GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਰਾਮਦਾਸ ਜੀ
ਅੰਗ 996
Display Settings
Translations
ਮਾਰੂਮਹਲਾ
Maaroo, Fourth Mahalaa:
मारू महला ४ ॥
ਹਉਪੂੰਜੀਨਾਮੁਦਸਾਇਦਾਕੋਦਸੇਹਰਿਧਨੁਰਾਸਿ
ਮੈਂ ਹਰਿ-ਨਾਮ ਸਰਮਾਏ ਦੀ ਭਾਲ ਕਰਦਾ ਫਿਰਦਾ ਹਾਂ। ਜੇ ਕੋਈ ਮੈਨੂੰ ਉਸ ਨਾਮ-ਧਨ ਨਾਮ-ਸਰਮਾਏ ਦੀ ਦੱਸ ਪਾ ਦੇਵੇ,
I inquire about the commodity of the Naam, the Name of the Lord. Is there anyone who can show me the wealth, the capital of the Lord?
हउ पूंजी नामु दसाइदा को दसे हरि धनु रासि ॥
ਹਉਤਿਸੁਵਿਟਹੁਖਨਖੰਨੀਐਮੈਮੇਲੇਹਰਿਪ੍ਰਭਪਾਸਿ
ਤੇ, ਮੈਨੂੰ ਹਰੀ-ਪ੍ਰਭੂ ਦੇ ਨਾਲ ਜੋੜ ਦੇਵੇ ਤਾਂ ਮੈਂ ਉਸ ਤੋਂ ਸਦਕੇ ਜਾਵਾਂ, ਕੁਰਬਾਨ ਜਾਵਾਂ।
I cut myself into pieces, and make myself a sacrifice to that one who leads me to meet my Lord God.
हउ तिसु विटहु खन खंनीऐ मै मेले हरि प्रभ पासि ॥
ਮੈਅੰਤਰਿਪ੍ਰੇਮੁਪਿਰੰਮਕਾਕਿਉਸਜਣੁਮਿਲੈਮਿਲਾਸਿ॥੧॥
ਮੇਰੇ ਹਿਰਦੇ ਵਿਚ ਪਿਆਰੇ ਪ੍ਰਭੂ ਦਾ ਪ੍ਰੇਮ ਵੱਸ ਰਿਹਾ ਹੈ। ਉਹ ਸੱਜਣ ਮੈਨੂੰ ਕਿਵੇਂ ਮਿਲੇ? ਮੈਂ ਉਸ ਨੂੰ ਕਿਵੇਂ ਮਿਲਾਂ? ॥੧॥
I am filled with the Love of my Beloved; how can I meet my Friend, and merge with Him? ||1||
मै अंतरि प्रेमु पिरंम का किउ सजणु मिलै मिलासि ॥१॥
ਮਨਪਿਆਰਿਆਮਿਤ੍ਰਾਮੈਹਰਿਹਰਿਨਾਮੁਧਨੁਰਾਸਿ
ਹੇ ਮੇਰੇ ਮਨ! ਹੇ ਪਿਆਰੇ ਮਿੱਤਰ! ਪਰਮਾਤਮਾ ਦਾ ਨਾਮ ਹੀ ਮੈਨੂੰ (ਅਸਲ) ਧਨ (ਅਸਲ) ਸਰਮਾਇਆ (ਜਾਪਦਾ ਹੈ)।
O my beloved friend, my mind, I take the wealth, the capital of the Name of the Lord, Har, Har.
मन पिआरिआ मित्रा मै हरि हरि नामु धनु रासि ॥
ਗੁਰਿਪੂਰੈਨਾਮੁਦ੍ਰਿੜਾਇਆਹਰਿਧੀਰਕਹਰਿਸਾਬਾਸਿ॥੧॥ਰਹਾਉ
ਜਿਸ ਮਨੁੱਖ ਦੇ ਹਿਰਦੇ ਵਿਚ ਪੂਰੇ ਗੁਰੂ ਨੇ ਪ੍ਰਭੂ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਪਰਮਾਤਮਾ ਧੀਰਜ ਦੇਂਦਾ ਹੈ ਉਸ ਨੂੰ ਸ਼ਾਬਾਸ਼ ਦੇਂਦਾ ਹੈ ॥੧॥ ਰਹਾਉ ॥
The Perfect Guru has implanted the Naam within me; the Lord is my support - I celebrate the Lord. ||1||Pause||
गुरि पूरै नामु द्रिड़ाइआ हरि धीरक हरि साबासि ॥१॥ रहाउ ॥
ਹਰਿਹਰਿਆਪਿਮਿਲਾਇਗੁਰੁਮੈਦਸੇਹਰਿਧਨੁਰਾਸਿ
ਹੇ ਹਰੀ! ਤੂੰ ਆਪ ਹੀ ਮੈਨੂੰ ਗੁਰੂ ਮਿਲਾ ਦੇਹ, ਤਾ ਕਿ ਗੁਰੂ ਮੈਨੂੰ ਤੇਰਾ ਨਾਮ-ਧਨ ਸਰਮਾਇਆ ਵਿਖਾ ਦੇਵੇ।
O my Guru, please unite me with the Lord, Har, Har; show me the wealth, the capital of the Lord.
हरि हरि आपि मिलाइ गुरु मै दसे हरि धनु रासि ॥
ਬਿਨੁਗੁਰਪ੍ਰੇਮੁਲਭਈਜਨਵੇਖਹੁਮਨਿਨਿਰਜਾਸਿ
ਹੇ ਸੱਜਣੋ! ਆਪਣੇ ਮਨ ਵਿਚ ਨਿਰਣਾ ਕਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਪ੍ਰਭੂ ਦਾ ਪਿਆਰ ਹਾਸਲ ਨਹੀਂ ਹੁੰਦਾ।
Without the Guru, love does not well up; see this, and know it in your mind.
बिनु गुर प्रेमु न लभई जन वेखहु मनि निरजासि ॥
ਹਰਿਗੁਰਵਿਚਿਆਪੁਰਖਿਆਹਰਿਮੇਲੇਗੁਰਸਾਬਾਸਿ॥੨॥
ਪਰਮਾਤਮਾ ਨੇ ਗੁਰੂ ਵਿਚ ਆਪਣੇ ਆਪ ਨੂੰ ਰੱਖਿਆ ਹੋਇਆ ਹੈ, ਗੁਰੂ ਹੀ ਉਸ ਨਾਲ ਮਿਲਾਂਦਾ ਹੈ। ਗੁਰੂ ਦੀ ਵਡਿਆਈ ਕਰੋ ॥੨॥
The Lord has installed Himself within the Guru; so praise the Guru, who unites us with the Lord. ||2||
हरि गुर विचि आपु रखिआ हरि मेले गुर साबासि ॥२॥
ਸਾਗਰਭਗਤਿਭੰਡਾਰਹਰਿਪੂਰੇਸਤਿਗੁਰਪਾਸਿ
ਪੂਰੇ ਗੁਰੂ ਦੇ ਕੋਲ ਪਰਮਾਤਮਾ ਦੀ ਭਗਤੀ ਦੇ ਸਮੁੰਦਰ ਭਗਤੀ ਦੇ ਖ਼ਜ਼ਾਨੇ ਮੌਜੂਦ ਹਨ।
The ocean, the treasure of devotional worship of the Lord, rests with the Perfect True Guru.
सागर भगति भंडार हरि पूरे सतिगुर पासि ॥
ਸਤਿਗੁਰੁਤੁਠਾਖੋਲਿਦੇਇਮੁਖਿਗੁਰਮੁਖਿਹਰਿਪਰਗਾਸਿ
ਜਿਸ ਗੁਰਮੁਖ ਮਨੁੱਖ ਉਤੇ ਗੁਰੂ ਮਿਹਰਵਾਨ ਹੁੰਦਾ ਹੈ (ਇਹ ਖ਼ਜ਼ਾਨੇ) ਖੋਲ੍ਹ ਕੇ (ਉਸ ਨੂੰ) ਦੇ ਦੇਂਦਾ ਹੈ, ਮੂੰਹੋਂ ਉਸ ਨੂੰ ਉਪਦੇਸ਼ ਕਰਦਾ ਹੈ ਜਿਸ ਕਰਕੇ ਉਸ ਦੇ ਅੰਦਰ ਰੱਬੀ ਨੂਰ ਪਰਗਟ ਹੋ ਜਾਂਦਾ ਹੈ।
When it pleases the True Guru, He opens the treasure, and the Gurmukhs are illuminated by the Lord's Light.
सतिगुरु तुठा खोलि देइ मुखि गुरमुखि हरि परगासि ॥
ਮਨਮੁਖਿਭਾਗਵਿਹੂਣਿਆਤਿਖਮੁਈਆਕੰਧੀਪਾਸਿ॥੩॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਬਦ-ਕਿਸਮਤ ਹੁੰਦੀ ਹੈ, ਉਹ ਗੁਰੂ ਦੇ ਨੇੜੇ ਹੁੰਦਿਆਂ ਭੀ ਉਵੇਂ ਆਤਮਕ ਮੌਤੇ ਮਰੀ ਰਹਿੰਦੀ ਹੈ ਜਿਵੇਂ ਕੋਈ ਮਨੁੱਖ ਸਰੋਵਰ ਦੇ ਕੰਢੇ ਕੋਲ ਹੁੰਦਾ ਭੀ ਤਿਹਾਇਆ ਮਰ ਜਾਂਦਾ ਹੈ ॥੩॥
The unfortunate self-willed manmukhs die of thirst, on the very bank of the river. ||3||
मनमुखि भाग विहूणिआ तिख मुईआ कंधी पासि ॥३॥
ਗੁਰੁਦਾਤਾਦਾਤਾਰੁਹੈਹਉਮਾਗਉਦਾਨੁਗੁਰਪਾਸਿ
ਗੁਰੂ ਸਭ ਦਾਤਾਂ ਦੇਣ ਦੇ ਸਮਰੱਥ ਹੈ। ਮੈਂ ਗੁਰੂ ਪਾਸੋਂ ਇਹ ਖ਼ੈਰ ਮੰਗਦਾ ਹਾਂ,
The Guru is the Great Giver; I beg for this gift from the Guru,
गुरु दाता दातारु है हउ मागउ दानु गुर पासि ॥
ਚਿਰੀਵਿਛੁੰਨਾਮੇਲਿਪ੍ਰਭਮੈਮਨਿਤਨਿਵਡੜੀਆਸ
ਕਿ ਮੈਨੂੰ ਚਿਰ ਤੋਂ ਵਿਛੁੜੇ ਹੋਏ ਨੂੰ ਪ੍ਰਭੂ ਮਿਲਾ ਦੇਵੇ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਇਹ ਬੜੀ ਤਾਂਘ ਹੈ।
that He may unite me with God, from whom I was separated for so long! This is the great hope of my mind and body.
चिरी विछुंना मेलि प्रभ मै मनि तनि वडड़ी आस ॥
ਗੁਰਭਾਵੈਸੁਣਿਬੇਨਤੀਜਨਨਾਨਕਕੀਅਰਦਾਸਿ॥੪॥੨॥੪॥
ਹੇ ਗੁਰੂ! ਜੇ ਤੈਨੂੰ ਭਾਵੇ ਤਾਂ ਦਾਸ ਨਾਨਕ ਦੀ ਇਹ ਬੇਨਤੀ ਸੁਣ, ਅਰਦਾਸ ਸੁਣ ॥੪॥੨॥੪॥
If it pleases You, O my Guru, please listen to my prayer; this is servant Nanak's prayer. ||4||2||4||
गुर भावै सुणि बेनती जन नानक की अरदासि ॥४॥२॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ