GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਮਰਦਾਸ ਜੀ
ਅੰਗ 911
Display Settings
Translations
ਰਾਮਕਲੀਮਹਲਾ
Raamkalee, Third Mahalaa:
रामकली महला ३ ॥
ਨਾਮੁਖਜਾਨਾਗੁਰਤੇਪਾਇਆਤ੍ਰਿਪਤਿਰਹੇਆਘਾਈ॥੧॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ-ਖ਼ਜ਼ਾਨਾ ਗੁਰੂ ਪਾਸੋਂ ਮਿਲਦਾ ਹੈ, (ਜਿਨ੍ਹਾਂ ਨੂੰ ਇਹ ਖ਼ਜ਼ਾਨਾ ਮਿਲ ਜਾਂਦਾ ਹੈ, ਉਹ ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰਨ ਤੌਰ ਤੇ ਰੱਜ ਜਾਂਦੇ ਹਨ ॥੧॥
Receiving the treasure of the Naam, the Name of the Lord, from the Guru, I remain satisfied and fulfilled. ||1||
नामु खजाना गुर ते पाइआ त्रिपति रहे आघाई ॥१॥
ਸੰਤਹੁਗੁਰਮੁਖਿਮੁਕਤਿਗਤਿਪਾਈ
ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ।
O Saints, the Gurmukhs attain the state of liberation.
संतहु गुरमुखि मुकति गति पाई ॥
ਏਕੁਨਾਮੁਵਸਿਆਘਟਅੰਤਰਿਪੂਰੇਕੀਵਡਿਆਈ॥੧॥ਰਹਾਉ
ਉਸ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਹੀ ਵਸਿਆ ਰਹਿੰਦਾ ਹੈ, (ਪਰ ਗੁਰੂ ਭੀ ਤਦੋਂ ਹੀ ਮਿਲਦਾ ਹੈ ਜੇ) ਸਾਰੇ ਗੁਣਾਂ ਦੇ ਮਾਲਕ-ਪ੍ਰਭੂ ਦੀ ਮਿਹਰ ਹੋਵੇ ॥੧॥ ਰਹਾਉ ॥
The One Name abides deep within my heart; such is the glorious greatness of the Perfect Lord. ||1||Pause||
एकु नामु वसिआ घट अंतरि पूरे की वडिआई ॥१॥ रहाउ ॥
ਆਪੇਕਰਤਾਆਪੇਭੁਗਤਾਦੇਦਾਰਿਜਕੁਸਬਾਈ॥੨॥
(ਹੇ ਸੰਤ ਜਨੋ!) ਪਰਮਾਤਮਾ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਆਪ ਹੀ (ਸਾਰੇ ਭੋਗ) ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ (ਆਪ ਹੀ) ਰਿਜ਼ਕ ਦੇਣ ਵਾਲਾ ਹੈ ॥੨॥
He Himself is the Creator, and He Himself is the Enjoyer. He Himself gives sustenance to all. ||2||
आपे करता आपे भुगता देदा रिजकु सबाई ॥२॥
ਜੋਕਿਛੁਕਰਣਾਸੋਕਰਿਰਹਿਆਅਵਰੁਕਰਣਾਜਾਈ॥੩॥
ਹੇ ਸੰਤ ਜਨੋ! ਉਹ ਪ੍ਰਭੂ ਆਪ ਹੀ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕਿਸੇ ਜੀਵ ਪਾਸੋਂ ਉਸ ਦੇ ਉਲਟ ਕੁਝ ਹੋਰ ਨਹੀਂ ਕੀਤਾ ਜਾ ਸਕਦਾ ॥੩॥
Whatever He wants to do, He is doing; no one else can do anything. ||3||
जो किछु करणा सो करि रहिआ अवरु न करणा जाई ॥३॥
ਆਪੇਸਾਜੇਸ੍ਰਿਸਟਿਉਪਾਏਸਿਰਿਸਿਰਿਧੰਧੈਲਾਈ॥੪॥
ਹੇ ਸੰਤ ਜਨੋ! ਪ੍ਰਭੂ ਆਪ ਹੀ (ਸਭ ਜੀਵਾਂ ਦੀ) ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ, ਹਰੇਕ ਜੀਵ ਦੇ ਸਿਰ ਉਤੇ ਉਸ ਨੇ ਆਪ ਹੀ (ਮਾਇਆ ਦੇ) ਜੰਜਾਲ ਦੀ (ਪੋਟਲੀ) ਚੰਬੋੜੀ ਹੋਈ ਹੈ ॥੪॥
He Himself fashions and creates the creation; He links each and every person to their task. ||4||
आपे साजे स्रिसटि उपाए सिरि सिरि धंधै लाई ॥४॥
ਤਿਸਹਿਸਰੇਵਹੁਤਾਸੁਖੁਪਾਵਹੁਸਤਿਗੁਰਿਮੇਲਿਮਿਲਾਈ॥੫॥
ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥
If you serve Him, then you will find peace; the True Guru will unite you in His Union. ||5||
तिसहि सरेवहु ता सुखु पावहु सतिगुरि मेलि मिलाई ॥५॥
ਆਪਣਾਆਪੁਆਪਿਉਪਾਏਅਲਖੁਲਖਣਾਜਾਈ॥੬॥
ਹੇ ਸੰਤ ਜਨੋ! ਪ੍ਰਭੂ ਆਪ ਹੀ ਆਪਣਾ ਆਪ (ਕਿਸੇ ਜੀਵ ਦੇ ਹਿਰਦੇ ਵਿਚ) ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
The Lord Himself creates Himself; the Unseen Lord cannot be seen. ||6||
आपणा आपु आपि उपाए अलखु न लखणा जाई ॥६॥
ਆਪੇਮਾਰਿਜੀਵਾਲੇਆਪੇਤਿਸਨੋਤਿਲੁਤਮਾਈ॥੭॥
(ਹੇ ਸੰਤ ਜਨੋ! ਜੀਵਾਂ ਨੂੰ) ਆਤਮਕ ਮੌਤ ਦੇ ਕੇ (ਫਿਰ) ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥
He Himself kills, and brings back to life; He does not have even an iota of greed. ||7||
आपे मारि जीवाले आपे तिस नो तिलु न तमाई ॥७॥
ਇਕਿਦਾਤੇਇਕਿਮੰਗਤੇਕੀਤੇਆਪੇਭਗਤਿਕਰਾਈ॥੮॥
ਹੇ ਸੰਤ ਜਨੋ! ਜਗਤ ਵਿਚ ਪਰਮਾਤਮਾ ਨੇ ਕਈ ਜੀਵਾਂ ਨੂੰ ਦੂਜਿਆਂ ਦੀ ਮਦਦ ਕਰਨ ਦੇ ਸਮਰੱਥ ਬਣਾ ਦਿਤਾ ਹੈ, ਕਈ ਜੀਵ ਉਸ ਨੇ ਕੰਗਾਲ-ਮੰਗਤੇ ਬਣਾ ਦਿਤੇ ਹਨ। (ਜਿਨ੍ਹਾਂ ਉਤੇ ਮਿਹਰ ਕਰਦਾ ਹੈ ਉਹਨਾਂ ਪਾਸੋਂ) ਆਪਣੀ ਭਗਤੀ ਪਰਮਾਤਮਾ ਆਪ ਹੀ ਕਰਾਂਦਾ ਹੈ ॥੮॥
Some are made givers, and some are made beggars; He Himself inspires us to devotional worship. ||8||
इकि दाते इकि मंगते कीते आपे भगति कराई ॥८॥
ਸੇਵਡਭਾਗੀਜਿਨੀਏਕੋਜਾਤਾਸਚੇਰਹੇਸਮਾਈ॥੯॥
ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਨੇ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾ ਲਈ ਹੈ ਉਹ ਵੱਡੇ ਭਾਗਾਂ ਵਾਲੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥
Those who know the One Lord are very fortunate; they remain absorbed in the True Lord. ||9||
से वडभागी जिनी एको जाता सचे रहे समाई ॥९॥
ਆਪਿਸਰੂਪੁਸਿਆਣਾਆਪੇਕੀਮਤਿਕਹਣੁਜਾਈ॥੧੦॥
ਹੇ ਸੰਤ ਜਨੋ! ਪਰਮਾਤਮਾ ਆਪ (ਸਭ ਤੋਂ) ਸੁੰਦਰ ਹੈ (ਸਭ ਤੋਂ) ਸਿਆਣਾ (ਭੀ) ਆਪ ਹੀ ਹੈ। (ਉਸ ਦੀ ਸੁੰਦਰਤਾ ਤੇ ਸਿਆਣਪ ਦਾ) ਮੁਲ ਦਸਿਆ ਨਹੀਂ ਜਾ ਸਕਦਾ ॥੧੦॥
He Himself is beautiful, He Himself is wise and clever; His worth cannot be expressed. ||10||
आपि सरूपु सिआणा आपे कीमति कहणु न जाई ॥१०॥
ਆਪੇਦੁਖੁਸੁਖੁਪਾਏਅੰਤਰਿਆਪੇਭਰਮਿਭੁਲਾਈ॥੧੧॥
ਹੇ ਸੰਤ ਜਨੋ! ਹਰੇਕ ਜੀਵ ਦੇ ਅੰਦਰ ਪਰਮਾਤਮਾ ਆਪ ਹੀ ਦੁਖ ਪੈਦਾ ਕਰਦਾ ਹੈ। ਆਪ ਹੀ ਸੁਖ (ਭੀ) ਦੇਂਦਾ ਹੈ। ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥
He Himself infuses pain and pleasure; He Himself makes them wander around in doubt. ||11||
आपे दुखु सुखु पाए अंतरि आपे भरमि भुलाई ॥११॥
ਵਡਾਦਾਤਾਗੁਰਮੁਖਿਜਾਤਾਨਿਗੁਰੀਅੰਧਫਿਰੈਲੋਕਾਈ॥੧੨॥
ਹੇ ਸੰਤ ਜਨੋ! ਜਿਸ ਮਨੁਖ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਪਰ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਲੋਕਾਈ ਭਟਕਦੀ ਫਿਰਦੀ ਹੈ ॥੧੨॥
The Great Giver is revealed to the Gurmukh; without the Guru, the world wanders in darkness. ||12||
वडा दाता गुरमुखि जाता निगुरी अंध फिरै लोकाई ॥१२॥
ਜਿਨੀਚਾਖਿਆਤਿਨਾਸਾਦੁਆਇਆਸਤਿਗੁਰਿਬੂਝਬੁਝਾਈ॥੧੩॥
ਹੇ ਸੰਤ ਜਨੋ! ਜਿਨ੍ਹਾਂ ਨੂੰ ਗੁਰੂ ਨੇ (ਨਾਮ ਅੰਮ੍ਰਿਤ ਦੀ) ਕਦਰ ਬਖ਼ਸ਼ੀ, ਜਿਨ੍ਹਾਂ ਨੇ (ਇਸ ਤਰ੍ਹਾਂ ਨਾਮ-ਅੰਮ੍ਰਿਤ) ਚਖ ਲਿਆ, ਉਹਨਾਂ ਨੂੰ ਉਸ ਦਾ ਆਨੰਦ ਆ ਗਿਆ (ਤੇ ਉਹ ਸਦਾ ਨਾਮ ਵਿਚ ਜੁੜੇ ਰਹੇ) ॥੧੩॥
Those who taste, enjoy the flavor; the True Guru imparts this understanding. ||13||
जिनी चाखिआ तिना सादु आइआ सतिगुरि बूझ बुझाई ॥१३॥
ਇਕਨਾਨਾਵਹੁਆਪਿਭੁਲਾਏਇਕਨਾਗੁਰਮੁਖਿਦੇਇਬੁਝਾਈ॥੧੪॥
(ਹੇ ਸੰਤ ਜਨੋ! ਜੀਵਾਂ ਦੇ ਵੱਸ ਦੀ ਗੱਲ ਨਹੀਂ) ਕਈ ਜੀਵਾਂ ਨੂੰ ਪਰਮਾਤਮਾ ਆਪ (ਹੀ) ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਸੂਝ ਬਖ਼ਸ਼ ਦੇਂਦਾ ਹੈ ॥੧੪॥
Some, the Lord causes to forget and lose the Name; others become Gurmukh, and are granted this understanding. ||14||
इकना नावहु आपि भुलाए इकना गुरमुखि देइ बुझाई ॥१४॥
ਸਦਾਸਦਾਸਾਲਾਹਿਹੁਸੰਤਹੁਤਿਸਦੀਵਡੀਵਡਿਆਈ॥੧੫॥
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ ਸਦਾ ਕਰਦੇ ਰਿਹਾ ਕਰੋ। ਉਸ (ਪ੍ਰਭੂ) ਦਾ ਨਾਮਣਾ ਬਹੁਤ ਵੱਡਾ ਹੈ ॥੧੫॥
Forever and ever, praise the Lord, O Saints; how glorious is His greatness! ||15||
सदा सदा सालाहिहु संतहु तिस दी वडी वडिआई ॥१५॥
ਤਿਸੁਬਿਨੁਅਵਰੁਕੋਈਰਾਜਾਕਰਿਤਪਾਵਸੁਬਣਤਬਣਾਈ॥੧੬॥
ਹੇ ਸੰਤ ਜਨੋ! ਪ੍ਰਭੂ ਤੋਂ ਬਿਨਾ (ਉਸ ਦੇ ਬਰਾਬਰ ਦਾ) ਹੋਰ ਕੋਈ ਪਾਤਿਸ਼ਾਹ ਨਹੀਂ ਹੈ। ਉਸ ਨੇ ਪੂਰਾ ਇਨਸਾਫ਼ ਕਰ ਕੇ ਸਿਫ਼ਤ-ਸਾਲਾਹ ਕਰਨ ਦੀ ਇਹ ਰੀਤ ਚਲਾਈ ਹੈ ॥੧੬॥
There is no other King except Him; He administers justice, as He has made it. ||16||
तिसु बिनु अवरु न कोई राजा करि तपावसु बणत बणाई ॥१६॥
ਨਿਆਉਤਿਸੈਕਾਹੈਸਦਸਾਚਾਵਿਰਲੇਹੁਕਮੁਮਨਾਈ॥੧੭॥
ਹੇ ਸੰਤ ਜਨੋ! ਉਸ ਪਰਮਾਤਮਾ ਦਾ ਹੀ ਇਨਸਾਫ਼ (ਕਰਨ ਵਾਲਾ ਹੁਕਮ) ਸਦਾ ਅਟੱਲ ਹੈ, ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਉਹ ਪ੍ਰਭੂ (ਇਹ) ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ ॥੧੭॥
His justice is always True; how rare are those who accept His Command. ||17||
निआउ तिसै का है सद साचा विरले हुकमु मनाई ॥१७॥
ਤਿਸਨੋਪ੍ਰਾਣੀਸਦਾਧਿਆਵਹੁਜਿਨਿਗੁਰਮੁਖਿਬਣਤਬਣਾਈ॥੧੮॥
ਹੇ ਪ੍ਰਾਣੀਓ! ਜਿਸ ਪਰਮਾਤਮਾ ਨੇ (ਬੰਦਿਆਂ ਵਾਸਤੇ) ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥
O mortal, meditate forever on the Lord, who has made the Gurmukh in His making. ||18||
तिस नो प्राणी सदा धिआवहु जिनि गुरमुखि बणत बणाई ॥१८॥
ਸਤਿਗੁਰਭੇਟੈਸੋਜਨੁਸੀਝੈਜਿਸੁਹਿਰਦੈਨਾਮੁਵਸਾਈ॥੧੯॥
ਹੇ ਸੰਤ ਜਨੋ! (ਜਿਹੜਾ ਮਨੁੱਖ) ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥
That humble being who meets with the True Guru is fulfilled; the Naam abides in his heart. ||19||
सतिगुर भेटै सो जनु सीझै जिसु हिरदै नामु वसाई ॥१९॥
ਸਚਾਆਪਿਸਦਾਹੈਸਾਚਾਬਾਣੀਸਬਦਿਸੁਣਾਈ॥੨੦॥
ਹੇ ਸੰਤ ਜਨੋ! (ਗੁਰੂ ਆਪਣੀ) ਬਾਣੀ ਦੀ ਰਾਹੀਂ (ਆਪਣੇ) ਸ਼ਬਦ ਦੀ ਰਾਹੀਂ (ਸਰਨ ਆਏ ਸਿੱਖਾਂ ਨੂੰ ਇਹ ਉਪਦੇਸ਼) ਸੁਣਾਂਦਾ ਰਹਿੰਦਾ ਹੈ ਕਿ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ॥੨੦॥
The True Lord is Himself forever True; He announces His Bani, the Word of His Shabad. ||20||
सचा आपि सदा है साचा बाणी सबदि सुणाई ॥२०॥
ਨਾਨਕਸੁਣਿਵੇਖਿਰਹਿਆਵਿਸਮਾਦੁਮੇਰਾਪ੍ਰਭੁਰਵਿਆਸ੍ਰਬਥਾਈ॥੨੧॥੫॥੧੪॥
ਹੇ ਨਾਨਕ! (ਹੇ ਸੰਤ ਜਨੋ!) ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ (ਹਰੇਕ ਜੀਵ ਵਿਆਪਕ ਹੋ ਕੇ) ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥
Nanak is wonderstruck, hearing and seeing His Lord; my God is all-pervading, everywhere. ||21||5||14||
नानक सुणि वेखि रहिआ विसमादु मेरा प्रभु रविआ स्रब थाई ॥२१॥५॥१४॥
WWW.GURBANI.WORLD
ਪਿਛਲਾ Share ਹੋਮ Save ਅਗਲਾ