ਗਉੜੀਮਹਲਾ੫ਮਾਂਝ॥
Gauree, Fifth Mahalaa, Maajh:
गउड़ी महला ५ मांझ ॥
ਦੁਖਭੰਜਨੁਤੇਰਾਨਾਮੁਜੀਦੁਖਭੰਜਨੁਤੇਰਾਨਾਮੁ॥
ਹੇ ਪ੍ਰਭੂ! ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ, ਤੇਰਾ ਨਾਮ ਦੁੱਖਾਂ ਦਾ ਨਾਸ ਕਰਨ ਵਾਲਾ ਹੈ।
The Destroyer of sorrow is Your Name, Lord; the Destroyer of sorrow is Your Name.
दुख भंजनु तेरा नामु जी दुख भंजनु तेरा नामु ॥
ਆਠਪਹਰਆਰਾਧੀਐਪੂਰਨਸਤਿਗੁਰਗਿਆਨੁ॥੧॥ਰਹਾਉ॥
(ਹੇ ਭਾਈ!) ਇਹ ਨਾਮ ਅੱਠੇ ਪਹਰ ਸਿਮਰਨਾ ਚਾਹੀਦਾ ਹੈ-ਪੂਰੇ ਸਤਿਗੁਰੂ ਦਾ ਇਹੀ ਉਪਦੇਸ਼ ਹੈ ਜੋ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਸਕਦਾ ਹੈ ॥੧॥ ਰਹਾਉ ॥
Twenty-four hours a day, dwell upon the wisdom of the Perfect True Guru. ||1||Pause||
आठ पहर आराधीऐ पूरन सतिगुर गिआनु ॥१॥ रहाउ ॥
ਜਿਤੁਘਟਿਵਸੈਪਾਰਬ੍ਰਹਮੁਸੋਈਸੁਹਾਵਾਥਾਉ॥
(ਹੇ ਭਾਈ!) ਜਿਸ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹੀ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ।
That heart, in which the Supreme Lord God abides, is the most beautiful place.
जितु घटि वसै पारब्रहमु सोई सुहावा थाउ ॥
ਜਮਕੰਕਰੁਨੇੜਿਨਆਵਈਰਸਨਾਹਰਿਗੁਣਗਾਉ॥੧॥
ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ, ਜਮਦੂਤ ਉਸ ਦੇ ਨੇੜੇ ਨਹੀਂ ਢੁੱਕਦਾ (ਉਸ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ ॥੧॥
The Messenger of Death does not even approach those who chant the Glorious Praises of the Lord with the tongue. ||1||
जम कंकरु नेड़ि न आवई रसना हरि गुण गाउ ॥१॥
ਸੇਵਾਸੁਰਤਿਨਜਾਣੀਆਨਾਜਾਪੈਆਰਾਧਿ॥
ਮੈਂ (ਹੁਣ ਤਕ) ਤੇਰੀ ਸੇਵਾ-ਭਗਤੀ ਦੀ ਸੂਝ ਦੀ ਕਦਰ ਨਾ ਜਾਣੀ, ਮੈਨੂੰ ਤੇਰੇ ਨਾਮ ਦਾ ਆਰਾਧਨ ਕਰਨਾ ਨਹੀਂ ਸੁਝਿਆ,
I have not understood the wisdom of serving Him, nor have I worshipped Him in meditation.
सेवा सुरति न जाणीआ ना जापै आराधि ॥
ਓਟਤੇਰੀਜਗਜੀਵਨਾਮੇਰੇਠਾਕੁਰਅਗਮਅਗਾਧਿ॥੨॥
ਹੇ ਜਗਤ ਦੀ ਜ਼ਿੰਦਗੀ ਦੇ ਆਸਰੇ! ਹੇ ਮੇਰੇ ਪਾਲਣਹਾਰ ਮਾਲਕ! ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! (ਪਰ ਹੁਣ) ਮੈਂ ਤੇਰਾ ਆਸਰਾ ਲਿਆ ਹੈ ॥੨॥
You are my Support, O Life of the World; O my Lord and Master, Inaccessible and Incomprehensible. ||2||
ओट तेरी जगजीवना मेरे ठाकुर अगम अगाधि ॥२॥
ਭਏਕ੍ਰਿਪਾਲਗੁਸਾਈਆਨਠੇਸੋਗਸੰਤਾਪ॥
(ਹੇ ਭਾਈ!) ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਦਇਆਵਾਨ ਹੁੰਦੇ ਹਨ, ਉਸ ਦੇ ਸਾਰੇ ਫ਼ਿਕਰ ਤੇ ਕਲੇਸ਼ ਮਿਟ ਜਾਂਦੇ ਹਨ।
When the Lord of the Universe became merciful, sorrow and suffering departed.
भए क्रिपाल गुसाईआ नठे सोग संताप ॥
ਤਤੀਵਾਉਨਲਗਈਸਤਿਗੁਰਿਰਖੇਆਪਿ॥੩॥
ਜਿਸ ਮਨੁੱਖ ਦੀ ਗੁਰੂ ਨੇ ਆਪ ਰੱਖਿਆ ਕੀਤੀ, ਉਸ ਨੂੰ (ਸੋਗ-ਸੰਤਾਪ ਆਦਿਕ ਦਾ) ਸੇਕ ਨਹੀਂ ਪੋਹ ਸਕਦਾ ॥੩॥
The hot winds do not even touch those who are protected by the True Guru. ||3||
तती वाउ न लगई सतिगुरि रखे आपि ॥३॥
ਗੁਰੁਨਾਰਾਇਣੁਦਯੁਗੁਰੁਗੁਰੁਸਚਾਸਿਰਜਣਹਾਰੁ॥
(ਹੇ ਭਾਈ!) ਗੁਰੂ ਨਾਰਾਇਣ ਦਾ ਰੂਪ ਹੈ, ਗੁਰੂ ਸਭ ਉਤੇ ਦਇਆ ਕਰਨ ਵਾਲੇ ਪ੍ਰਭੂ ਦਾ ਸਰੂਪ ਹੈ, ਗੁਰੂ ਉਸ ਕਰਤਾਰ ਦਾ ਰੂਪ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ।
The Guru is the All-pervading Lord, the Guru is the Merciful Master; the Guru is the True Creator Lord.
गुरु नाराइणु दयु गुरु गुरु सचा सिरजणहारु ॥
ਗੁਰਿਤੁਠੈਸਭਕਿਛੁਪਾਇਆਜਨਨਾਨਕਸਦਬਲਿਹਾਰ॥੪॥੨॥੧੭੦॥
ਜੇ ਗੁਰੂ ਪ੍ਰਸੰਨ ਹੋ ਜਾਏ ਤਾਂ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਹੇ ਦਾਸ ਨਾਨਕ! (ਆਖ-) ਮੈਂ ਗੁਰੂ ਤੋਂ ਸਦਕੇ ਹਾਂ ॥੪॥੨॥੧੭੦॥
When the Guru was totally satisfied, I obtained everything. Servant Nanak is forever a sacrifice to Him. ||4||2||170||
गुरि तुठै सभ किछु पाइआ जन नानक सद बलिहार ॥४॥२॥१७०॥
WWW.GURBANI.WORLD