਕਬਿਗਸਾਨੋਪੁਨਹਪੁਨਹਬਲਿਹਾਰਿਓ॥੨॥੩॥੪॥
ਸੇਵਕ ਆਪਣੇ ਪਰਮਾਤਮਾ ਦਾ ਦਰਸ਼ਨ ਕਰ ਕਰ ਕੇ ਖ਼ੁਸ਼ ਹੁੰਦਾ ਹੈ ਤੇ ਉਸ ਤੋਂ ਮੁੜ ਮੁੜ ਸਦਕੇ ਜਾਂਦਾ ਹੈ ॥੨॥੩॥੪॥
Seeing, seeing Him, Nanak blossoms forth, over and over again, a sacrifice to Him. ||2||3||4||
पेखि पेखि नानक बिगसानो पुनह पुनह बलिहारिओ ॥२॥३॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ