GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਰਾਮਦਾਸ ਜੀ
ਅੰਗ 996
Display Settings
Translations
ਮਾਰੂਮਹਲਾਘਰੁ
ਰਾਗ ਮਾਰੂ, ਘਰ ੩ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
Maaroo, Fourth Mahalaa, Third House:
मारू महला ४ घरु ३ ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਹਰਿਹਰਿਨਾਮੁਨਿਧਾਨੁਲੈਗੁਰਮਤਿਹਰਿਪਤਿਪਾਇ
ਪਰਮਾਤਮਾ ਦਾ ਨਾਮ (ਹੀ ਅਸਲ) ਖ਼ਜ਼ਾਨਾ ਹੈ; ਗੁਰੂ ਦੀ ਸਿੱਖਿਆ ਤੇ ਤੁਰ ਕੇ (ਇਹ ਖ਼ਜ਼ਾਨਾ) ਹਾਸਲ ਕਰ, (ਜਿਸ ਦੇ ਪਾਸ ਇਹ ਖ਼ਜ਼ਾਨਾ ਹੁੰਦਾ ਹੈ, ਉਹ) ਪ੍ਰਭੂ ਦੀ ਹਜ਼ੂਰੀ ਵਿਚ ਇੱਜ਼ਤ ਪਾਂਦਾ ਹੈ।
Take the treasure of the Name of the Lord, Har, Har. Follow the Guru's Teachings, and the Lord shall bless you with honor.
हरि हरि नामु निधानु लै गुरमति हरि पति पाइ ॥
ਹਲਤਿਪਲਤਿਨਾਲਿਚਲਦਾਹਰਿਅੰਤੇਲਏਛਡਾਇ
(ਇਹ ਖ਼ਜ਼ਾਨਾ) ਇਸ ਲੋਕ ਵਿਚ ਤੇ ਪਰਲੋਕ ਵਿਚ ਸਾਥ ਨਿਬਾਹੁੰਦਾ ਹੈ, ਤੇ ਅਖ਼ੀਰ ਵੇਲੇ ਭੀ ਪਰਮਾਤਮਾ (ਦੁੱਖਾਂ ਤੋਂ) ਬਚਾ ਲੈਂਦਾ ਹੈ।
Here and hereafter, the Lord goes with you; in the end, He shall deliver you.
हलति पलति नालि चलदा हरि अंते लए छडाइ ॥
ਜਿਥੈਅਵਘਟਗਲੀਆਭੀੜੀਆਤਿਥੈਹਰਿਹਰਿਮੁਕਤਿਕਰਾਇ॥੧॥
ਜੀਵਨ ਦੇ ਜਿਸ ਇਸ ਰਸਤੇ ਵਿਚ ਪੱਤਣ ਤੋਂ ਲਾਂਭ ਦੇ ਬਿਖੜੇ ਰਸਤੇ ਹਨ, ਬੜੀਆਂ ਭੀੜੀਆਂ ਗਲੀਆਂ ਹਨ (ਜਿਨ੍ਹਾਂ ਵਿਚ ਆਤਮਕ ਜੀਵਨ ਦਾ ਸਾਹ ਘੁੱਟਿਆ ਜਾਂਦਾ ਹੈ) ਉਥੇ ਪਰਮਾਤਮਾ ਹੀ ਖ਼ਲਾਸੀ ਦਿਵਾਂਦਾ ਹੈ ॥੧॥
Where the path is difficult and the street is narrow, there the Lord shall liberate you. ||1||
जिथै अवघट गलीआ भीड़ीआ तिथै हरि हरि मुकति कराइ ॥१॥
ਮੇਰੇਸਤਿਗੁਰਾਮੈਹਰਿਹਰਿਨਾਮੁਦ੍ਰਿੜਾਇ
ਹੇ ਮੇਰੇ ਸਤਿਗੁਰੂ! ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦੇਹ।
O my True Guru, implant within me the Name of the Lord, Har, Har.
मेरे सतिगुरा मै हरि हरि नामु द्रिड़ाइ ॥
ਮੇਰਾਮਾਤਪਿਤਾਸੁਤਬੰਧਪੋਮੈਹਰਿਬਿਨੁਅਵਰੁਮਾਇ॥੧॥ਰਹਾਉ
ਹੇ ਮੇਰੀ ਮਾਂ! ਹਰੀ ਹੀ ਮੇਰੀ ਮਾਂ ਹੈ, ਹਰੀ ਹੀ ਮੇਰਾ ਪਿਉ ਹੈ, ਹਰੀ ਹੀ ਮੇਰੇ ਪੁੱਤਰ ਹਨ, ਹਰੀ ਹੀ ਮੇਰਾ ਸਨਬੰਧੀ ਹੈ। ਹੇ ਮਾਂ! ਹਰੀ ਤੋਂ ਬਿਨਾ ਹੋਰ ਕੋਈ ਮੇਰਾ (ਪੱਕਾ ਸਾਕ) ਨਹੀਂ ॥੧॥ ਰਹਾਉ ॥
The Lord is my mother, father, child and relative; I have none other than the Lord, O my mother. ||1||Pause||
मेरा मात पिता सुत बंधपो मै हरि बिनु अवरु न माइ ॥१॥ रहाउ ॥
ਮੈਹਰਿਬਿਰਹੀਹਰਿਨਾਮੁਹੈਕੋਈਆਣਿਮਿਲਾਵੈਮਾਇ
ਪਰਮਾਤਮਾ ਦਾ ਨਾਮ ਹੀ ਮੇਰਾ (ਅਸਲ) ਪਿਆਰਾ (ਮਿੱਤਰ) ਹੈ। ਹੇ ਮਾਂ! ਜੇ ਕੋਈ (ਉਸ ਮਿੱਤਰ ਨੂੰ) ਲਿਆ ਕੇ (ਮੇਰੇ ਨਾਲ) ਮਿਲਾਪ ਕਰਾ ਸਕਦਾ ਹੋਵੇ,
I feel the pains of love and yearning for the Lord, and the Name of the Lord. If only someone would come and unite me with Him, O my mother.
मै हरि बिरही हरि नामु है कोई आणि मिलावै माइ ॥
ਤਿਸੁਆਗੈਮੈਜੋਦੜੀਮੇਰਾਪ੍ਰੀਤਮੁਦੇਇਮਿਲਾਇ
ਮੈਂ ਉਸ ਅੱਗੇ ਨਿੱਤ ਅਰਜ਼ੋਈ ਕਰਦਾ ਰਹਾਂ, ਭਲਾ ਜਿ ਕਿਤੇ ਮੇਰਾ ਪ੍ਰੀਤਮ ਮੈਨੂੰ ਮਿਲਾ ਦੇਵੇ।
I bow in humble devotion to one who inspires me to meet with my Beloved.
तिसु आगै मै जोदड़ी मेरा प्रीतमु देइ मिलाइ ॥
ਸਤਿਗੁਰੁਪੁਰਖੁਦਇਆਲਪ੍ਰਭੁਹਰਿਮੇਲੇਢਿਲਪਾਇ॥੨॥
ਹੇ ਮਾਂ! ਗੁਰੂ ਹੀ ਦਇਆਵਾਨ ਪੁਰਖ ਹੈ ਜੋ ਹਰੀ ਪ੍ਰਭੂ ਨਾਲ ਮਿਲਾ ਦੇਂਦਾ ਹੈ ਤੇ ਰਤਾ ਢਿੱਲ ਨਹੀਂ ਪੈਂਦੀ ॥੨॥
The almighty and merciful True Guru unites me with the Lord God instantaneously. ||2||
सतिगुरु पुरखु दइआल प्रभु हरि मेले ढिल न पाइ ॥२॥
ਜਿਨਹਰਿਹਰਿਨਾਮੁਚੇਤਿਓਸੇਭਾਗਹੀਣਮਰਿਜਾਇ
ਜਿਨ੍ਹਾਂ ਮਨੁੱਖਾਂ ਨੇ ਕਦੇ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਉਹ ਬਦ-ਕਿਸਮਤ ਹਨ। (ਨਾਮ-ਹੀਣ ਮਨੁੱਖ) ਆਤਮਕ ਮੌਤੇ ਮਰਿਆ ਰਹਿੰਦਾ ਹੈ।
Those who do not remember the Name of the Lord, Har, Har, are most unfortunate, and are slaughtered.
जिन हरि हरि नामु न चेतिओ से भागहीण मरि जाइ ॥
ਓਇਫਿਰਿਫਿਰਿਜੋਨਿਭਵਾਈਅਹਿਮਰਿਜੰਮਹਿਆਵੈਜਾਇ
ਉਹ (ਨਾਮ ਤੋਂ ਸੱਖਣੇ) ਬੰਦੇ ਮੁੜ ਮੁੜ ਜੂਨਾਂ ਵਿਚ ਭਵਾਏ ਜਾਂਦੇ ਹਨ, ਉਹ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਨਾਮ-ਹੀਣ ਮਨੁੱਖ ਜੰਮਦਾ ਮਰਦਾ ਰਹਿੰਦਾ ਹੈ।
They wander in reincarnation, again and again; they die, and are re-born, and continue coming and going.
ओइ फिरि फिरि जोनि भवाईअहि मरि जंमहि आवै जाइ ॥
ਓਇਜਮਦਰਿਬਧੇਮਾਰੀਅਹਿਹਰਿਦਰਗਹਮਿਲੈਸਜਾਇ॥੩॥
ਉਹ (ਨਾਮ ਤੋਂ ਵਾਂਜੇ ਹੋਏ) ਬੰਦੇ ਜਮਰਾਜ ਦੇ ਦਰ ਤੇ ਬੱਝੇ ਮਾਰੀ-ਕੁੱਟੀਦੇ ਹਨ। ਪ੍ਰਭੂ ਦੀ ਦਰਗਾਹ ਵਿਚ ਉਹਨਾਂ ਨੂੰ (ਇਹ) ਸਜ਼ਾ ਮਿਲਦੀ ਹੈ ॥੩॥
Bound and gagged at Death's Door, they are cruelly beaten, and punished in the Court of the Lord. ||3||
ओइ जम दरि बधे मारीअहि हरि दरगह मिलै सजाइ ॥३॥
ਤੂਪ੍ਰਭੁਹਮਸਰਣਾਗਤੀਮੋਕਉਮੇਲਿਲੈਹੁਹਰਿਰਾਇ
ਹੇ ਪਾਤਿਸ਼ਾਹ! ਤੂੰ ਸਾਡਾ ਮਾਲਕ ਹੈਂ, ਅਸੀਂ ਜੀਵ ਤੇਰੀ ਸਰਣ ਹਾਂ। ਹੇ ਪਾਤਿਸ਼ਾਹ! ਮੈਨੂੰ (ਆਪਣੇ ਚਰਨਾਂ ਵਿਚ) ਜੋੜੀ ਰੱਖ।
O God, I seek Your Sanctuary; O my Sovereign Lord King, please unite me with Yourself.
तू प्रभु हम सरणागती मो कउ मेलि लैहु हरि राइ ॥
ਹਰਿਧਾਰਿਕ੍ਰਿਪਾਜਗਜੀਵਨਾਗੁਰਸਤਿਗੁਰਕੀਸਰਣਾਇ
ਹੇ ਹਰੀ! ਹੇ ਜਗਤ ਦੇ ਜੀਵਨ ਹਰੀ! (ਮੇਰੇ ਉਤੇ) ਮਿਹਰ ਕਰ, ਮੈਨੂੰ ਗੁਰੂ ਦੀ ਸਰਨ ਸਤਿਗੁਰੂ ਦੀ ਸਰਨ ਵਿਚ (ਸਦਾ ਰੱਖ)।
O Lord, Life of the World, please shower me with Your Mercy; grant me the Sanctuary of the Guru, the True Guru.
हरि धारि क्रिपा जगजीवना गुर सतिगुर की सरणाइ ॥
ਹਰਿਜੀਉਆਪਿਦਇਆਲੁਹੋਇਜਨਨਾਨਕਹਰਿਮੇਲਾਇ॥੪॥੧॥੩॥
ਹੇ ਦਾਸ ਨਾਨਕ! ਜਿਸ ਮਨੁੱਖ ਉਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਸ ਨੂੰ (ਗੁਰੂ ਦੀ ਸਰਨ ਵਿਚ ਰੱਖ ਕੇ) ਆਪਣੇ ਨਾਲ ਮਿਲਾ ਲੈਂਦਾ ਹੈ ॥੪॥੧॥੩॥
The Dear Lord, becoming merciful, has blended servant Nanak with Himself. ||4||1||3||
हरि जीउ आपि दइआलु होइ जन नानक हरि मेलाइ ॥४॥१॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ