GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸਿਰੀ ਰਾਗੁ - ਗੁਰੂ ਰਾਮਦਾਸ ਜੀ
ਅੰਗ 88
Display Settings
Translations
ਪਉੜੀ
Pauree:
पउड़ी ॥
ਸਤਿਗੁਰੁਜਿਨੀਧਿਆਇਆਸੇਕੜਿਸਵਾਹੀ
ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ, ਉਹ ਨਿੱਤ ਨਵੇਂ ਸੂਰਜ ਦੁਖੀ ਨਹੀਂ ਹੁੰਦੇ,
Those who meditate on the True Guru shall not be burnt to ashes.
सतिगुरु जिनी धिआइआ से कड़ि न सवाही ॥
ਸਤਿਗੁਰੁਜਿਨੀਧਿਆਇਆਸੇਤ੍ਰਿਪਤਿਅਘਾਹੀ
(ਕਿਉਂਕਿ) ਜਿਨ੍ਹਾਂ ਨੇ ਸਤਿਗੁਰੂ ਦਾ ਧਿਆਨ ਧਰਿਆ ਹੈ ਉਹ (ਦੁਨੀਆ ਦੇ ਪਦਾਰਥਾਂ ਵਲੋਂ) ਪੂਰਨ ਤੌਰ ਤੇ ਰੱਜੇ ਰਹਿੰਦੇ ਹਨ।
Those who meditate on the True Guru are satisfied and fulfilled.
सतिगुरु जिनी धिआइआ से त्रिपति अघाही ॥
ਸਤਿਗੁਰੁਜਿਨੀਧਿਆਇਆਤਿਨਜਮਡਰੁਨਾਹੀ
(ਇਸ ਵਾਸਤੇ), ਉਹਨਾਂ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।
Those who meditate on the True Guru are not afraid of the Messenger of Death.
सतिगुरु जिनी धिआइआ तिन जम डरु नाही ॥
ਜਿਨਕਉਹੋਆਕ੍ਰਿਪਾਲੁਹਰਿਸੇਸਤਿਗੁਰਪੈਰੀਪਾਹੀ
ਸਤਿਗੁਰੂ ਦੀ ਸਰਨ ਭੀ ਉਹੀ ਲੱਗਦੇ ਹਨ, ਜਿਨ੍ਹਾਂ ਉਤੇ ਹਰੀ ਆਪ ਤੁੱਠਦਾ ਹੈ।
Those upon whom the Lord showers His Mercy, fall at the Feet of the True Guru.
जिन कउ होआ क्रिपालु हरि से सतिगुर पैरी पाही ॥
ਤਿਨਐਥੈਓਥੈਮੁਖਉਜਲੇਹਰਿਦਰਗਹਪੈਧੇਜਾਹੀ॥੧੪॥
ਉਹ ਦੋਹੀਂ ਜਹਾਨੀਂ ਸੁਰਖ਼ਰੂ ਰਹਿੰਦੇ ਹਨ, ਤੇ ਪ੍ਰਭੂ ਦੀ ਦਰਗਾਹ ਵਿਚ (ਭੀ) ਵਡਿਆਏ ਜਾਂਦੇ ਹਨ ॥੧੪॥
Here and hereafter, their faces are radiant; they go to the Lord's Court in robes of honor. ||14||
तिन ऐथै ओथै मुख उजले हरि दरगह पैधे जाही ॥१४॥
WWW.GURBANI.WORLD
ਪਿਛਲਾ Share ਹੋਮ Save ਅਗਲਾ