ਰਾਮਕਲੀਮਹਲਾ੫ਅਸਟਪਦੀਆ॥
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Raamkalee, Fifth Mahalaa, Ashtapadees:
रामकली महला ५ असटपदीआ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਕਿਨਹੀਕੀਆਪਰਵਿਰਤਿਪਸਾਰਾ॥
ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ,
Some make a big show of their worldly influence.
किनही कीआ परविरति पसारा ॥
ਕਿਨਹੀਕੀਆਪੂਜਾਬਿਸਥਾਰਾ॥
ਕਿਸੇ ਨੇ (ਦੇਵਤਿਆਂ ਆਦਿਕ ਦੀ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ।
Some make a big show of devotional worship.
किनही कीआ पूजा बिसथारा ॥
ਕਿਨਹੀਨਿਵਲਭੁਇਅੰਗਮਸਾਧੇ॥
ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ।
Some practice inner cleansing techniques, and control the breath through Kundalini Yoga.
किनही निवल भुइअंगम साधे ॥
ਮੋਹਿਦੀਨਹਰਿਹਰਿਆਰਾਧੇ॥੧॥
ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ॥੧॥
I am meek; I worship and adore the Lord, Har, Har. ||1||
मोहि दीन हरि हरि आराधे ॥१॥
ਤੇਰਾਭਰੋਸਾਪਿਆਰੇ॥
ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ।
I place my faith in You alone, O Beloved Lord.
तेरा भरोसा पिआरे ॥
ਆਨਨਜਾਨਾਵੇਸਾ॥੧॥ਰਹਾਉ॥
ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ ॥੧॥ ਰਹਾਉ ॥
I do not know any other way. ||1||Pause||
आन न जाना वेसा ॥१॥ रहाउ ॥
ਕਿਨਹੀਗ੍ਰਿਹੁਤਜਿਵਣਖੰਡਿਪਾਇਆ॥
ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ,
Some abandon their homes, and live in the forests.
किनही ग्रिहु तजि वण खंडि पाइआ ॥
ਕਿਨਹੀਮੋਨਿਅਉਧੂਤੁਸਦਾਇਆ॥
ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ।
Some put themselves on silence, and call themselves hermits.
किनही मोनि अउधूतु सदाइआ ॥
ਕੋਈਕਹਤਉਅਨੰਨਿਭਗਉਤੀ॥
ਕੋਈ ਇਹ ਆਖਦਾ ਹੈ ਕਿ ਮੈਂ ਅਨੰਨ ਭਗਉਤੀ ਹਾਂ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ)।
Some claim that they are devotees of the One Lord alone.
कोई कहतउ अनंनि भगउती ॥
ਮੋਹਿਦੀਨਹਰਿਹਰਿਓਟਲੀਤੀ॥੨॥
ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ ॥੨॥
I am meek; I seek the shelter and support of the Lord, Har, Har. ||2||
मोहि दीन हरि हरि ओट लीती ॥२॥
ਕਿਨਹੀਕਹਿਆਹਉਤੀਰਥਵਾਸੀ॥
ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ।
Some say that they live at sacred shrines of pilgrimage.
किनही कहिआ हउ तीरथ वासी ॥
ਕੋਈਅੰਨੁਤਜਿਭਇਆਉਦਾਸੀ॥
ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ।
Some refuse food and become Udaasis, shaven-headed renunciates.
कोई अंनु तजि भइआ उदासी ॥
ਕਿਨਹੀਭਵਨੁਸਭਧਰਤੀਕਰਿਆ॥
ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।
Some have wandered all across the earth.
किनही भवनु सभ धरती करिआ ॥
ਮੋਹਿਦੀਨਹਰਿਹਰਿਦਰਿਪਰਿਆ॥੩॥
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ ॥੩॥
I am meek; I have fallen at the door of the Lord, Har, Har. ||3||
मोहि दीन हरि हरि दरि परिआ ॥३॥
ਕਿਨਹੀਕਹਿਆਮੈਕੁਲਹਿਵਡਿਆਈ॥
ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ,
Some say that they belong to great and noble families.
किनही कहिआ मै कुलहि वडिआई ॥
ਕਿਨਹੀਕਹਿਆਬਾਹਬਹੁਭਾਈ॥
ਕਿਸੇ ਨੇ ਆਖਿਆ ਹੈ ਕਿ ਮੇਰੇ ਬੜੇ ਭਰਾ ਹਨ, ਮੇਰੇ ਬੜੇ ਸਾਥੀ ਹਨ।
Some say that they have the arms of their many brothers to protect them.
किनही कहिआ बाह बहु भाई ॥
ਕੋਈਕਹੈਮੈਧਨਹਿਪਸਾਰਾ॥
ਕੋਈ ਆਖਦਾ ਹੈ ਮੈਂ ਬਹੁਤ ਧਨ ਕਮਾਇਆ ਹੋਇਆ ਹੈ।
Some say that they have great expanses of wealth.
कोई कहै मै धनहि पसारा ॥
ਮੋਹਿਦੀਨਹਰਿਹਰਿਆਧਾਰਾ॥੪॥
ਪਰ ਮੈਨੂੰ ਗ਼ਰੀਬ ਨੂੰ ਸਿਰਫ਼ ਪਰਮਾਤਮਾ ਦਾ ਆਸਰਾ ਹੈ ॥੪॥
I am meek; I have the support of the Lord, Har, Har. ||4||
मोहि दीन हरि हरि आधारा ॥४॥
ਕਿਨਹੀਘੂਘਰਨਿਰਤਿਕਰਾਈ॥
ਕਿਸੇ ਨੇ ਘੁੰਘਰੂ ਬੰਨ੍ਹ ਕੇ (ਦੇਵਤਿਆਂ ਅੱਗੇ) ਨਾਚ ਸ਼ੁਰੂ ਕੀਤੇ ਹੋਏ ਹਨ,
Some dance, wearing ankle bells.
किनही घूघर निरति कराई ॥
ਕਿਨਹੂਵਰਤਨੇਮਮਾਲਾਪਾਈ॥
ਕਿਸੇ ਨੇ (ਗਲ ਵਿਚ) ਮਾਲਾ ਪਾਈ ਹੋਈ ਹੈ ਅਤੇ ਵਰਤ ਰੱਖਣ ਦੇ ਨੇਮ ਧਾਰੇ ਹੋਏ ਹਨ।
Some fast and take vows, and wear malas.
किनहू वरत नेम माला पाई ॥
ਕਿਨਹੀਤਿਲਕੁਗੋਪੀਚੰਦਨਲਾਇਆ॥
ਕਿਸੇ ਮਨੁੱਖ ਨੇ (ਮੱਥੇ ਉਤੇ) ਗੋਪੀ ਚੰਦਨ ਦਾ ਟਿੱਕਾ ਲਾਇਆ ਹੋਇਆ ਹੈ।
Some apply ceremonial tilak marks to their foreheads.
किनही तिलकु गोपी चंदन लाइआ ॥
ਮੋਹਿਦੀਨਹਰਿਹਰਿਹਰਿਧਿਆਇਆ॥੫॥
ਪਰ ਮੈਂ ਗ਼ਰੀਬ ਤਾਂ ਸਿਰਫ਼ ਪਰਮਾਤਮਾ ਦਾ ਨਾਮ ਹੀ ਸਿਮਰਦਾ ਹਾਂ ॥੫॥
I am meek; I meditate on the Lord, Har, Har, Har. ||5||
मोहि दीन हरि हरि हरि धिआइआ ॥५॥
ਕਿਨਹੀਸਿਧਬਹੁਚੇਟਕਲਾਏ॥
ਕਿਸੇ ਮਨੁੱਖ ਨੇ ਸਿੱਧਾਂ ਵਾਲੇ ਨਾਟਕ-ਚੇਟਕ ਵਿਖਾਲਣੇ ਸ਼ੁਰੂ ਕੀਤੇ ਹੋਏ ਹਨ,
Some work spells using the miraculous spiritual powers of the Siddhas.
किनही सिध बहु चेटक लाए ॥
ਕਿਨਹੀਭੇਖਬਹੁਥਾਟਬਨਾਏ॥
ਕਿਸੇ ਮਨੁੱਖ ਨੇ ਸਾਧੂਆਂ ਵਾਲੇ ਕਈ ਭੇਖ ਬਣਾਏ ਹੋਏ ਹਨ,
Some wear various religious robes and establish their authority.
किनही भेख बहु थाट बनाए ॥
ਕਿਨਹੀਤੰਤਮੰਤਬਹੁਖੇਵਾ॥
ਕਿਸੇ ਮਨੁੱਖ ਨੇ ਅਨੇਕਾਂ ਤੰਤ੍ਰਾਂ ਮੰਤ੍ਰਾਂ ਦੀ ਦੁਕਾਨ ਚਲਾਈ ਹੋਈ ਹੈ,
Some perform Tantric spells, and chant various mantras.
किनही तंत मंत बहु खेवा ॥
ਮੋਹਿਦੀਨਹਰਿਹਰਿਹਰਿਸੇਵਾ॥੬॥
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਭਗਤੀ ਹੀ ਕਰਦਾ ਹਾਂ ॥੬॥
I am meek; I serve the Lord, Har, Har, Har. ||6||
मोहि दीन हरि हरि हरि सेवा ॥६॥
ਕੋਈਚਤੁਰੁਕਹਾਵੈਪੰਡਿਤ॥
ਕੋਈ ਮਨੁੱਖ (ਆਪਣੇ ਆਪ ਨੂੰ) ਸਿਆਣਾ ਪੰਡਿਤ ਅਖਵਾਂਦਾ ਹੈ,
One calls himself a wise Pandit, a religious scholar.
कोई चतुरु कहावै पंडित ॥
ਕੋਖਟੁਕਰਮਸਹਿਤਸਿਉਮੰਡਿਤ॥
ਕੋਈ ਮਨੁੱਖ (ਆਪਣੇ ਆਪ ਨੂੰ) ਸ਼ਾਸਤ੍ਰਾਂ ਦੇ ਦੱਸੇ ਹੋਏ ਛੇ ਕਰਮਾਂ ਨਾਲ ਸਜਾਈ ਰੱਖਦਾ ਹੈ,
One performs the six rituals to appease Shiva.
को खटु करम सहित सिउ मंडित ॥
ਕੋਈਕਰੈਆਚਾਰਸੁਕਰਣੀ॥
ਕੋਈ ਮਨੁੱਖ (ਸ਼ਾਸਤ੍ਰਾਂ ਦੇ ਕਰਮ-ਕਾਂਡ ਨੂੰ) ਸ੍ਰੇਸ਼ਟ ਕਰਣੀ ਸਮਝ ਕੇ ਕਰਦਾ ਰਹਿੰਦਾ ਹੈ।
One maintains the rituals of pure lifestyle, and does good deeds.
कोई करै आचार सुकरणी ॥
ਮੋਹਿਦੀਨਹਰਿਹਰਿਹਰਿਸਰਣੀ॥੭॥
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੀ ਸਰਨ ਪਿਆ ਰਹਿੰਦਾ ਹਾਂ ॥੭॥
I am meek; I seek the Sanctuary of the Lord, Har, Har, Har. ||7||
मोहि दीन हरि हरि हरि सरणी ॥७॥
ਸਗਲੇਕਰਮਧਰਮਜੁਗਸੋਧੇ॥
(ਅਸਾਂ) ਸਾਰੇ ਜੁਗਾਂ ਦੇ ਸਾਰੇ ਕਰਮ ਧਰਮ ਪਰਖ ਵੇਖੇ ਹਨ,
I have studied the religions and rituals of all the ages.
सगले करम धरम जुग सोधे ॥
ਬਿਨੁਨਾਵੈਇਹੁਮਨੁਨਪ੍ਰਬੋਧੇ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ) ਇਹ ਮਨ ਜਾਗਦਾ ਨਹੀਂ।
Without the Name, this mind is not awakened.
बिनु नावै इहु मनु न प्रबोधे ॥
ਕਹੁਨਾਨਕਜਉਸਾਧਸੰਗੁਪਾਇਆ॥
ਨਾਨਕ ਆਖਦਾ ਹੈ- ਜਦੋਂ (ਕਿਸੇ ਮਨੁੱਖ ਨੇ) ਸਾਧ ਸੰਗਤ ਪ੍ਰਾਪਤ ਕਰ ਲਈ,
Says Nanak, when I found the Saadh Sangat, the Company of the Holy,
कहु नानक जउ साधसंगु पाइआ ॥
ਬੂਝੀਤ੍ਰਿਸਨਾਮਹਾਸੀਤਲਾਇਆ॥੮॥੧॥
(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ ਬੁੱਝ ਗਈ, ਉਸ ਦਾ ਮਨ ਠੰਢਾ-ਠਾਰ ਹੋ ਗਿਆ ॥੮॥੧॥
my thirsty desires were satisfied, and I was totally cooled and soothed. ||8||1||
बूझी त्रिसना महा सीतलाइआ ॥८॥१॥
WWW.GURBANI.WORLD