ਰਾਗੁਗਉੜੀਮਾਝ₂ਮਹਲਾ੫॥
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Maajh, Fifth Mahalaa:
रागु गउड़ी माझ₂ महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਤੂੰਮੇਰਾਬਹੁਮਾਣੁਕਰਤੇਤੂੰਮੇਰਾਬਹੁਮਾਣੁ॥
ਹੇ ਕਰਤਾਰ! ਤੂੰ ਮੇਰੇ ਵਾਸਤੇ ਫ਼ਖ਼ਰ ਦੀ ਥਾਂ ਹੈਂ, ਤੂੰ ਮੇਰਾ ਮਾਣ ਹੈਂ।
I am so proud of You, O Creator; I am so proud of You.
तूं मेरा बहु माणु करते तूं मेरा बहु माणु ॥
ਜੋਰਿਤੁਮਾਰੈਸੁਖਿਵਸਾਸਚੁਸਬਦੁਨੀਸਾਣੁ॥੧॥ਰਹਾਉ॥
ਹੇ ਕਰਤਾਰ! ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵੱਸਦਾ ਹਾਂ, ਤੇਰੀ ਸਦਾ-ਥਿਰ ਸਿਫ਼ਤ-ਸਾਲਾਹ ਦੀ ਬਾਣੀ (ਮੇਰੇ ਜੀਵਨ-ਸਫ਼ਰ ਵਿਚ ਮੇਰੇ ਵਾਸਤੇ) ਰਾਹਦਾਰੀ ਹੈ ॥੧॥ ਰਹਾਉ ॥
Through Your Almighty Power, I dwell in peace. The True Word of the Shabad is my banner and insignia. ||1||Pause||
जोरि तुमारै सुखि वसा सचु सबदु नीसाणु ॥१॥ रहाउ ॥
ਸਭੇਗਲਾਜਾਤੀਆਸੁਣਿਕੈਚੁਪਕੀਆ॥
ਹੇ ਕਰਤਾਰ! (ਮਾਇਆ ਵਿਚ ਮੋਹਿਆ) ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਭੀ ਹੈ, ਪਰ ਫਿਰ ਭੀ ਪਰਵਾਹ ਨਹੀਂ ਕਰਦਾ।
He hears and knows everything, but he keeps silent.
सभे गला जातीआ सुणि कै चुप कीआ ॥
ਕਦਹੀਸੁਰਤਿਨਲਧੀਆਮਾਇਆਮੋਹੜਿਆ॥੧॥
ਮਾਇਆ ਵਿਚ ਮੋਹਿਆ ਜੀਵ ਤੇ ਕਦੇ ਭੀ (ਪਰਮਾਰਥ ਵਲ) ਧਿਆਨ ਨਹੀਂ ਦੇਂਦਾ ॥੧॥
Bewitched by Maya, he never regains awareness. ||1||
कद ही सुरति न लधीआ माइआ मोहड़िआ ॥१॥
ਦੇਇਬੁਝਾਰਤਸਾਰਤਾਸੇਅਖੀਡਿਠੜਿਆ॥
ਜੇ ਕੋਈ ਗੁਰਮੁਖਿ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਂਦਾ ਭੀ ਹੈ (ਕਿ ਇਥੇ ਸਦਾ ਨਹੀਂ ਬਹਿ ਰਹਿਣਾ, ਫਿਰ) ਉਹ ਗੱਲਾਂ ਅੱਖੀਂ ਭੀ ਵੇਖ ਲਈਦੀਆਂ ਹਨ (ਕਿ ਸਭ ਤੁਰੇ ਜਾ ਰਹੇ ਹਨ)
The riddles and hints are given, and he sees them with his eyes.
देइ बुझारत सारता से अखी डिठड़िआ ॥
ਕੋਈਜਿਮੂਰਖੁਲੋਭੀਆਮੂਲਿਨਸੁਣੀਕਹਿਆ॥੨॥
ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ (ਅਜੇਹੀ) ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ॥੨॥
But he is foolish and greedy, and he never listens to what he is told. ||2||
कोई जि मूरखु लोभीआ मूलि न सुणी कहिआ ॥२॥
ਇਕਸੁਦੁਹੁਚਹੁਕਿਆਗਣੀਸਭਇਕਤੁਸਾਦਿਮੁਠੀ॥
(ਹੇ ਭਾਈ!) ਮੈਂ ਕਿਸੇ ਇਕ ਦੀ ਦੁਂਹ ਦੀ ਚੁਂਹ ਦੀ ਕੀਹ ਗੱਲ ਦੱਸਾਂ? ਸਾਰੀ ਹੀ ਸ੍ਰਿਸ਼ਟੀ ਇਕੋ ਹੀ ਸੁਆਦ ਵਿਚ ਠੱਗੀ ਜਾ ਰਹੀ ਹੈ।
Why bother to count one, two, three, four? The whole world is defrauded by the same enticements.
इकसु दुहु चहु किआ गणी सभ इकतु सादि मुठी ॥
ਇਕੁਅਧੁਨਾਇਰਸੀਅੜਾਕਾਵਿਰਲੀਜਾਇਵੁਠੀ॥੩॥
ਕੋਈ ਵਿਰਲਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਰਸ ਲੈਣ ਵਾਲਾ ਹੈ, ਕੋਈ ਵਿਰਲਾ ਹਿਰਦਾ-ਥਾਂ ਵਰੋਸਾਇਆ ਹੋਇਆ ਮਿਲਦਾ ਹੈ ॥੩॥
Hardly anyone loves the Lord's Name; how rare is that place which is in bloom. ||3||
इकु अधु नाइ रसीअड़ा का विरली जाइ वुठी ॥३॥
ਭਗਤਸਚੇਦਰਿਸੋਹਦੇਅਨਦਕਰਹਿਦਿਨਰਾਤਿ॥
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਤੇ ਦਿਨ ਰਾਤ ਆਤਮਕ ਆਨੰਦ ਮਾਣਦੇ ਹਨ।
The devotees look beautiful in the True Court; night and day, they are happy.
भगत सचे दरि सोहदे अनद करहि दिन राति ॥
ਰੰਗਿਰਤੇਪਰਮੇਸਰੈਜਨਨਾਨਕਤਿਨਬਲਿਜਾਤ॥੪॥੧॥੧੬੯॥
ਹੇ ਦਾਸ ਨਾਨਕ! (ਆਖ-ਜੇਹੜੇ ਮਨੁੱਖ) ਪਰਮੇਸਰ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ॥੪॥੧॥੧੬੯॥
They are imbued with the Love of the Transcendent Lord; servant Nanak is a sacrifice to them. ||4||1||169||
रंगि रते परमेसरै जन नानक तिन बलि जात ॥४॥१॥१६९॥
WWW.GURBANI.WORLD