GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਰਾਮਦਾਸ ਜੀ
ਅੰਗ 996
Display Settings
Translations
ਮਾਰੂਮਹਲਾ
Maaroo, Fourth Mahalaa:
मारू महला ४ ॥
ਹਰਿਹਰਿਕਥਾਸੁਣਾਇਪ੍ਰਭਗੁਰਮਤਿਹਰਿਰਿਦੈਸਮਾਣੀ
ਹੇ ਮਨ! ਸਦਾ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਸੁਣਦਾ ਰਹੁ। ਗੁਰੂ ਦੀ ਮੱਤ ਉਤੇ ਤੁਰਿਆਂ ਹੀ ਇਹ ਹਰਿ-ਕਥਾ ਹਿਰਦੇ ਵਿਚ ਟਿਕ ਸਕਦੀ ਹੈ।
O Lord God, please preach Your sermon to me. Through the Guru's Teachings, the Lord is merged into my heart.
हरि हरि कथा सुणाइ प्रभ गुरमति हरि रिदै समाणी ॥
ਜਪਿਹਰਿਹਰਿਕਥਾਵਡਭਾਗੀਆਹਰਿਉਤਮਪਦੁਨਿਰਬਾਣੀ
ਹੇ ਵਡਭਾਗੀ ਮਨ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਕਰਦਾ ਰਹੁ, (ਇਸ ਤਰ੍ਹਾਂ) ਉੱਤਮ ਅਤੇ ਵਾਸਨਾ-ਰਹਿਤ ਆਤਮਕ ਦਰਜਾ ਮਿਲ ਜਾਂਦਾ ਹੈ।
Meditate on the sermon of the Lord, Har, Har, O very fortunate ones; the Lord shall bless you with the most sublime status of Nirvaanaa.
जपि हरि हरि कथा वडभागीआ हरि उतम पदु निरबाणी ॥
ਗੁਰਮੁਖਾਮਨਿਪਰਤੀਤਿਹੈਗੁਰਿਪੂਰੈਨਾਮਿਸਮਾਣੀ॥੧॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਮਨ ਵਿਚ (ਪ੍ਰਭੂ ਦੀ ਸਿਫ਼ਤ-ਸਾਲਾਹ ਵਾਸਤੇ) ਸਰਧਾ ਬਣੀ ਰਹਿੰਦੀ ਹੈ, ਪੂਰੇ ਗੁਰੂ ਦੀ ਰਾਹੀਂ ਉਹ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ॥੧॥
The minds of the Gurmukhs are filled with faith; through the Perfect Guru, they merge in the Naam, the Name of the Lord. ||1||
गुरमुखा मनि परतीति है गुरि पूरै नामि समाणी ॥१॥
ਮਨਮੇਰੇਮੈਹਰਿਹਰਿਕਥਾਮਨਿਭਾਣੀ
ਹੇ ਮੇਰੇ ਮਨ! ਮੈਨੂੰ ਆਪਣੇ ਅੰਦਰ ਪਰਮਾਤਮਾ ਦੀ ਸਿਫ਼ਤ-ਸਾਲਾਹ ਪਿਆਰੀ ਲੱਗਦੀ ਹੈ।
O my mind, the sermon of the Lord, Har, Har, is pleasing to my mind.
मन मेरे मै हरि हरि कथा मनि भाणी ॥
ਹਰਿਹਰਿਕਥਾਨਿਤਸਦਾਕਰਿਗੁਰਮੁਖਿਅਕਥਕਹਾਣੀ॥੧॥ਰਹਾਉ
ਹੇ ਮਨ! ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਕਰਦਾ ਰਹੁ। ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਗੁਰੂ ਦੀ ਰਾਹੀਂ ਮਿਲਦੀ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ॥੧॥ ਰਹਾਉ ॥
Continually and forever, speak the sermon of the Lord, Har, Har; as Gurmukh, speak the Unspoken Speech. ||1||Pause||
हरि हरि कथा नित सदा करि गुरमुखि अकथ कहाणी ॥१॥ रहाउ ॥
ਮੈਮਨੁਤਨੁਖੋਜਿਢੰਢੋਲਿਆਕਿਉਪਾਈਐਅਕਥਕਹਾਣੀ
ਮੈਂ ਆਪਣੇ ਮਨ ਨੂੰ ਆਪਣੇ ਤਨ ਨੂੰ ਖੋਜ ਕੇ ਭਾਲ ਕੀਤੀ ਹੈ ਕਿ ਕਿਸ ਤਰ੍ਹਾਂ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕੇ।
I have searched through and through my mind and body; how can I attain this Unspoken Speech?
मै मनु तनु खोजि ढंढोलिआ किउ पाईऐ अकथ कहाणी ॥
ਸੰਤਜਨਾਮਿਲਿਪਾਇਆਸੁਣਿਅਕਥਕਥਾਮਨਿਭਾਣੀ
ਸੰਤ ਜਨਾਂ ਨੂੰ ਮਿਲ ਕੇ (ਅਕੱਥ ਪ੍ਰਭੂ ਦਾ ਮਿਲਾਪ) ਹਾਸਲ ਹੋ ਸਕਦਾ ਹੈ; (ਸੰਤ ਜਨਾਂ ਪਾਸੋਂ) ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਸੁਣ ਕੇ ਮਨ ਵਿਚ ਪਿਆਰੀ ਲੱਗਦੀ ਹੈ।
Meeting with the humble Saints, I have found it; listening to the Unspoken Speech, my mind is pleased.
संत जना मिलि पाइआ सुणि अकथ कथा मनि भाणी ॥
ਮੇਰੈਮਨਿਤਨਿਨਾਮੁਅਧਾਰੁਹਰਿਮੈਮੇਲੇਪੁਰਖੁਸੁਜਾਣੀ॥੨॥
(ਸੰਤ-ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਨਾਮ ਆਸਰਾ ਬਣ ਗਿਆ ਹੈ। (ਗੁਰੂ ਹੀ) ਮੈਨੂੰ ਸੁਜਾਣ ਅਕਾਲ ਪੁਰਖ ਮਿਲਾ ਸਕਦਾ ਹੈ ॥੨॥
The Lord's Name is the Support of my mind and body; I am united with the all-knowing Primal Lord God. ||2||
मेरै मनि तनि नामु अधारु हरि मै मेले पुरखु सुजाणी ॥२॥
ਗੁਰਪੁਰਖੈਪੁਰਖੁਮਿਲਾਇਪ੍ਰਭਮਿਲਿਸੁਰਤੀਸੁਰਤਿਸਮਾਣੀ
ਜਿਸ ਮਨੁੱਖ ਨੂੰ ਗੁਰੂ-ਪੁਰਖ ਨੇ ਪ੍ਰਭੂ-ਪੁਰਖ ਨਾਲ ਮਿਲਾ ਦਿੱਤਾ, (ਪ੍ਰਭੂ ਨੂੰ) ਮਿਲ ਕੇ ਉਸ ਦੀ ਸੁਰਤ ਸੁਰਤਾਂ ਦੇ ਮਾਲਕ-ਹਰੀ ਵਿਚ (ਸਦਾ ਲਈ) ਟਿਕ ਗਈ।
The Guru, the Primal Being, has united me with the Primal Lord God. My consciousness has merged into the supreme consciousness.
गुर पुरखै पुरखु मिलाइ प्रभ मिलि सुरती सुरति समाणी ॥
ਵਡਭਾਗੀਗੁਰੁਸੇਵਿਆਹਰਿਪਾਇਆਸੁਘੜਸੁਜਾਣੀ
ਵਡ-ਭਾਗੀ ਮਨੁੱਖਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੂੰ ਸੋਹਣਾ ਸੁਜਾਨ ਪਰਮਾਤਮਾ ਮਿਲ ਪਿਆ।
By great good fortune, I serve the Guru, and I have found my Lord, all-wise and all-knowing.
वडभागी गुरु सेविआ हरि पाइआ सुघड़ सुजाणी ॥
ਮਨਮੁਖਭਾਗਵਿਹੂਣਿਆਤਿਨਦੁਖੀਰੈਣਿਵਿਹਾਣੀ॥੩॥
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬਦ-ਕਿਸਮਤ ਹੁੰਦੇ ਹਨ (ਛੁੱਟੜ ਇਸਤ੍ਰੀ ਦੀ ਰਾਤ ਵਾਂਗ ਉਹਨਾਂ ਦੀ) ਜ਼ਿੰਦਗੀ ਦੁੱਖਾਂ ਵਿਚ ਹੀ ਬੀਤਦੀ ਹੈ ॥੩॥
The self-willed manmukhs are very unfortunate; they pass their life-night in misery and pain. ||3||
मनमुख भाग विहूणिआ तिन दुखी रैणि विहाणी ॥३॥
ਹਮਜਾਚਿਕਦੀਨਪ੍ਰਭਤੇਰਿਆਮੁਖਿਦੀਜੈਅੰਮ੍ਰਿਤਬਾਣੀ
ਹੇ ਪ੍ਰਭੂ! ਅਸੀਂ (ਜੀਵ) ਤੇਰੇ (ਦਰ ਦੇ) ਨਿਮਾਣੇ ਮੰਗਤੇ ਹਾਂ, ਸਾਡੇ ਮੂੰਹ ਵਿਚ (ਗੁਰੂ ਦੀ) ਆਤਮਕ ਜੀਵਨ ਦੇਣ ਵਾਲੀ ਬਾਣੀ ਦੇਹ।
I am just a meek beggar at Your Door, God; please, place the Ambrosial Word of Your Bani in my mouth.
हम जाचिक दीन प्रभ तेरिआ मुखि दीजै अंम्रित बाणी ॥
ਸਤਿਗੁਰੁਮੇਰਾਮਿਤ੍ਰੁਪ੍ਰਭਹਰਿਮੇਲਹੁਸੁਘੜਸੁਜਾਣੀ
ਹੇ ਹਰੀ! ਹੇ ਪ੍ਰਭੂ! ਮੈਨੂੰ ਸੋਹਣਾ ਸੁਜਾਨ ਮੇਰਾ ਮਿੱਤਰ ਗੁਰੂ ਮਿਲਾ।
The True Guru is my friend; He unites me with my all-wise, all-knowing Lord God.
सतिगुरु मेरा मित्रु प्रभ हरि मेलहु सुघड़ सुजाणी ॥
ਜਨਨਾਨਕਸਰਣਾਗਤੀਕਰਿਕਿਰਪਾਨਾਮਿਸਮਾਣੀ॥੪॥੩॥੫॥
ਹੇ ਦਾਸ ਨਾਨਕ! (ਆਖ) ਮੈਂ ਤੇਰੀ ਸਰਨ ਪਿਆ ਹਾਂ, ਮਿਹਰ ਕਰ, ਮੈਂ ਤੇਰੇ ਨਾਮ ਵਿਚ ਲੀਨ ਰਹਾਂ ॥੪॥੩॥੫॥
Servant Nanak has entered Your Sanctuary; grant Your Grace, and merge me into Your Name. ||4||3||5||
जन नानक सरणागती करि किरपा नामि समाणी ॥४॥३॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ