ਮਃ੩॥
Third Mahalaa:
मः ३ ॥
ਅੰਤਰਿਕਪਟੁਭਗਉਤੀਕਹਾਏ॥
ਜੋ ਮਨੁੱਖ ਹਿਰਦੇ ਵਿਚ ਖੋਟ ਰੱਖੇ (ਪਰ ਆਪਣੇ ਆਪ ਨੂੰ) ਭਗਉਤੀ (ਸੱਚਾ ਭਗਤ) ਅਖਵਾਏ,
He is full of deceit, and yet he calls himself a devotee of Bhagaautee.
अंतरि कपटु भगउती कहाए ॥
ਪਾਖੰਡਿਪਾਰਬ੍ਰਹਮੁਕਦੇਨਪਾਏ॥
ਉਹ (ਇਸ) ਪਖੰਡ ਨਾਲ ਪਰਮਾਤਮਾ ਨੂੰ ਨਹੀਂ ਮਿਲ ਸਕਦਾ।
Through hypocrisy, he shall never attain the Supreme Lord God.
पाखंडि पारब्रहमु कदे न पाए ॥
ਪਰਨਿੰਦਾਕਰੇਅੰਤਰਿਮਲੁਲਾਏ॥
(ਜੀਵ) ਪਰਾਈ ਨਿੰਦਾ ਕਰ ਕੇ ਹਿਰਦੇ ਵਿਚ ਮੈਲ ਲਾਈ ਜਾਵੇ,
He slanders others, and pollutes himself with his own filth.
पर निंदा करे अंतरि मलु लाए ॥
ਬਾਹਰਿਮਲੁਧੋਵੈਮਨਕੀਜੂਠਿਨਜਾਏ॥
(ਤੇ) ਬਾਹਰੋਂ (ਸਰੀਰ ਦੀ) ਮੈਲ (ਇਸ਼ਨਾਨ ਆਦਿਕ ਨਾਲ) ਧੋਂਦਾ ਰਹੇ, (ਇਸ ਤਰ੍ਹਾਂ) ਮਨ ਦੀ ਜੂਠ ਦੂਰ ਨਹੀਂ ਹੁੰਦੀ।
Outwardly, he washes off the filth, but the impurity of his mind does not go away.
बाहरि मलु धोवै मन की जूठि न जाए ॥
ਸਤਿਸੰਗਤਿਸਿਉਬਾਦੁਰਚਾਏ॥
ਜੋ ਮਨੁੱਖ ਸਤ ਸੰਗਤਿ ਨਾਲ ਝਗੜਾ ਪਾਈ ਰੱਖਦਾ ਹੈ, (ਭਾਵ, ਜਿਸ ਨੂੰ ਸਤ ਸੰਗ ਨਹੀਂ ਭਾਉਂਦਾ)
He argues with the Sat Sangat, the True Congregation.
सतिसंगति सिउ बादु रचाए ॥
ਅਨਦਿਨੁਦੁਖੀਆਦੂਜੈਭਾਇਰਚਾਏ॥
ਉਹ ਮਾਇਆ ਦੇ ਪਿਆਰ ਵਿਚ ਰੱਤਾ ਹੋਇਆ ਸਦਾ ਦੁਖੀ ਰਹਿੰਦਾ ਹੈ।
Night and day, he suffers, engrossed in the love of duality.
अनदिनु दुखीआ दूजै भाइ रचाए ॥
ਹਰਿਨਾਮੁਨਚੇਤੈਬਹੁਕਰਮਕਮਾਏ॥
ਹਰੀ ਨਾਮ ਦਾ ਸਿਮਰਨ ਛੱਡ ਕੇ ਹੋਰ ਬਥੇਰੇ ਕਰਮ ਕਾਂਡ ਕਰਦਾ ਰਹੇ.
He does not remember the Name of the Lord, but still, he performs all sorts of empty rituals.
हरि नामु न चेतै बहु करम कमाए ॥
ਪੂਰਬਲਿਖਿਆਸੁਮੇਟਣਾਨਜਾਏ॥
(ਇਸ ਤਰ੍ਹਾਂ) ਪਹਿਲਾਂ (ਕੀਤੇ ਕਰਮਾਂ ਦੇ ਚੰਗੇ ਮੰਦੇ ਸੰਸਕਾਰ ਜੋ ਮਨ ਤੇ) ਲਿਖੇ ਗਏ (ਹਨ, ਤੇ ਜਨਮ ਜਨਮ ਵਿਚ ਭਵਾਉਂਦੇ ਫਿਰਦੇ ਹਨ) ਮਿਟ ਨਹੀਂ ਸਕਦੇ।
That which is pre-ordained cannot be erased.
पूरब लिखिआ सु मेटणा न जाए ॥
ਨਾਨਕਬਿਨੁਸਤਿਗੁਰਸੇਵੇਮੋਖੁਨਪਾਏ॥੩॥
ਹੇ ਨਾਨਕ! (ਸੱਚ ਤਾਂ ਇਹ ਹੈ ਕਿ) ਸਤਿਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ (ਮਾਇਆ ਦੇ ਮੋਹ ਤੋਂ) ਛੁਟਕਾਰਾ ਹੋ ਹੀ ਨਹੀਂ ਸਕਦਾ ॥੩॥
O Nanak, without serving the True Guru, liberation is not obtained. ||3||
नानक बिनु सतिगुर सेवे मोखु न पाए ॥३॥
WWW.GURBANI.WORLD