ਨਟਮਹਲਾ੫॥
Nat, Fifth Mahalaa:
नट महला ५ ॥
ਹਰਿਹਰਿਮਨਮਹਿਨਾਮੁਕਹਿਓ॥
(ਜਿਸ ਭੀ ਮਨੁੱਖ ਨੇ) ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਸਿਮਰਿਆ ਹੈ,
One who chants the Name of the Lord, Har, Har, within his mind
हरि हरि मन महि नामु कहिओ ॥
ਕੋਟਿਅਪ੍ਰਾਧਮਿਟਹਿਖਿਨਭੀਤਰਿਤਾਕਾਦੁਖੁਨਰਹਿਓ॥੧॥ਰਹਾਉ॥
ਇਕ ਖਿਨ ਵਿਚ ਹੀ ਉਸ ਦੇ ਕ੍ਰੋੜਾਂ ਪਾਪ ਮਿਟ ਜਾਂਦੇ ਹਨ, ਉਸ ਦਾ ਕੋਈ ਭੀ ਦੁੱਖ ਰਹਿ ਨਹੀਂ ਜਾਂਦਾ ॥੧॥ ਰਹਾਉ ॥
- millions of sins are erased in an instant, and pain is relieved. ||1||Pause||
कोटि अप्राध मिटहि खिन भीतरि ता का दुखु न रहिओ ॥१॥ रहाउ ॥
ਖੋਜਤਖੋਜਤਭਇਓਬੈਰਾਗੀਸਾਧੂਸੰਗਿਲਹਿਓ॥
ਜਿਹੜਾ ਮਨੁੱਖ ਪ੍ਰਭੂ ਦੀ ਭਾਲ ਕਰਦਿਆਂ ਕਰਦਿਆਂ (ਉਸੇ ਦਾ ਹੀ) ਮਤਵਾਲਾ ਬਣ ਗਿਆ, ਉਸ ਨੇ ਪ੍ਰਭੂ ਨੂੰ ਗੁਰੂ ਦੀ ਸੰਗਤ ਵਿਚ ਲੱਭ ਲਿਆ।
Seeking and searching, I have become detached; I have found the Saadh Sangat, the Company of the Holy.
खोजत खोजत भइओ बैरागी साधू संगि लहिओ ॥
ਸਗਲਤਿਆਗਿਏਕਲਿਵਲਾਗੀਹਰਿਹਰਿਚਰਨਗਹਿਓ॥੧॥
(ਹੋਰ) ਸਾਰੇ (ਖ਼ਿਆਲ) ਛੱਡ ਕੇ ਉਸ ਮਨੁੱਖ ਦੀ ਲਗਨ ਇਕ ਪਰਮਾਤਮਾ ਵਿਚ ਲੱਗ ਗਈ, ਜਿਸ ਨੇ ਪਰਮਾਤਮਾ ਦੇ ਚਰਨ (ਆਪਣੇ ਮਨ ਵਿਚ ਘੁੱਟ ਕੇ) ਫੜ ਲਏ ॥੧॥
Renouncing everything, I am lovingly focused on the One Lord. I grab hold of the feet of the Lord, Har, Har. ||1||
सगल तिआगि एक लिव लागी हरि हरि चरन गहिओ ॥१॥
ਕਹਤਮੁਕਤਸੁਨਤੇਨਿਸਤਾਰੇਜੋਜੋਸਰਨਿਪਇਓ॥
ਪਰਮਾਤਮਾ ਦਾ ਨਾਮ ਉਚਾਰਨ ਵਾਲੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ, ਨਾਮ ਸੁਣਨ ਵਾਲਿਆਂ ਨੂੰ ਪ੍ਰਭੂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ।
Whoever chants His Name is liberated; whoever listens to it is saved, as is anyone who seeks His Sanctuary.
कहत मुकत सुनते निसतारे जो जो सरनि पइओ ॥
ਸਿਮਰਿਸਿਮਰਿਸੁਆਮੀਪ੍ਰਭੁਅਪੁਨਾਕਹੁਨਾਨਕਅਨਦੁਭਇਓ॥੨॥੪॥੫॥
ਨਾਨਕ ਆਖਦਾ ਹੈ- ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦੀ ਸਰਨ ਪੈਂਦਾ ਹੈ (ਪ੍ਰਭੂ ਉਸ ਨੂੰ ਪਾਰ ਲੰਘਾ ਦੇਂਦਾ ਹੈ)। ਆਪਣੇ ਮਾਲਕ-ਪ੍ਰਭੂ ਨੂੰ ਮੁੜ ਮੁੜ ਸਿਮਰ ਕੇ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੨॥੪॥੫॥
Meditating, meditating in remembrance on God the Lord and Master, says Nanak, I am in ecstasy! ||2||4||5||
सिमरि सिमरि सुआमी प्रभु अपुना कहु नानक अनदु भइओ ॥२॥४॥५॥
WWW.GURBANI.WORLD